ਪੀ ਡਬਲਯੂ ਡੀ, ਜਲ ਸਰੋਤ, ਵਾਟਰ ਸਪਲਾਈ, ਪੰਚਾਇਤ ਵਿਭਾਗ ਦੇ ਵਰਕਸ ਬਿਲਾਂ ਤੇ ਲਗਾਈ ਰੋਕ

Punjab punjab


ਵਿੱਤ ਵਿਭਾਗ ਵਲੋਂ ਆਦੇਸ਼ ਜਾਰੀ , ਖਜਾਨੇ ਵਿਚ ਨਹੀਂ ਕੀਤੇ ਜਾਣਗੇ ਸਵੀਕਾਰ

ਚੰਡੀਗੜ੍ਹ , 5 ਜੂਨ (ਗੀਤਿਕਾ ): ਪੰਜਾਬ ਸਰਕਾਰ ਨੇ ਪੀ ਡਬਲਯੂ ਡੀ, ਜਲ ਸਰੋਤ, ਵਾਟਰ ਸਪਲਾਈ, ਪੰਚਾਇਤ ਵਿਭਾਗ ਤੇ ਹੋਰ ਵਿਭਾਗਾਂ ਦੇ ਇੰਜਨੀਰਿੰਗ ਵਿੰਗ ਦੇ ਵਰਕਸ ਦੇ ਬਿਲਾਂ ਤੇ ਰੋਕ ਲਗਾ ਦਿਤੀ ਹੈ । ਇਹਨਾਂ ਬਿਲਾਂ ਨੂੰ ਖ਼ਜਾਨੇ ਵਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ । ਇਸ ਸਬੰਧੀ ਵਿੱਤ ਵਿਭਾਗ ਵਲੋਂ ਸਾਰੇ ਖਜਾਨਾ ਦਫਤਰਾਂ ਨੂੰ 18 ਜੂਨ 2020 ਨੂੰ ਜਾਰੀ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਏ ਹੈ ਕਿ ਪੀ ਡਬਲਯੂ ਡੀ, ਜਲ ਸਰੋਤ, ਵਾਟਰ ਸਪਲਾਈ, ਪੰਚਾਇਤ ਵਿਭਾਗ ਤੇ ਹੋਰ ਵਿਭਾਗਾਂ ਦੇ ਇੰਜਨੀਰਿੰਗ ਵਿੰਗ ਦੀ ਪੀ ਡਬਲਯੂ ਡੀ ਆਈ ਐਮ ਐਸ ()ਨਾਲ ਇੰਟੀਗ੍ਰੇਸ਼ਨ ਨਾ ਹੋਣ ਤੇ ਕੇਵਲ ਵਰਕਸ ਦੇ ਬਿਲਾਂ ਤੇ ਹੀ ਰੋਕ ਲਗਾਈ ਜਾਂਦੀ ਹੈ । ਹੁਣ ਵਿੱਤ ਵਿਭਾਗ ਨੇ ਨਵਾਂ ਪੱਤਰ ਜਾਰੀ ਕਰਦੇ ਹੋਏ ਰੋਕ ਨੂੰ ਬਰਕਰਾਰ ਰੱਖਦੇ ਹੋਏ ਖਜਾਨਾ ਦਫਤਰਾਂ ਨੂੰ ਕਿਹਾ ਹੈ ਕਿ ਵਰਕਸ ਦੇ ਬਿਲਾਂ ਤੋਂ ਇਲਾਵਾ ਬਾਕੀ ਦੇ ਸਾਰੇ ਬਿਲ ਖਜਾਨੇ ਵਿਚ ਸਵੀਕਾਰ ਕੀਤੇ ਜਾਣ ।

By Admin

Leave a Reply