Punjab

ਮਾਨਸਾ ਪੁਲਿਸ ਨੇ ਕਤਲ ਕੇਸ ਨੂੰ ਕੁਝ ਹੀ ਘੰਟਿਆਂ ਅੰਦਰ ਸੁਲਝਾ ਕੇ ਮੁਲਜਿਮ ਨੂੰ ਵਰਤੇ ਆਲਾਜਰਬ ਸਮੇਤ ਕੀਤਾ ਕਾਬੂ

ਮਿਤੀ 15.07.2022

ਗੌਰਵ ਤੂਰਾ, ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਿਤੀ 14^07^2022 ਨੂੰ ਪਿੰਡ ਰਾਏਪੁਰ (ਥਾਣਾ ਜੌੜਕੀਆਂ) ਵਿਖੇ ਦਰਜ਼ ਹੋਏ ਕਤਲ ਦੇ ਮੁਕੱਦਮੇ ਨੂੰ ਕੁਝ ਹੀ ਘੰਟਿਆ ਅੰਦਰ ਸੁਲਝਾ ਕੇ ਮੁਲਜਿਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਮੁਲਜਿਮ ਪਾਸੋਂ ਵਰਤਿਆ ਆਲਾਜਰਬ ਘੋਟਨਾ, ਇੱਕ ਡੀHਵੀHਆਰH ਅਤੇ ਜੇਵਰਾਤ ਸੋਨਾ$ਚਾਂਦੀ ਬਰਾਮਦ ਕਰਵਾਏ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 14^07^2022 ਨੂੰ ਥਾਣਾ ਜੌੜਕੀਆਂ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਰਾਏਪੁਰ ਵਿਖੇ ਇੱਕ ਔਰਤ ਦਾ ਕਤਲ ਹੋ ਗਿਆ ਹੈ। ਇਤਲਾਹ ਮਿਲਣ ਤੇ ਤੁਰੰਤ ਸ੍ਰੀ ਗੋਬਿੰਦਰ ਸਿੰਘ ਡੀHਐਸHਪੀH (ਸ:ਡ:) ਸਰਦੂਲਗੜ ਅਤੇ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਜੌੜਕੀਆਂ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜੇ। ਜਿਥੇ ਮੁਦਈ ਮਿੱਠੂ ਰਾਮ ਉਰਫ ਜਸਪਾਲ ਸਿੰਘ ਪੁੱਤਰ ਵੀਰ ਚੰਦ ਵਾਸੀ ਨੰਗਲ ਥਾਣਾ ਰਤੀਆ (ਹਰਿਆਣਾ) ਦੇ ਬਿਆਨ ਪਰ ਮੁਕੱਦਮਾ ਨੰਬਰ 38 ਮਿਤੀ 14^07^2022 ਅ$ਧ 302 ਹਿੰ:ਦੰ: ਥਾਣਾ ਜੌੜਕੀਆਂ ਦਰਜ਼ ਰਜਿਸਟਰ ਕਰਕੇ ਪੁਲਿਸ ਪਾਰਟੀ ਵੱਲੋੋਂ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਸ਼ੱਕ ਦੀ ਸੂਈ ਮ੍ਰਿਤਕ ਦੇ ਘਰਵਾਲੇ ਸ਼ਤੀਸ ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਪੁਰ ਵੱਲ ਜਾਣ ਕਰਕੇ ਮੁਲਜਿਮ ਸ਼ਤੀਸ ਕੁਮਾਰ ਨੂੰ ਤੁਰੰਤ ਕਾਬੂ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਜਿਸਨੇ ਤਫਤੀਸ ਦੌੌਰਾਨ ਮੰਨਿਆ ਕਿ ਇਹ ਕਤਲ ਉਸ ਵੱਲੋੋ ਹੀ ਕੀਤਾ ਗਿਆ ਹੈ। ਜਿਸਦੀ ਨਿਸ਼ਾਨਦੇਹੀ ਤੇ ਉਸ ਪਾਸੋੋਂ ਆਲਜਰਬ ਘੋਟਨਾ, ਇੱਕ ਡੀHਵੀHਆਰH ਅਤੇ ਜੇਵਰਾਤ ਸੋਨਾਂ$ਚਾਂਦੀ ਬਰਾਮਦ ਕਰਵਾਏ ਗਏ। ਮੁਕੱਦਮਾ ਦੀ ਮੁਢਲੀ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਿਮ ਆਰਥਿਕ ਪੱਖੋ ਟੁਟਿਆ ਹੋਇਆ ਸੀ, ਜੋੋ ਆਪਣੀ ਪਤਨੀ ਦੇ ਗਹਿਣੇ ਵੇਚਣ ਦੀ ਤਾਂਕ ਵਿੱਚ ਸੀ ਅਤੇ ਜਿਸਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਪਲਾਨ ਪਹਿਲਾਂ ਹੀ ਬਣਾਇਆ ਹੋਇਆ ਸੀ। ਜਿਸ ਕਰਕੇ ਉਸਨੇ ਪਹਿਲਾਂ ਆਪਣੇ ਲੜਕੇ ਅਤੇ ਲੜਕੀ ਨੂੰ ਕੋਈ ਨਸ਼ੀਲੀ ਚੀਜ ਦੇ ਕੇ ਸੁਲਾ ਦਿੱਤਾ ਅਤੇ ਫਿਰ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਦੀ ਕੋਸਿਸ਼ ਕੀਤੀ, ਪਰ ਜਦ ਨਾ ਮਰੀ ਤਾਂ ਘਰ ਵਿੱਚ ਪਿਆ ਘੋੋਟਨਾ ਚੁੱਕ ਕੇ ਸਿਰ ਵਿੱਚ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਾ ਦੀ ਤਫਤੀਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!