ਵਿੱਤ ਮੰਤਰੀ ਵੱਲੋਂ ਟੈਕਸਾ ਦੇ ਏਰੀਆਰ ਦਾ ਬਕਾਇਆ ਆਉਣ ਤੇ ਡੀ ਏ ਦੀਆ ਕਿਸ਼ਤਾਂ ਜ਼ਾਰੀ ਕਰਨ ਦਾ ਵਾਅਦਾ

REGIONAL Web Location
By Admin

ਮੁਲਾਜ਼ਮਾਂ ਨਾਲ ਕੀਤੀ ਮੀਟਿੰਗ
30 ਨਵੰਬਰ ਤੱਕ ਕੱਚੇ ਮੁਲਾਜ਼ਮਾਂ ਦਾ ਡਾਟਾ ਮੁਕੰਮਲ ਕਰਕੇ ਕੈਬਿਨਟ ਰਾਹੀ ਜਲਦ ਪੱਕਾ ਕਰਨ ਦਾ ਭਰੋਸਾ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ
6ਵੇਂ ਪੇ ਕਮਿਸ਼ਨ ਦੀ ਤਾਰੀਕ 31 ਦਸੰਬਰ ਤੋਂ ਅੱਗੇ ਨਹੀ ਕਰਨ ਦੀ ਵਚਨਬੱਧਤਾ ਦੁਹਰਾਈ
ਮੁਲਾਜ਼ਮਾਂ ਵੱਲੋਂ ਜ਼ਿਮਨੀ ਚੋਣਾਂ ਦੋਰਾਨ ਰੈਲੀਆ ਜ਼ਾਰੀ ਰੱਖਣ ਦਾ ਐਲਾਨ
ਮਿਤੀ 14 ਅਕਤੂਬਰ 2019(ਚੰਡੀਗੜ•)  ਬੀਤੀ 11 ਅਕਤੂਬਰ ਨੂੰ ਵਿੱਤ ਮੰਤਰੀ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ• ਵਿਖੇ ਹੋਈ ਮੀਟਿੰਗ ਵਿਚ ਦਿੱਤੇ ਸਮੇਂ ਅਨੁਸਾਰ ਅੱਜ ਮਿਤੀ 14 ਅਕਤੂਬਰ ਨੂੰ ਮੁੜ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਂਨਸ਼ਨਰ ਐਕਸ਼ਨ ਕਮੇਟੀ ਦੇ ਆਗੂਆ ਦੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਹੋਈ।ਮੀਟਿੰਗ ਵਿਚ ਸਕੱਤਰ ਖਰਚਾ ਅਭਿਨਵ ਤ੍ਰਿਖਾ, ਡੀ ਆਈ ਜੀ ਇੰਟੈਲੀਜਸ ਹਰਦਿਆਲ ਸਿੰਘ ਮਾਨ, ਤੇ ਮੁਲਾਜ਼ਮ ਆਗੂਆ ‘ਚ ਸੱਜਨ ਸਿੰਘ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ,ਰਣਬੀਰ ਸਿੰਘ ਢਿੱਲੋਂ,ਜਗਦੀਸ਼ ਸਿੰਘ ਚਾਹਲ, ਹਰਭਜਨ ਸਿੰਘ ਪਿਲਖਣੀ, ਰਣਜੀਤ ਸਿੰਘ ਰਾਣਵਾਂ, ਰਜਿੰਦਰ ਸਿੰਘ ਸੰਧਾ,ਕਰਤਾਰ ਸਿੰਘ ਪਾਲ, ਕ੍ਰਿਸ਼ਨ ਪ੍ਰਸਾਦਿ ਮੋਜੂਦ ਸਨ।ਮੁਲਾਜ਼ਮ ਆਗੂਆ ਨੇ ਦੱਸਿਆ ਕਿ ਵਿੱਤ ਮੰਤਰੀ ਨਾਲ ਕਾਫੀ ਲੰਬੀ ਚੱਲੀ ਮੀਟਿੰਗ। ਮੀਟਿੰਗ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਵਿੱਤ ਮੰਤਰੀ ਅਤੇ ਅਧਿਕਾਰੀਆ ਨਾਲ ਲੰਬੀ ਵਿਚਾਰ ਚਰਚਾ ਹੋਈ ਜਿਸ ਤੇ ਵਿੱਤ ਮੰਤਰੀ ਅਤੇ ਅਧਿਕਾਰੀਆ ਵੱਲੋਂ ਕਿਹਾ ਗਿਆ ਕਿ ਵਿੱਤ ਵਿਭਾਗ ਵੱਲੋਂ ਕੱਚੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ ਲਈ ਇਕ ਆਨਲਾਈਨ ਮਡਿਊਲ ਤਿਆਰ ਕੀਤਾ ਜਾ ਰਿਹਾ ਹੈ  ਜਿਸ ਦੀ ਅੰਤਿਮ ਮਿਤੀ 30 ਨਵੰਬਰ ਹੋਵੇਗੀ ਅਤੇ 30 ਨਵੰਬਰ ਉਪਰੰਤ ਮੁੜ ਮੀਟਿੰਗ ਕਰਕੇ ਰਿਪੋਰਟ ਕੈਬਿਨਟ ਨੂੰ ਭੇਜ ਕੇ ਅੰਤਿਮ ਫੈਸਲਾ ਲੈਣ ਦਾ ਭਰੋਸਾ ਦਿੱਤਾ। ਮਹਿੰਗਾਈ ਭੱਤੇ ਦੀਆ ਬਕਾਇਆ ਕਿਸ਼ਤਾਂ ਦੇ ਸਬੰਧ ਵਿਚ ਵਿੱਤ ਮੰਤਰੀ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਏਰੀਆਰ ਦਾ ਬਕਾਇਆ ਪੈਡਿੰਗ ਹੈ ਅਗਲੇ ਹਫਤੇ ਕੇਂਦਰ ਸਰਕਾਰ ਨਾਲ ਮੀਟਿੰਗ ਤੈਅ ਹੈ ਜੇਕਰ ਕੇਂਦਰ ਸਰਕਾਰ ਬਜ਼ਟ ਜ਼ਾਰੀ ਕਰਦੀ ਹੈ ਤਾਂ ਮੁਲਾਜ਼ਮਾਂ ਦੀਆ ਬਕਾਇਆ ਕਿਸ਼ਤਾਂ ਜ਼ਾਰੀ ਕਰ ਦਿੱਤੀਆ ਜਾਣਗੀਆ। 6ਵੇਂ ਪੇ ਕਮਿਸ਼ਨ ਸਬੰਧੀ ਵਿੱਤ ਮੰਤਰੀ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਪੇ ਕਮਿਸ਼ਨ ਦੀ 31 ਦਸੰਬਰ ਮਿਤੀ ਤੈਅ ਹੈ ਅਤੇ ਇਸ ਦੀ ਤਾਰੀਕ ਵਿਚ ਵਾਧਾ ਨਹੀ ਕੀਤਾ ਜਾਵੇਗਾ।ਦਰਜ਼ਾ ਚਾਰ ਮੁਲਾਜ਼ਮਾਂ ਨੂੰ ਵਿਆਜ਼ ਰਹਿਤ ਲੋਨ ਦੇਣ ਸਬੰਧੀ ਮੰਗ ਮੋਕੇ ਤੇ ਮੰਨ ਲਈ ਗਈ ਅਤੇ ਜਲਦ ਪੱਤਰ ਜ਼ਾਰੀ ਕਰਨ ਦਾ ਵਿਸ਼ਵਾਸ ਦੁਆਇਆ ਗਿਆ। । ਮੀਟਿੰਗ ਉਪਰੰਤ ਮੁਲਾਜ਼ਮਾਂ ਵੱਲੋਂ ਫੈਸਲਾ ਲਿਆ ਗਿਆ ਕਿ ਜ਼ਿਮਨੀ ਚੋਣਾਂ ਦੋਰਾਨ ਉਲੀਕੇ ਐਕਸ਼ਨ ਜ਼ਾਰੀ ਰਹਿਣਗੇ ਅਤੇ ਮਿਤੀ 17 ਅਕਤੂਬਰ ਨੂੰ ਜਲਾਲਾਬਾਦ 18 ਅਕਤੂਬਰ ਨੂੰ ਫਗਵਾੜਾ ਅਤੇ 19  ਅਕਤੂਬਰ ਨੂੰ ਮੁੱਲਾਪੁਰ ਦਾਖਾ ਵਿਖੇ ਭਾਰੂ ਰੈਲੀਆ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਆਘੂਆ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਰੈਲੀਆ ਵਿਚ ਵੱਧ ਚੜ• ਕੇ ਪਰਿਵਾਰਾਂ ਸਮੇਤ ਪੁੱਜਣ।

Leave a Reply