ਹਲਾਤ ਅਕਤੂਬਰ ਤੱਕ ਸੁਧਰ ਜਾਣਗੇ:ਕੈਪਟਨ ਅਮਰਿੰਦਰ ਸਿੰਘ

Web Location
By Admin

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਟੇਟ ਵਿਚੋਂ ਲਾਕ ਡਾਊਨ ਉਠਾਉਣਾ ਆਸਾਨ ਨਹੀਂ ਹੋਵੇਗਾ । ਪੰਜਾਬ ਵਾਰੇ ਫੈਸਲਾ ਮੰਤਰੀ ਮੰਡਲ ਵਲੋਂ ਲਿਆ ਜਾਣਾ ਹੈ। ਕੈਪਟਨ ਨੇ ਕਿਹਾ ਕਿ ਕਰੋਨਾ ਦੀ ਦੂਜੀ ਸਟੇਜ ਚੱਲ ਰਹੀ ਹੈ। ਇਸ ਮਹਾਂਮਾਰੀ ਦਾ ਵੱਡਾ ਉਛਾਲ ਜੁਲਾਈ ਤੇ ਅਗਸਤ ਵਿੱਚ ਆਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਲਾਤ ਅਕਤੂਬਰ ਤੱਕ ਸੁਧਰ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਨੂੰ ਮਾਤ ਦੇਣ ਲਈ ਲਾਕ ਡਾਊਨ ਜਰੂਰੀ ਹੈ। ਮੁੱਖ ਮੰਤਰੀ ਨੇ ਇਕ ਤਰ੍ਹਾਂ ਇਸ਼ਾਰਾ ਕਰ ਦਿੱਤਾ ਹੈ। ਕਿ ਲਾਕ ਡਾਊਨ ਅਗੇ ਤੱਕ ਵਧੇਗਾ

।ਨਵੀਂ ਦਿੱਲੀ ਤੋਂ ਏ ਆਈ ਸੀ ਸੀ ਦੀ ਮੇਜ਼ਬਾਨੀ ਨਾਲ ਮੀਡੀਆ ਨਾਲ ਇੱਕ ਵੀਡੀਓ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਗਿਆਨੀਆਂ ਅਤੇ ਡਾਕਟਰੀ ਮਾਹਰਾਂ ਦੇ ਅਨੁਮਾਨਾਂ ਤੋਂ ਸੁਝਾਅ ਦਿੱਤਾ ਗਿਆ ਹੈ ਕਿ ਮਹਾਂਮਾਰੀ ਜੁਲਾਈ-ਅਗਸਤ ਤੱਕ ਭਾਰਤ ਵਿੱਚ ਵੱਧ ਜਾਵੇਗੀ, ਅਤੇ ਲਗਭਗ 58% ਭਾਰਤੀ ਸੰਕਰਮਿਤ ਹੋ ਜਾਣਗੇ, ਪੰਜਾਬ ਵਿਚ 87% ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ. ਹਾਲਾਤ ਇਹ ਹਨ ਕੇ ਕੋਈ ਵੀ ਸਰਕਾਰ ਪਾਬੰਦੀਆਂ ਨੂੰ ਸੌਖਾ ਤਰੀਕੇ ਨਾਲ ਹਟਾ ਨਹੀਂ ਸਕਦੀ ਹੈ ਮੁਖ ਮੰਤਰੀ ਨੇ ਕਿਹਾ ਕਿ “ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਹੈ।”

Leave a Reply