ਰਾਣਾ ਕੇ.ਪੀ. ਸਿੰਘ ਵਲੋਂ ਭਗਵਾਨ ਵਾਲਮੀਕਿ ਜੈਅੰਤੀ ਦੀ ਵਧਾਈ

Punjab REGIONAL
By Admin

ਚੰਡੀਗੜ, 12 ਅਕਤੂਬਰ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਮੂਹ ਪੰਜਾਬੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਇਕ ਆਦਰਸ਼ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ ਹੈ।

ਇੱਥੋਂ ਜਾਰੀ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਮਹਾਂ ਕਾਵਿ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਭਾਰਤੀ ਸੱਭਿਆਚਾਰ ਦੀ ਅਹਿਮ ਮਿਸਾਲ ਹਨ। ਉਨ੍ਹਾਂ ਕਿਹਾ ਕਿ ਰਮਾਇਣ ਸਮੁੱਚੀ ਮਾਨਵਤਾ ਲਈ ਮਾਨਵੀ ਕਦਰਾਂ ਕੀਮਤÎਾਂ ਦਾ ਮਹੱਤਵਪੂਰਨ ਖਜ਼ਾਨਾ ਹੈ। ਭਗਵਾਨ ਵਾਲਮੀਕਿ ਜੀ ਇਕ ਮਹਾਨ ਰੂਹਾਨੀ ਦੂਤ ਸਨ, ਜਿਨ੍ਹਾਂ ਹਮੇਸ਼ਾ ਸਮਾਜਿਕ ਬਰਾਬਰੀ, ਫਿਰੂਕ ਇਕਸੁਰਤਾ ਅਤੇ ਦਬੇ ਕੁਚਲੇ ਵਰਗ ਦੀ ਭਲਾਈ ਦਾ ਸੰਦੇਸ਼ ਦਿੱਤਾ।

ਉਨਾਂ ਸਮੂਹ ਲੋਕÎਾਂ ਨੂੰ ਇਸ ਪਵਿੱਤਰ ਦਿਹਾੜੇ ਨੂੰ ਜਾਤ ਪਾਤ, ਰੰਗ ਅਤੇ ਨਸਲ ਭੇਦ ਭਾਵ ਦੀ ਸੌੜੀ ਸੋਚ ਤੋਂ ਉੱਪਰ ਉੱਠਕੇ ਮਨਾਉਣ ਦਾ ਸੱਦਾ ਦਿੱਤਾ।

Leave a Reply