ਪੰਜਾਬ ਦੇ ਅਧਿਆਪਕ ਰੌਸ਼ਨ ਲਾਲ ਨੇ ਰਾਸ਼ਟਰ ਪੱਧਰ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ

Punjab
By Admin

ਸਕੱਤਰ ਸਕੂਲ ਸਿੱਖਿਆ ਨੇ ਵਿਸ਼ੇਸ਼ ਪ੍ਰਾਪਤੀ ਲਈ ਦਿੱਤੀ ਵਧਾਈ
ਐੱਸ.ਏ.ਐੱਸ. ਨਗਰ 12 ਅਕਤੂਬਰ: ਸਿੱਖਿਆ ਵਿਭਾਗ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਜ਼ਿਲ੍ਹਾ ਪਠਾਨਕੋਟ ਦੇ ਸਟੇਟ ਅਵਾਰਡੀ ਲੈਕਚਰਾਰ ਕਾਮਰਸ ਸ੍ਰੀ ਰੋਸ਼ਨ ਲਾਲ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2018 ਵਿੱਚ ਭਾਗ ਲਿਆ| ਇਹ ਸਾਇੰਸ ਫੈਸਟੀਵਲ ਇੰਦਰਾ ਗਾਂਧੀ ਪ੍ਰਤਿਸ਼ਠਾਨ ਸੰਸਥਾਨ ਲਖਨਊ ਵਿਖੇ 5-8 ਅਕਤੂਬਰ ਤੱਕ ਵਿਗਿਆਨ ਤੇ ਤਕਨਾਲੋਜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਆਯੋਜਨ ਕੀਤਾ ਗਿਆ ਸੀ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਟੀਵਲ ਵਿੱਚ ਨਵ ਨਿਰਮਾਣ ਭਾਰਤ ਈਵੈਂਟ ਵਿੱਚ ਦੇਸ਼ ਭਰ ਤੋਂ ਚੁਣਿੰਦਾ 50 ਅਧਿਆਪਕਾਂ ਨੇ ਭਾਗ ਲਿਆ ਜਿਸ ‘ਚ ਪੰਜਾਬ ਦੇ ਸਟੇਟ ਅਵਾਰਡੀ ਲੈਕਚਰਾਰ ਕਾਮਰਸ ਸ੍ਰੀ ਰੋਸ਼ਨ ਲਾਲ ਨੇ ਫਾਇਰ ਸੇਫਟੀ ਸਿਸਟਮ ਮਾਡਲ ਪੇਸ਼ ਕਰਕੇ ਦੂਜਾ ਸਥਾਨ ਹਾਸਲ ਕੀਤਾ |
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਟੇਟ ਅਵਾਰਡੀ ਲੈਕਚਰਾਰ ਕਾਮਰਸ ਸ੍ਰੀ ਰੋਸ਼ਨ ਲਾਲ ਨੂੰ ਤੇ ਪ੍ਰਿੰਸੀਪਲ ਰਘਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਜ਼ਿਲ੍ਹਾ ਪਠਾਨਕੋਟ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਵੀ ਦਿੱਤੀ|
ਫੋਟੋ: ਰੋਸ਼ਨ ਲਾਲ ਲੈਕਚਰਾਰ ਕਾਮਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਾਨੀ ਜ਼ਿਲ੍ਹਾ ਪਠਾਨਕੋਟ ਦੀ ਫੋਟੋ

Leave a Reply