ਚੀਨੀ ਵਸਤੂਆਂ ਦਾ ਬਾਈਕਾਟ ਹੀ ਸੱਚੀ ਦੇਸ਼ ਭਗਤੀ : ਚਿਰੰਜੀਵ ਸਿੰਘ

punjab Web Location
By Admin

ਰਾਸ਼ਟਰੀ ਸਿੱਖ ਸੰਗਤ ਤੇ ਹਿੰਦੂ ਜਾਗਰਣ ਮੰਚ ਨੇ ਸਵਦੇਸ਼ੀ ਅਪਣਾਉਣ ‘ਤੇ ਦਿੱਤਾ ਜ਼ੋਰ 

 ਚੰਡੀਗੜ੍ਹ, 1 ਜੁਲਾਈ (ਗੀਤਿਕਾ ) : ਰਾਸ਼ਟਰਵਾਦੀ ਜਥੇਬੰਦੀਆਂ ਦੇ ਸੱਦੇ ‘ਤੇ ਰਾਸ਼ਟਰੀ ਸਿੱਖ ਸੰਗਤ ਅਤੇ ਹਿੰਦੂ ਜਾਗਰਣ ਮੰਚ ਨੇ ਸਵਦੇਸ਼ੀ ਦਿਵਸ ਦੇ ਰੂਪ ਵਿੱਚ ਸੰਗਤ ਭਵਨ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ।  ਇਸ ਮੌਕੇ ‘ਤੇ ਰਾਸ਼ਟਰੀ ਸਿੱਖ ਸੰਗਤ ਦੇ ਸੰਯੋਜਕ ਚਿਰੰਜੀਵ ਸਿੰਘ ਨੇ ਕਿਹਾ ਕਿ ਚੀਨ ਨੇ ਲੱਦਾਖ ਖੇਤਰ ਵਿੱਚ ਭਾਰਤੀ ਸੀਮਾ ‘ਤੇ ਅਸਿੱਧੇ ਰੂਪ ਵਿੱਚ ਹਮਲਾ ਕਰਕੇ ਜੋ ਘਿਨਾਉਣਾ ਅਪਰਾਧ ਕੀਤਾ ਹੈ , ਉਸ ਦਾ ਜਵਾਬ ਦੇਣ ਲਈ ਸਾਨੂੰ ਚੀਨੀ ਵਸਤੂਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਚੀਨ ਦੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਹਰ ਵਸਤੂ ਦਾ ਬਾਈਕਾਟ ਹੀ ਯੁੱਗ ਧਰਮ ਹੈ।  ਹਿੰਦੂ ਜਾਗਰਣ ਮੰਚ ਦੇ ਰਾਸ਼ਟਰੀ ਸੰਗਠਨ ਮੰਤਰੀ ਅਸ਼ੋਕ ਪ੍ਰਭਾਕਰ ਨੇ ਵੀ ਇਸ ਮੌਕੇ ‘ਤੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੀ 150 ਵੀਂ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸਵਦੇਸ਼ੀ ਪਾਈਏ, ਸਵਦੇਸ਼ੀ ਖਾਈਏ ਤੇ ਸਵਦੇਸ਼ੀ ਧਾਰਨ ਕਰੀਏ ।  ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਅਵਿਨਾਸ਼ ਜਾਇਸਵਾਲ ਨੇ ਕਿਹਾ ਕਿ  ਭਾਰਤੀ ਸੈਨਾ ਜੋ ਕਿ ਆਪਣੀ ਕੁਰਬਾਨੀ ਅਤੇ  ਬਹਾਦਰੀ ਕਰਕੇ ਮੰਨੀ ਜਾਂਦੀ ਹੈ , ਉਸ ਸਦਕਾ ਹੀ ਭਾਰਤ ਦਾ ਇਕ -ਇਕ ਸੈਨਿਕ ਫੌਜੀ 10 -10  ਚੀਨੀ ਫੌਜੀਆਂ ‘ਤੇ ਭਾਰੂ ਪਿਆ ਹੈ ਤੇ ਚੀਨੀ ਫੌਜ ਨਾਲ ਲੜਦੇ ਲੜਦੇ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ।  ਜਾਇਸਵਾਲ ਨੇ ਕਿਹਾ ਕਿ ਚੀਨੀ ਵਸਤੂਆਂ ਦਾ ਬਾਈਕਾਟ ਚੀਨ ਨੂੰ ਆਰਥਿਕ ਤੌਰ ‘ਤੇ ਭਾਰੀ ਸੱਟ ਮਾਰੇਗਾ । ਉਨ੍ਹਾਂ ਕਿਹਾ ਕਿ  ਸਾਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਚੀਨੀ ਵਸਤੂਆਂ ਦਾ ਆਪਣੇ ਵਿਅਕਤੀਗਤ ,ਪਰਿਵਾਰਕ, ਸਮਾਜਿਕ ਅਤੇ ਰਾਸ਼ਟਰੀ ਜੀਵਨ ਵਿੱਚ ਕੋਈ ਵੀ ਉਪਯੋਗ ਨਹੀਂ ਕਰਨਾ ਚਾਹੀਦਾ ਅਤੇ ਸਵਦੇਸ਼ੀ ਵਸਤੂਆਂ ਲਈ ਭਗਤੀ ਭਾਵ ਜਗਾ ਕੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਘਰ ਘਰ ਪਹੁੰਚਾਉਣ ਅਤੇ ਭਾਰਤ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾਉਣ ਲਈ ਹਰ ਭਾਰਤੀ ਨੂੰ  ਅੱਗੇ ਆਉਣ ਦੀ ਵੀ ਅਪੀਲ ਕੀਤੀ ।

Leave a Reply