ਬੀ ਏ ਪਾਸ ਬਣ ਸਕੇਗਾ ਪ੍ਰੈਸ ਗੈਲਰੀ ਕਮੇਟੀ ਦਾ ਮੈਂਬਰ,ਇਲੈਕਟ੍ਰੋਨਿਕ ਮੀਡਿਆ ਨੂੰ ਮਿਲੀ ਪ੍ਰਤੀਨਿਧਤਾ

Punjab REGIONAL
By Admin

ਪੰਜਾਬ ਵਿਧਾਨ ਸਭਾ ਵਲੋਂ ਨੋਟੀਫਿਕੇਸ਼ਨ ਜਾਰੀ
ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਵਿਚ ਵਿਧਾਨ ਸਭਾ ਵਲੋਂ ਇਲੈਕਟ੍ਰੋਨਿਕ ਮੀਡਿਆ ਨੂੰ ਹੁਣ 30 ਫ਼ੀਸਦੀ ਪ੍ਰਤੀਨਿਧਤਾ ਮਿਲੇਗੀ ।  ਇਸ ਨੂੰ ਲੈ ਕੇ ਵਿਧਾਨ ਸਭਾ ਵੱਲੋ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ।   ਜਾਰੀ ਨੋਟੀਫਿਕੇਸ਼ਨ ਵਿਚ ਪ੍ਰੈਸ ਗੈਲਰੀ ਕਮੇਟੀ ਦਾ ਮੈਂਬਰ ਬਣਨ ਲਈ ਵਿਦਿਅਕ ਯੋਗਤਾ ਬੀ ਏ ਕਰ ਦਿੱਤੀ ਗਈ ਹੈ  ।  ਇਸ ਦੇ ਨਾਲ ਕਮੇਟੀ ਦਾ ਮੈਬਰ ਬਣਨ ਲਈ ਉਪਰਲੀ ਉਮਰ ਦੀ ਸੀਮਾ 70 ਸਾਲ ਕਰ ਦਿੱਤੀ ਗਈ ਹੈ ।

 

ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਅਖਬਾਰ , ਚੈਨਲ , ਵੈੱਬ ਚੈੱਨਲ ਤੋਂ ਇਕ ਹੀ ਪ੍ਰੈੱਸ ਗੈਲਰੀ ਕਮੇਟੀ ਦਾ ਮੈਂਬਰ ਬਣ ਸਕੇਗਾ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ।   ਸਪੀਕਰ ਕੋਲ ਇਸ ਦਾ ਪੂਰਾ ਅਧਿਕਾਰ ਰਹੇਗਾ ਕੀ ਉਹ ਕਿਸੀ ਨੂੰ ਵੀ ਨਿਯਮਾਂ ਤੋਂ ਛੋਟ ਦੇ ਸਕਦੇ ਹਨ।

Leave a Reply