ਪੰਜਾਬ ਪਬਲਿਕ ਰਿਲੇਸ਼ਨਜ ਅਫਸਰਜ਼ ਐਸੋਸੀਏਸ਼ਨ ਵੱਲੋਂ ਡੀ ਪੀ ਆਰ ਓ ਮੋਗਾ ਨਾਲ ਦੁਰਵਿਹਾਰ ਕਰਨ ਦੀ ਘਟਨਾ ਦੀ ਨਿਖੇਧੀ

Punjab
By Admin

 

ਗਣਤੰਤਰ ਦਿਵਸ ਸਮਾਗਮ ਦੌਰਾਨ ਸੰਵਿਧਾਨਿਕ ਡਿਊਟੀ ਨਿਭਾ ਰਹੇ ਅਧਿਕਾਰੀ ਨਾਲ ਬਦਸਲੂਕੀ ਕਰਨ ਵਾਲਿਆਂ ਖਿਲ਼ਾਫ ਕਾਰਵਾਈ ਮੰਗੀ

ਚੰਡੀਗੜ੍ਹ, 26 ਜਨਵਰੀ
ਮੋਗਾ ਵਿਖੇ 70ਵੇਂ ਗਣਤੰਤਰ ਦਿਵਸ ਦੇ ਜਿਲਾ ਪੱਧਰੀ ਸਮਾਗਮ ਦੌਰਾਨ ਸਟੇਜ ਸੰਚਾਲਨ ਕਰ ਰਹੇ ਡੀ ਪੀ ਆਰ ਓ ਸ੍ਰੀ ਤੇਜਾ ਸਿੰਘ ਨਾਲ ਸਟੇਜ ਉਪਰ ਹੀ ਸਥਾਨਕ ਆਗੂਆਂ ਤਾਰਾ ਸਿੰਘ ਸੰਧੂ ਤੇ ਹਰੀ ਸਿੰਘ ਖਾਈ ਵੱਲੋਂ ਕੀਤੇ ਦੁਰਵਿਹਾਰ ਦੀ ਪੰਜਾਬ ਪਬਲਿਕ ਰਿਲੇਸ਼ਨਜ ਅਫਸਰਜ਼ ਐਸੋਸੀਏਸ਼ਨ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਤੇ ਜਨਰਲ ਸਕੱਤਰ ਇਕਬਾਲ ਸਿੰਘ ਬਰਾੜ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਆਪਣੀ ਸੰਵਿਧਾਨਿਕ ਡਿਊਟੀ ਨਿਭਾ ਰਹੇ ਅਧਿਕਾਰੀ ਨਾਲ ਬਦਸਲੂਕੀ ਕਰਨਾ ਅਤਿ ਨਿੰਦਣਯੋਗ ਹੈ ਅਤੇ ਇਸ ਸੰਬੰਧੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਨਾਲ ਡਿਊਟੀ ਦੌਰਾਨ ਅਜਿਹਾ ਵਿਵਹਾਰ ਅਸਹਿਣਯੋਗ ਹੈ।ਐਸੋਸੀਏਸ਼ਨ ਨੇ ਸਰਕਾਰ, ਵਿਭਾਗ ਦੇ ਉਚ ਅਧਿਕਾਰੀਆਂ ਅਤੇ ਜਿਲਾ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਡੀ ਪੀ ਆਰ ਓ ਮੋਗਾ ਦੀ ਮਾਣ ਬਹਾਲੀ ਲਈ ਉਚਿੱਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰੀ ਡਿਊਟੀ ਨਿਭਾਉਂਦਿਆਂ ਅਧਿਕਾਰੀਆਂ ਦਾ ਹੌਸਲਾ ਪਸਤ ਨਾ ਹੋਵੇ।

Leave a Reply