Punjab

ਇਕਬਾਲਪ੍ਰੀਤ ਸਹੋਤਾ ਦੀ ਪੁਲਿਸ ਮੁੱਖੀ ਦੀ ਤਾਇਨਾਤੀ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵੱਲੋਂ ਪੁਰਜੋਰ ਸਵਾਗਤ

ਪੁਲਿਸ ਮੁੱਖੀ ਅਮਨ ਕਾਨੂੰਨ ਕਾਇਮ ਰੱਖਣ ਵਿਚ ਕਾਮਯਾਬ ਹੋਣਗੇ —- ਕੈਂਥ

ਚੰਡੀਗੜ੍ਹ, 25 ਸਤੰਬਰ   ਪੁਲਿਸ ਪ੍ਰਸ਼ਾਸਨ ‘ਚ ਸਰਬ-ਉਚ ਪਦਵੀ ਦੇ ਲਈ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਤਿਹਾਸਕ ਫੈਸਲਾਕੁੰਨ ਐਲਾਨ ਕਰਦਿਆਂ ਇੰਡੀਆ ਪੁਲਿਸ ਸਰਵਿਸਸ਼ ਦੇ ਸੀਨੀਅਰ ਅਧਿਕਾਰੀ ਸ੍ਰ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡਾਇਰੈਕਟਰ ਜਰਨਲ ਆਫ ਪੁਲਿਸ ਦਾ ਮੁੱਖੀ ਭਵਿੱਖ ਲਈ ਤਾਇਨਾਤ ਕੀਤਾ ਗਿਆ ਹੈ ਮਹੱਤਵਪੂਰਨ ਫੈਸਲੇ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਪੁਰਜੋਰ ਸਵਾਗਤ ਕਰਦਾ ਹੈ।
ਪੁਲਿਸ ਪ੍ਰਸ਼ਾਸਨ ਵਿਚ ਜੱਦੋਜਹਿਦ ਤੋ ਬਾਅਦ ਸੀਨੀਅਰਤਾ ਦੀ ਕਦਰ ਹੋਈ ਹੈ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ  ਪੰਜਾਬ ਸਰਕਾਰ ‘ਚ  ਮੈਰਿਟ ਦੇ ਆਧਾਰ ਉਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਲਈ ਹਮੇਸ਼ਾ ਯਤਨਸ਼ੀਲ ਰਹੇ ਹਾ। ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਲਗਾਤਾਰ ਜੋਰ ਨਾਲ ਆਵਾਜ ਉਠਾਈ ਕਿ ਅਨੁਸੂਚਿਤ ਜਾਤੀ ਸਮਾਜ ਨੂੰ ਅਣਗੌਲਿਆ ਨਾ ਕੀਤਾ ਜਾਵੇ। ਭਾਰਤ ਵਿਚੋ ਪੰਜਾਬ ਇਕ ਅਜਿਹਾ ਰਾਜ ਹੈ ਕਿ ਜਿੱਥੇ ਅਨੁਸੂਚਿਤ ਜਾਤੀ ਵਰਗ ਦੀ 35 ਪ੍ਰਤੀਸ਼ਤ ਤੋ ਵੱਧ ਆਬਾਦੀ ਹੈ। ਨਵੇਂ ਪੰਜਾਬ ਦੇ ਪੁਲਿਸ ਮੁੱਖੀ ਸ੍ਰ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਵਰਗ ਨੂੰ ਨਿਆਂ ਮਿਲੇ ਅਤੇ ਉਨ੍ਹਾ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਦੀ ਅਮਨ ਕਾਨੂੰਨ ਕਾਇਮ ਰੱਖਣ ਵਿਚ ਕਾਮਯਾਬ ਹੋਣਗੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!