ਰੀਅਲ ਅਸਟੇਟ ਚ ਮੰਦੀ ਦਾ ਦੌਰ ਜਾਰੀ, ਹੋਰ ਮੰਦੀ ਆਉਣ ਦੇ ਆਸਾਰ

Chandigarh
By Admin

ਪੰਜਾਬ ਸਰਕਾਰ ਵਲੋਂ ਰਿਆਇਤਾਂ ਦੇ ਬਾਵਜੂਦ ਨਹੀਂ ਵਿਕ ਰਹੀ ਪ੍ਰਾਪਰਟੀ,ਹੋਰ ਆਵੇਗੀ ਗਿਰਾਵਟ

ਪੰਜਾਬ ਸਰਕਾਰ ਵਲੋਂ ਰਜਿਸਟਰੀ ਅਤੇ ਕੁਲੈਕਟਰ ਰੇਟ ਘੱਟ ਕਰਨ ਦੇ ਬਾਵਜੂਦ ਪ੍ਰਾਪਰਟੀ ਦੇ ਖ਼ਰੀਦ ਚ ਕੋਈ ਫ਼ਰਕ ਨਹੀਂ ਪੈ ਰਿਹਾ ਹੈ । ਅਗਲੇ ਦਿਨਾਂ ਚ ਹੋਰ ਮੰਦੀ ਆਉਣ ਦੇ ਆਸਾਰ ਬਣ ਗਏ ਹਨ । ਇਸ ਸਮੇਂ ਚੰਡੀਗੜ੍ਹ ਖ਼ਾਸਕਰ ਮੋਹਾਲੀ ਦੇ ਆਸ ਪਾਸ ਵੱਡੇ ਪੱਧਰ ਤੇ ਫਲੈਟ ਬਣੇ ਹਨ ਪਰ ਖ਼ਰੀਦਦਾਰ ਕੋਈ ਹੈ ਹੀ ਨਹੀਂ ਇਸ ਲਈ ਵੱਡੇ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ ਤੇ ਇਸ ਦਾ ਅਸਰ ਪੈ ਰਿਹਾ ਹੈ। ਪੰਜਾਬ ਸਰਕਾਰ ਦੇ ਅੰਕੜੇ ਅਨੁਸਾਰ ਨਵੀਂ ਸਰਕਾਰ ਵਲੋਂ ਕਈ ਛੋਟਾ ਦੇਣ ਦੇ ਬਾਵਜੂਦ ਮਾਰਿਕਟ ਤੇ ਮੰਦੀ ਦਾ ਅਸਰ ਜ਼ਾਰੀ ਹੈ । ਲੇਕਿਨ ਪ੍ਰਾਪਰਟੀ ਦੀ ਖ਼ਰੀਦ ਕਰਨ ਵਾਲਿਆਂ ਲਈ ਰਾਹਤ ਹੈ ਕੇ ਆਉਣ ਵਾਲੇ ਸਮੇਂ ਚ ਮੰਦੀ ਦਾ ਅਸਰ ਹੋਰ ਦਿਖੇਗਾ ਅਤੇ ਪ੍ਰਾਪਰਟੀ ਦੀਆਂ ਕੀਮਤਾਂ ਹੋਰ ਥੱਲੇ ਅਉਣਗੀਆਂ । ਇਸ ਲਈ ਅਗਲੇ 6 ਮਹੀਨੇ ਮੰਦੀ ਹੋਰ ਗਹਿਰੀ ਹੋਣ ਦੇ ਆਸਾਰ ਹਨ। ਸਰਕਾਰ ਨੂੰ ਉਮੀਦ ਸੀ ਕਿ ਛੋਟਾ ਦੇਣ ਨਾਲ਼ ਮਾਰਿਕਟ ਚ ਉਛਾਲ ਆਵੇਗਾ ਪਰ ਇਸ ਦੇ ਬਾਵਜੂਦ ਮੰਦੀ ਦਾ ਅਸਰ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ।ਹਾਲਾਤ ਇਹ ਹਨ ਕਿ ਪੁੱਡਾ ਵਲੋਂ ਕਈ ਪ੍ਰਾਪਰਟੀ ਵੇਚੀ ਗਈ ਹੈ ਉਸਦਾ ਵੀ ਸਰਕਾਰ ਨੂੰ ਸਹੀ ਕੀਮਤ ਨਹੀਂ ਮਿਲੀ ਜਿੰਨੀ ਉਹ ਚਾਹੁੰਦੇ ਸਨ। ਪੰਜਾਬ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਰਜਿਸਟਰੀ ਦੇ ਰੇਟ ਘੱਟ ਕਰਨ ਅਤੇ ਕੁਲੈਕਟਰ ਰੇਟ ਘੱਟ ਕਰਨ ਨਾਲ ਕੋਈ ਫ਼ਰਕ ਨਹੀਂ ਪਿਆ ਹੈ। ਸਰਕਾਰ ਨੂੰ ਉਮੀਦ ਸੀ ਕਿ ਇਸ ਨਾਲ ਆਮਦਨ ਵਧੇਗੀ ਪਰ ਕੋਈ ਫ਼ਰਕ ਨਹੀਂ ਪਿਆ । ਮੰਦੀ ਇਸ ਸਮੇਂ ਪੂਰੇ ਦੇਸ਼ ਵਿੱਚ ਹੈ ਅਤੇ ਆਉਣ ਵਾਲੇ ਦਿਨਾਂ ਚ ਮੰਦੀ ਦਾ ਅਸਰ ਹੋਰ ਗਹਿਰਾ ਹੋ ਜਾਵੇਗਾ। ਇਸ ਲਈ ਪੰਜਾਬ ਸਰਕਾਰ ਆਮਦਨ ਦੇ ਸਾਧਨ ਜੁਟਾਉਣ ਲਈ ਹੋਰ ਰਸਤੇ ਲੱਭ ਰਹੀ ਹੈ । ਸਰਕਾਰ ਨੂੰ ਪਤਾ ਹੈ ਰਜਿਸਟਰੀ ਜ਼ਿਆਦਾ ਹੋ ਨਹੀਂ ਰਹੀਆਂ ਹਨ।ਮੰਦੀ ਦਿਨ ਪ੍ਰਤੀ ਦਿਨ ਹੋਰ ਗਹਿਰੀ ਹੋਣ ਜਾ ਰਹੀ ਹੈ । ਮੰਦੀ ਦਾ ਅਸਰ ਇਸ ਕਦਰ ਹੈ ਕਿ ਪਿਛਲੀ ਬਾਦਲ ਸਰਕਾਰ ਨੇ ਵੱਡੇ ਵੱਡੇ ਕੋਲੋਨਾਇਜਰਾ ਨੂੰ ਜ਼ਮੀਨ ਦਾ ਸੀ ਐਲ ਯੂ ਕਰਾਉਣ ਲਈ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ ਕਿ ਉਹ ਪ੍ਰਾਪਰਟੀ ਵੇਚ ਕਿ ਕਰਜ਼ਾ ਵਾਪਿਸ ਕਰ ਦੇਣਗੇ ਪਰ ਮੰਦੀ ਕਾਰਨ ਕੋਲੋਨਾਇਜਰਾ ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਕਈਆਂ ਨੇ ਬੈਂਕਾਂ ਤੋਂ ਕਰਜ਼ਾ ਲੈ ਰੱਖਿਆ ਹੈ। ਅਜੇ ਪ੍ਰਾਪਰਟੀ ਚ ਹੋਰ ਮੰਦੀ ਆਵੇਗੀ।

Leave a Reply