ਕਿਸਾਨਾਂ ਦੇ ਮੁੱਦੇ ਤੇ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਮਾਲਵਿੰਦਰ ਸਿੰਘ ਕੰਗ ਵਲੋਂ ਅਸਤੀਫ਼ਾ

ਕਿਸਾਨਾਂ ਦੇ ਮੁੱਦੇ ਤੇ ਪੰਜਾਬ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਮਾਲਵਿੰਦਰ ਸਿੰਘ ਕੰਗ ਨੇ ਅਸਤੀਫ਼ਾ ਦੇ ਦਿੱਤਾ ਹੈ। ਕੰਗ ਪਿਛਲੇ 2 ਦਿਨਾਂ ਤੋਂ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ ਹੋਏ ਸੀ । ਪਰ ਮੁਲਾਕਾਤ ਨਹੀਂ ਹੋ ਸਕੀ ਹੈ।