ਮੁੱਖ ਸਕੱਤਰ ਦੇ ਪੀ ਏ ਦੇ ਮਾੜੇ ਰਵਈਏ ਖ਼ਿਲਾਫ਼ ਸਫਾਈ ਕਾਰਮਚਾਰੀਆਂ ਵਲੋਂ ਰੈਲੀ

Punjab REGIONAL
By Admin

ਪੰਜਾਬ ਦੇ ਮੁੱਖ ਸਕੱਤਰ ਦੇ ਪੀ ਏ ਵਲੋਂ ਸਫਾਈ ਕਾਰਮਚਾਰੀਆਂ ਨਾਲ ਕੀਤੇ ਬੁਰੇ ਵਿਵਹਾਰ ਤੋਂ ਭੜਕੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਕੱਤਰੇਤ ਵਿਚ ਦੁਪਿਹਰ ਨੂੰ ਰੋਸ਼ ਰੈਲੀ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ । ਤਨਖਾਹ ਨਾ ਮਿਲਣ ਤੋਂ ਪ੍ਰੇਸ਼ਾਨ ਸਫਾਈ ਕਰਮਚਾਰੀ ਜਦੋ ਆਪਣੀ ਫਰਿਆਦ ਲੈ ਕੇ ਮੁੱਖ ਸਕੱਤਰ ਦੇ ਦਫਤਰ ਵਿਚ ਗਏ ਤਾ ਮੁੱਖ ਸਕੱਤਰ ਦੇ ਪੀ ਏ ਵਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ।

 

ਪੰਜਾਬ ਸਕੱਤਰੇਤ ਕੰਟਰੈਕਟ ਸਫਾਈ ਕਰਮਚਾਰੀ ਯੂਨੀਅਨ ਨੇ ਇਸ ਖਿਲਾਫ ਧਰਨਾ ਦੇ ਦਿੱਤਾ ।  ਜੋਇੰਟ ਐਕਸ਼ਨ ਕਮੇਟੀ ਦਰਜਾ 4 ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰੇਮ ਦਾਸ ,ਜਨਰਲ ਸਕੱਤਰ ਜਸਵੀਰ ਸਿੰਘ ਤੇ ਚੇਅਰਮੈਨ ਮਹੇਸ਼ ਚੰਦਰ ਨੇ ਦੋਸ਼ ਲਾਇਆ ਕਿ ਵਾਟਰ ਸਪਲਾਈ ਵਿਭਾਗ ਦੇ ਆਊਟ ਸੌਰਸ ਦੇ ਕਰਮਚਾਰੀ ਸਕੱਤਰੇਤ ਵਿਚ ਸਫਾਈ ਦਾ ਕੰਮ ਕਰਦੇ ਹਨ   ਇਹਨਾਂ ਨੂੰ  ਅਜੇ ਤਕ ਤਨਖਾਹ ਨਹੀਂ ਮਿਲੀ ਹੈ ਅਤੇ ਜਦੋ ਤਿੰਨ ਚਾਰ ਸਫਾਈ ਕਰਮਚਾਰੀ ਆਪਣੀ ਤਨਖਾਹ ਦੇ ਮਾਮਲੇ ਵਿਚ ਮੁੱਖ ਸਕੱਤਰ ਦੇ ਪੀ ਏ ਦੇ ਕਮਰੇ ਵਿਚ ਗਏ ਤਾ ਪ੍ਰਾਈਵੇਟ ਸੈਕਟਰੀ ਗੁਰਬਚਨ ਸਿੰਘ ਨੇ ਕਿਹਾ ਕਿ ਇਨ੍ਹਾਂ ਨੂੰ ਅੰਦਰ ਕਿਸ ਨੇ ਆਉਣ ਦਿੱਤਾ ਹੈ ਤੇ ਇਹਨਾਂ  ਨੂੰ ਧੱਕੇ ਮਾਰ ਕੇ  ਬਾਹਰ ਕੱਢੋ  ।  ਮੁੱਖ ਸਕੱਤਰ ਦੇ ਪੀ ਏ ਦੇ ਇਸ ਵਿਵਹਾਰ ਨੂੰ ਦੇਖਦੇ ਹੋਏ ਸਫਾਈ ਕਰਮਚਾਰੀ ਨੇ ਰੋਸ਼ ਰੈਲੀ ਕੀਤੇ  ਤੇ ਪੀ ਏ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ । ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦੀ ਤਨਖਾਹ ਜਲਦੀ ਜਾਰੀ ਕਾਰਵਾਈ ਜਾਵੇ।

Leave a Reply