ਮੁੱਖ ਮੰਤਰੀ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ

Punjab
By Admin
ਚੰਡੀਗੜ, 7 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਦੇਸ਼ ਦੇ ਸ਼ਹੀਦ ਅਤੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਅੱਜ ਸ਼ਾਮ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ’ਤੇ ਉਨਾਂ ਨੂੰ ਹਥਿਆਰਬੰਦ ਸੈਨਾਵਾਂ ਦਾ ਝੰਡਾ ਲਾਇਆ।
ਦੇਸ਼ ਦੇ ਬਹਾਦਰ ਅਤੇ ਸ਼ਹੀਦ ਫੌਜੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਮੌਕੇ ਹਥਿਆਰਬੰਦ ਸੈਨਾਵਾਂ ਅਤੇ ਸਾਬਕਾ ਫੌਜੀਆਂ ਨਾਲ ਆਪਣੀ ਇਕਜੁਟਤਾ ਪ੍ਰਗਟ ਕਰਨ ਦਾ ਸੱਦਾ ਦਿੱਤਾ ਹੈ। ਉਨਾਂ ਨੇ ਦੇਸ਼ ਦੇ ਮਾਣ-ਸਨਮਾਨ, ਸੁਰੱਖਿਆ ਅਤੇ ਅਖੰਡਤਾ ਦੀ ਰਾਖੀ ਲਈ ਫੌਜੀਆਂ ਨੂੰ ਯਾਦ ਕਰਨ ਅਤੇ ਉਨਾਂ ਦਾ ਸਨਮਾਨ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਦੇਸ਼ ਦੇ ਨਾਇਕ ਫੌਜੀਆਂ ਦੇ ਸਤਿਕਾਰ ਅਤੇ ਸਨਮਾਨ ਵਜੋਂ ਇਸ ਮੌਕੇ ਝੰਡਾ ਦਿਵਸ ਫੰਡ ਲਈ ਵੀ ਆਪਣਾ ਯੋਗਦਾਨ ਦਿੱਤਾ।
ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਮੋਨੀਸ਼ ਕੁਮਾਰ ਅਤੇ ਕਰਨਲ (ਸੇਵਾ-ਮੁਕਤ) ਵਿਜੇ ਕੁਮਾਰ ਹਾਜ਼ਰ ਸਨ।

Leave a Reply