Punjab

*ਦਿੱਲੀ ਪੁਲਿਸ VS ਪੰਜਾਬ ਪੁਲਿਸ : ਪੰਜਾਬ ਪੁਲਿਸ ਖਿਲਾਫ ਦਿੱਲੀ ਪੁਲਿਸ ਨੇ ਕੀਤਾ Kidnaping ਦਾ ਮਾਮਲਾ ਦਰਜ*

ਭਾਜਪਾ ਨੇਤਾ ਤਜਿੰਦਰਪਾਲ ਬੱਗਾ ਦੀ ਪੰਜਾਬ ਪੁਲਿਸ ਵਲੋਂ ਦਿੱਲੀ ਤੋਂ ਕੀਤੀ ਗਿਰਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਖਿਲਾਫ਼ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਹੈ। Punjab Police ਦੀ ਟੀਮ ਬੱਗਾ ਨੂੰ ਗਿਰਫ਼ਤਾਰ ਕਰਕੇ ਪੰਜਾਬ ਲਿਆ ਰਹੀ ਸੀ ਤੇ ਪੰਜਾਬ ਪੁਲਿਸ ਨੂੰ ਹਰਿਆਣਾ ‘ਚ ਰੋਕਿਆ ਗਿਆ ਹੈ । ਪੁਲਿਸ ਤਜਿੰਦਰਪਾਲ ਬੱਗਾ ਨੂੰ ਮੁਹਾਲੀ ਲਿਆ ਰਹੀ ਸੀ।
ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਏ ਹਨ । ਤਜਿੰਦਰਪਾਲ ਬੱਗਾ ਦੇ ਪਿਤਾ ਨੇ ਦਿੱਲੀ ਚ ਪੰਜਾਬ ਪੁਲਿਸ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰੇ ਬੇਟੇ ਨੂੰ ਪੰਜਾਬ ਪੁਲਿਸ ਅਗਵਾ ਕਰਕੇ ਲੈ ਗਈ ਹੈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ।ਇਸ ਸਮੇ ਹਰਿਆਣਾ ਪੁਲਿਸ ਦੇ ਤਿੰਨ ਐਸ ਪੀ ਮੌਜੂਦ ਹਨ ਜੋ ਪੰਜਾਬ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ । ਦਿੱਲੀ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਪੁਲਿਸ ਬੱਗਾ ਨੂੰ ਕਿਡਨੈਪਿੰਗ ਕਰ ਕੇ ਲੈ ਗਏ ਹਨ। 

Related Articles

Leave a Reply

Your email address will not be published. Required fields are marked *

Back to top button
error: Sorry Content is protected !!