ਸੰਯੁਕਤ ਵਿਕਾਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਗਨਰੇਗਾ ਤਹਿਤ ਜ਼ਿਲ੍ਹਿਆਂ ਦੇ ਸਟਾਫ ਨੂੰ ਦਿੱਤੀ ਜਾ ਰਹੀ ਹੈ ਆਨਲਾਈਨ ਟ੍ਰੇਨਿੰਗ

punjab Web Location
By Admin


ਚੰਡੀਗੜ੍ਹ ,27 ਮਈ ( ਗੀਤਿਕਾ ): ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਪੂਰੇ ਵਿਸ਼ਵ ਪੱਧਰ ਤੇ ਚੱਲ ਰਹੇ ਕੰਮਾਂ ਤੇ ਪ੍ਰਾਜੈਕਟਾਂ ਨੂੰ ਪ੍ਰਭਾਵਿਤ ਕੀਤਾ ਹੈ । ਜਿਸ ਦੇ ਚੱਲਦਿਆਂ ਵੱਖ ਵੱਖ ਵਿਭਾਗਾਂ ਵੱਲੋਂ ਫ਼ੀਲਡ ਸਟਾਫ਼ ਨੂੰ ਦਿੱਤੀਆਂ ਜਾਣ ਵਾਲੀਆਂ ਟ੍ਰੇਨਿੰਗ ਤੇ ਕਪੈਸਟੀ ਬਿਲਡਿੰਗ ਦਾ ਕੰਮ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ ।ਕਿਉਂਕਿ ਪੇਂਡੂ ਵਿਕਾਸ ਦੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕਪੈਸਟੀ ਬਿਲਡਿੰਗ ਤੇ ਟ੍ਰੇਨਿੰਗ ਪ੍ਰੋਗਰਾਮਾਂ ਦਾ ਕੰਮ ਅਤਿਅੰਤ ਜ਼ਰੂਰੀ ਹੁੰਦਾ ਹੈ ।ਇਸ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ ਵਿਪੁਲ ਉਜਵਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਅੰਤਰਗਤ ਜ਼ਿਲ੍ਹਿਆਂ ਦੇ ਸਟਾਫ ਦੀ ਟ੍ਰੇਨਿੰਗ ਆਨਲਾਈਨ ਕਰਵਾਈ ਜਾ ਰਹੀ ਹੈ ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਚੱਠਾ ਨੇ ਦੱਸਿਆ ਕਿ ਸੰਯੁਕਤ ਵਿਕਾਸ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਇਸ ਦਫ਼ਤਰ ਵਿਖੇ ਚੱਲਦੀਆਂ ਸਮੂਹ ਕੇਂਦਰੀ ਪ੍ਰਯੋਜਿਤ ਸਕੀਮਾਂ ਸਬੰਧੀ ਟਰੇਨਿੰਗ ਆਨਲਾਈਨ ਦਿੱਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਰੋਜ਼ਾਨਾ ਤਿੰਨ ਜ਼ਿਲ੍ਹਿਆਂ ਦੇ ਤਕਨੀਕੀ ਸਟਾਫ਼ ਨੂੰ ਪ੍ਰੋਗਰਾਮ ਮਨੀਟਰ ਤਰਜਿੰਦਰ ਸਿੰਘ ਵੱਲੋਂ ਦੋ ਘੰਟੇ ਲਈ ਟ੍ਰੇਨਿੰਗ ਦਿੱਤੀ ਜਾਂਦੀ ,ਅਤੇ ਫੀਲਡ ਵਿੱਚ ਮਗਨਰੇਗਾ ਤਹਿਤ ਆ ਰਹੀਆਂ ਤਕਨੀਕੀ ਮੁਸ਼ਕਿਲਾਂ ਦੇ ਹੱਲ ਸਬੰਧੀ ਵੀ ਜਾਣੂ ਕਰਵਾਇਆ ਜਾਂਦਾ ਹੈ ।ਇਸੇ ਤਰ੍ਹਾਂ ਹੀ ਪਿਛਲੇ ਮਹੀਨੇ ਸਟੇਟ ਪ੍ਰੋਗਰਾਮ ਮੈਨੇਜਰ ਮਗਨਰੇਗਾ ਰਜਨੀ ਮਾਰੀਆ ਅਤੇ ਜੀ .ਆਈ .ਐੱਸ ਐਕਸਪਰਟ ਲਖਵੀਰ ਸਿੰਘ ਵੱਲੋਂ ਮਗਨਰੇਗਾ ਗਾਈਡਲਾਇਨਜ਼ ਤੇ ਮਗਨਰੇਗਾ ਤਹਿਤ ਹੋਣ ਵਾਲੇ ਕੰਮਾਂ ਸਬੰਧੀ ਸਬੰਧੀ ਸਮੂਹ ਜ਼ਿਲ੍ਹਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ।ਉੱਥੇ ਹੀ ਹੁਣ ਸ੍ਰੀ ਵਿਕਾਸ ਕਾਟਲ ਸਟੇਟ ਪ੍ਰਾਜੈਕਟ ਮੈਨੇਜਰ (ਐੱਮ ਆਈ ਐੱਸ) ਵੱਲੋਂ ਐੱਮ ਆਈ ਐੱਸ ਸਬੰਧੀ ਰੋਜ਼ਾਨਾ ਇਕ ਘੰਟੇ ਲਈ ਸਮੂਹ ਫੀਲਡ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ

Leave a Reply