Punjab

ਸਪੀਕਰ ਵੱਲੋਂ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ 

ਚੰਡੀਗੜ੍ਹ, 5 ਜੂਨ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਹ ਅੱਜ ਪਿੰਡ ਮੂਸੇ ਪੁੱਜੇ ਜਿੱਥੇ ਉਹਨਾਂ ਸਿੱਧੂ ਪਰਿਵਾਰ ਅਤੇ ਮਰਹੂਮ ਗਾਇਕ ਦੇ ਪ੍ਰਸ਼ੰਸ਼ਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮ ਕਮਾਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਦੇਸ਼ ਦੁਨੀਆ ‘ਚ ਫੈਲਾਇਆ। ਉਹਨਾਂ ਕਿਹਾ ਕਿ ਭਰ ਜੋਬਨ ਰੁੱਤੇ ਇਸ ਤਰ੍ਹਾਂ ਤੁਰ ਜਾਣ ਨਾਲ ਦੇਸ਼ ਦੁਨੀਆਂ ‘ਚ ਵੱਸਦੇ ਸਮੂਹ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ।
ਉਹਨਾਂ ਕਿਹਾ ਕਿ ਮੌਜੂਦਾ ਸਮਾਂ ਕਿਸੇ ਗੱਭਰੂ ਦੀ ਮੌਤ ‘ਤੇ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਸਗੋਂ ਸਿਰ ਜੋੜ ਕੇ ਬੈਠਣ ਅਤੇ ਵਿਚਾਰ ਕਰਨ ਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਵੱਲ ਕਿਸ ਤਰ੍ਹਾਂ ਵਧਾਇਆ ਜਾਵੇ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।
——-

 

स्पीकर की तरफ से सिद्धू परिवार के साथ दुःख व्यक्त

चंडीगढ़, 05 जूनः

पंजाब विधान सभा के स्पीकर कुलतार सिंह संधवां ने प्रसिद्ध पंजाबी गायक सिद्धू मूसे वाला के परिवार के साथ अफ़सोस व्यक्त किया है। वह आज गाँव मूसे पहुँचे जहाँ उन्होंने सिद्धू परिवार और मरहूम गायक के प्रशंसकों के साथ दुःख व्यक्त करते हुये कहा कि शुभदीप सिंह सिद्धू ने छोटी उम्र बड़ा यश अर्जित करके अपने गाँव और माता-पिता का नाम देश दुनिया में फैलाया। उन्होंने कहा कि युवा अवस्था में इस तरह चल जाने से देश दुनिया में बसते समूह पंजाबियों में शोक की लहर है।

उन्होंने कहा कि मौजूदा समय किसी नौजवान की मौत पर राजनैतिक रोटियाँ सेकने का नहीं है, बल्कि एक साथ बैठने और विचार करने का है कि पंजाब की जवानी को सही दिशा की तरफ किस तरह बढ़ाया जाये जिससे भविष्य में इस तरह की दुर्भाग्यपूर्ण घटनाओं से बचाव हो सके।

Related Articles

Leave a Reply

Your email address will not be published. Required fields are marked *

Back to top button
error: Sorry Content is protected !!