ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਬਾਰੇ ਕਿਤਾਬ ਜਾਰੀ, ਉਨਾਂ ਨੂੰ ਖਿੱਤੇ ਦੇ ਆਧੁਨਿਕੀਕਰਨ ਦੇ ਉਸਰਈਏ ਦੱਸਿਆ

Punjab
By Admin
ਚੰਡੀਗੜ, 24 ਦਸੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਜਾ ਦੇ ਪੋਤੇ ਬਿ੍ਰਗੇਡੀਅਰ (ਸੇਵਾਮੁਕਤ) ਸੁਖਜੀਤ ਸਿੰਘ ਵੱਲੋ ਸਿੰਥੇਆ ਫਰੈਡਰਿਕ ਦੇ ਨਾਲ ਮਿਲਕੇ ‘‘ਪਿ੍ਰੰਸ, ਪੈਟਰਨ ਐਂਡ ਪੈਟਰਿਆਚ ਮਹਾਰਾਜਾ ਜਗਤਜੀਤ ਸਿੰਘ ਆਫ ਕਪੂਰਥਲਾ’’ ਨਾਂ ਦੀ ਲਿਖੀ ਗਈ ਕਿਤਾਬ ਨੂੰ ਰਲੀਜ਼  ਕੀਤਾ।
ਇਸ ਮੌਕੇ ਲੇਖਕਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਮਹਾਰਾਜਾ ਨੂੰ ਕਪੂਰਥਲਾ ਦੇ ਆਧੁਨਿਕੀਕਰਨ ਦਾ ਇੱਕ ਉਸਰਈਆ ਦੱਸਿਆ। ਉਸਨੇ ਆਪਣੇ ਦਾਦਾ ਭੁਪਿੰਦਰ ਸਿੰਘ ਵੱਲੋਂ ਮਹਾਰਾਜਾ ਜਗਤਜੀਤ ਸਿੰਘ ਦੇ ਨਾਲ ਮਿਲਕੇ ਪਟਿਆਲਾ ਅਤੇ ਕਪੂਰਥਲਾ ਨੂੰ ਆਧੁਨਕੀਕਰਨ ਦੇ ਰਾਹੀਂ ਵਿਸ਼ਵ ਨਕਸ਼ੇ ’ਤੇ ਲਿਆਉਣ ਨੂੰ ਯਾਦ ਕੀਤਾ।
          ਕੈਪਟਨ ਅਮਰਿੰਦਰ ਸਿੰਘ ਨੇ ਇਸ ਕਿਤਾਬ ਨੂੰ ਕਪੂਰਥਲਾ ਦੇ ਪੁਰਾਣੇ ਬੇਮਿਸਾਲ ਸ਼ਾਹੀ ਰਾਜੇ ਨੂੰ ਉਨਾਂ ਪੋਤਰੇ ਵੱਲੋਂ ਇਕ ਸੱਚੀ ਸਰਧਾਂਜਲੀ ਦੱਸਿਆ। ਮੁੱਖ ਮੰਤਰੀ ਨੇ ਮਹਾਰਾਜੇ ਦੀ ਦੂਰ-ਦਿ੍ਰਸ਼ਟੀ ਨੂੰ ਦਰਸ਼ਕਾਂ ਦੇ ਸਾਹਮਣੇ ਉਜਾਗਰ ਕੀਤਾ। ਉਨਾਂ ਨੇ 6 ਸਾਲ ਦੀ ਉਮਰ ਵਿੱਚ ਮਹਾਰਾਜਾ ਨਾਲ ਮੁਲਾਕਾਤ ਨੂੰ ਵੀ ਯਾਦ ਕੀਤਾ ਅਤੇ ਮਹਾਰਾਜ ਦੇ ਪੋਤੇ ਬਿ੍ਰਗੇਡੀਅਰ ਸੁਖਜੀਤ ਸਿੰਘ ਦੀ ਬਹਾਦਰੀ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਇਸ ਕਿਤਾਬ ਨੂੰ ਗਿਆਨ ਦਾ ਸ੍ਰੋਤ ਦਸਦੇ ਹੋਏ ਕਿਹਾ ਕਿ ਇਹ ਕਪੂਰਥਲਾ ਦੀ ਰਿਆਸਤ ਦੇ ਆਖਰੀ ਰਾਜੇ ਬਾਰੇ ਨੌਜਵਾਨ ਪੀੜੀ ਲਈ ਗਿਆਨ ਹਾਸਲ ਕਰਨ ਲਈ ਉੱਚ ਦਰਜੇ ਦੀ ਪੁਸਤਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਰਿਵਾਰ ਦੇ ਨਾਲ ਇਤਿਹਾਸਕ ਸਬੰਧਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਬਿ੍ਰਗੇਡੀਅਰ ਸੁਖਜੀਤ ਸਿੰਘ ਨੇ ਮਹਾਰਾਜਾ ਜਗਤਜੀਤ ਸਿੰਘ ਦੇ ਬਹੁ-ਪੱਖੀ ਸੁਭਾਅ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ ਜੋ ਕਿ ਇਕ ਸਹੀ ਅਤੇ ਪ੍ਰਗਤੀਸ਼ੀਲ ਸ਼ਾਸਕ ਸਨ।
ਉਨਾਂ ਕਿਹਾ ਕਿ 1920 ਅਤੇ 1930 ਦੇ ਦਹਾਕੇ ਯੂਰਪ ਦੇ ਸੁਨਹਿਰੀ ਸਾਲ ਸਨ ਅਤੇ ਕੁਝ ਭਾਰਤੀ ਸ਼ਾਸਕਾਂ ਨੇ ਇਸ ਖੇਤਰ ਦਾ ਇਹ ਦੇਖਣ ਲਈ ਦੌਰਾ ਕੀਤਾ ਕਿ ਉਹ ਆਪਣੇ ਸੂਬੇ ਦੇ ਭਲੇ ਲਈ ਪੰਜਾਬ ਕੀ ਲਿਜਾ ਸਕਦੇ ਹਨ। ਉਨਾਂ ਕਿਹਾ ਕਿ ਮਹਾਰਾਜਾ ਜਗਤਜੀਤ ਸਿੰਘ ਦੇ ਨਾਲ ਉਨਾਂ ਦੇ ਪਰਿਵਾਰ ਦੇ ਪਿਛਲੇ12 ਪੀੜੀਆਂ ਤੋਂ ਸਬੰਧ ਹਨ। ਉਨਾਂ ਨੇ ਕਿਹਾ ਕਿ ਇਹ ਕਿਤਾਬ ਵਿੱਚ ਸੁਨਹਰੀ ਯੁੱਗ ਨੂੰ ਨਵੇਂ ਦਿ੍ਰਸ਼ਟੀਕੋਣ ਤੋਂ ਇਤਿਹਾਸਕ ਤੱਥਾਂ ਤੋਂ ਅੱਗ ਜਾ ਕੇ ਦੇਖਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਜਗਤਜੀਤ ਸਿੰਘ ਇਕ ਵਿਦਵਾਨ ਸ਼ਾਸਕ ਸਨ ਜਿਨਾਂ ਨੇ ਆਧੁਨਿਕਤਾ ਨੂੰ ਅਪਣਾਇਆ ਅਤੇ ਆਪਣੇ ਪੂਰਵਜਾਂ ਦੇ ਰੀਤੀ ਰਿਵਾਜਾਂ ਨੂੰ ਕਾਇਮ ਰੱਖਿਆ। ਉਹ ਆਪਣੇ ਪਰਿਵਾਰ ਅਤੇ ਲੋਕਾਂ ਲਈ ਇਕ ਦਿਆਲੂ ਮੁਖੀ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਤਾਬ ਦੇ ਸਾਰੇ 22 ਅਧਿਆਇ ਉਨਾਂ ਦੇ ਵੱਖ-ਵੱਖ ਗੁਣਾਂ ਦਾ ਪ੍ਰਗਟਾਵਾ ਕਰਦੇ ਹਨ।
ਕੈਪਟਨ ਅਮਰਿੰਦਰ ਨੇ ਬਿ੍ਰਗੇਡੀਅਰ ਸੁਖਜੀਤ ਸਿੰਘ ਦੀ ਸਰਾਹਨਾ ਕੀਤੀ ਅਤੇ ਬਿ੍ਰਗੇਡੀਅਰ ਸੁਖਜੀਤ ਦੁਆਰਾ 1971 ਦੀ ਭਾਰਤ-ਪਾਕਿ ਜੰਗ ਦੌਰਾਨ ਦਿਖਾਈ ਗਈ ਬਹਾਦਰ ਨੂੰ ਮਾਨਤਾ ਵਾਲੇ ਪੁਸਤਕ ਵਿੱਚੋਂ ਇਕ ਪੈਰੇ ਨੂੰ ਪੜਿਆ ਜਿਸ ਵਿੱਚ ਉਨਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।  ਮੁੱਖ ਮੰਤਰੀ ਨੇ ਸੁਖਜੀਤ ਸਿੰਘ ਦੀ ਜੰਗ ਦੇ ਮੈਦਾਨ ਵਿੱਚ ਪ੍ਰੇਰਨਾਦਾਇਕ ਲੀਡਰਸ਼ਿਪ  ਦਾ ਜ਼ਿਕਰ ਕੀਤਾ ਜਿੱਥੇ ਉਨਾਂ ਨੇ ਮਾਲਕਪੁਰ ਵਿਖੇ ਭਾਰੀ ਤੋਪਖਾਨੇ ਅਤੇ ਮੋਰਟਾਰ ਨਾਲ ਕਾਰਵਾਈ ਦੌਰਾਨ ਆਪਣੇ ਹੁਨਰ ਅਤੇ ਹੌਂਸਲੇ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਅੱਗੇ ਵਧਕੇ ਅੱਠ ਟੈਂਕਾਂ ਅਤੇ ਕੁਝ ਪਾਕਿਸਤਾਨੀ ਅਫਸਰਾਂ ਨਾਲ ਟੱਕਰ ਲਈ ਅਤੇ ਉਨਾਂ ਨੂੰ ਕਾਬੂ ਕੀਤਾ ਸੀ। ਸੁਖਜੀਤ ਸਿੰਘ ਨੇ ਸਿਧਾਂਤਾਂ ਦੇ ਆਧਾਰ ’ਤੇ ਫੌਜ ਛੱਡ ਦਿੱਤੀ ਸੀ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਬਿ੍ਰਗੇਡੀਅਰ ਸੁਖਜੀਤ ਸਿੰਘ ਨੇ ਉਨਾਂ ਨੂੰ ਪੱਤਰ ਲਿਖ ਕੇ ਉਸ ਸਮੇਂ ਫੌਜ ਵਿੱਚ ਭਰਤੀ ਹੋਣ ਲਈ ਸਲਾਹ ਦਿੱਤੀ ਸੀ ਜਦੋ ਉਹ ਕੇਵਲ 14 ਸਾਲ ਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਹਮੇਸ਼ਾ ਉਨਾਂ ਨੂੰ ਆਪਣਾ ਭਰਾ ਸਮਝਿਆ ਹੈ। ਹਾਲਾਂਕਿ ਮੈਂ ਪਹਿਲਾਂ ਹੀ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਕਰ ਲਿਆ ਸੀ ਪਰ ਜਦੋਂ ਪੱਤਰ ਪ੍ਰਾਪਤ ਹੋਇਆ ਤਾਂ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਬਿ੍ਰਗੇਡੀਅਰ ਸੁਖਜੀਤ ਸਿੰਘ ਕੌਣ ਸੀ।  ਮੈਨੂੰ ਬਾਅਦ ਵਿਚ ਫੌਜ ਵਿਚ ਸ਼ਾਮਲ ਹੋਣ ਤੋਂ ਬਾਅਦ ਉਨਾਂ ਬਾਰੇ ਪਤਾ ਲੱਗਾ ਅਤੇ ਉਦੋਂ ਤੋਂ ਅਸੀਂ ਲਗਾਤਾਰ ਸੰਪਰਕ ਵਿਚ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਕਥਾ-ਵਾਰਤਾ ਅਤੇ ਇਤਿਹਾਸ ਦੇ ਨਾਲ-ਨਾਲ ਇਹ ਪੁਸਤਕ ਉਨਾਂ ਦੇ ਦਾਦੇ ਨਾਲ ਬਹੁਤ ਸਾਰੇ ਵਿਚਾਰ ਵਟਾਂਦਰੇ ਨਾਲ ਭਰਪੂਰ ਹੈ ਜੋ ਕਿ ਜੀਵਨ ਦੇ ਬਹੁਤ ਸਬਕ ਸਿਖਾਉਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬ ਵਿੱਚ ਬਿ੍ਰਟਿਸ਼ ਸਾਮਰਾਜੀ ਭਾਰਤ ਦੇ ਇਕ ਜਮਹੂਰੀ ਗਣਰਾਜ ਵਿੱਚ ਪਰਿਵਰਤਨ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।  ਇਹ 1872 ਤੋਂ 1949 ਤੱਕ ਮਹਾਰਾਜਾ ਜਗਤਜੀਤ ਸਿੰਘ ਦੇ ਜੀਵਨ ਅਤੇ ਸਮੇਂ ਨਾਲ ਮੇਲ ਖਾਂਦਾ ਹੈ।
ਕੈਪਟਨ ਅਮਰਿੰਦਰ ਨੇ ਵਿਆਪਕ ਖੋਜ ਲਈ ਦੋਵਾਂ ਲੇਖਕਾਂ ਨੂੰ ਵਧਾਈ ਦਿੱਤੀ ਜਿਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਮਹਾਰਾਜਾ ਜਗਤਜੀਤ ਸਿੰਘ ਨਾਲ ਸਬੰਧਤ ਮਹੱਤਵਪੂਰਨ ਘਟਨਾਵਾਂ ਦੇ ਵੱਖ-ਵੱਖ ਪੜਾਵਾਂ ਦੀ ਖੋਜ ਕਰਕੇ ਉਨਾਂ ਨੂੰ ਪੇਸ਼ ਕੀਤਾ। ਉਨਾਂ ਨੇ ਬਿ੍ਰਗੇਡੀਅਰ ਸੁਖਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ ਜਿਨਾਂ ਨੇ ਆਪਣੇ ਦਾਦਾ ਜੀ ਬਾਰੇ ਭਰਪੂਰ ਸਮਝ ਅਤੇ ਹੁਨਰ ਦੇ ਨਾਲ ਲਿਖਿਆ ਅਤੇ ਉਨਾਂ ਨੂੰ ਪੇਸ਼ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਬਾਰੇ ਸ਼ਾਹੀ ਪੱਤਰ ਵਿਹਾਰ ਅਤੇ ਪੁਰਾਲੇਖ ਕਿਤਾਬ ਪੜਨ ਲਈ ਪਾਠਕਾਂ ਨੂੰ ਪ੍ਰੇਰਿਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਸਤਕ ਨੇ ਕਪੂਰਥਲਾ ਪਰਿਵਾਰ ਦੇ ਸਮੁੱਚ ਨੂੰ ਸ਼ਾਨਦਾਰ ਢੰਗ ਨਾਲ ਆਪਣੇ ਵਿੱਚ ਸਮੋਹ ਲਿਆ ਹੈ।
ਇਸ ਮੌਕੇ ਬੋਲਦੇ ਹੋਏ ਪੰਜਾਬ ਦੇ ਰਾਜਪਾਲ ਸ੍ਰੀ ਬਦਨੌਰ ਨੇ ਕਿਹਾ ਕਿ ਉਹ ਦੋ ਸ਼ਾਹੀ ਪਰਿਵਾਰਾਂ ਦੇ ਵਿੱਚ ਆਪਣੇ-ਆਪਣੇ ਨੂੰ ਬਹੁਤ ਮਾਣ ਭਰਪੂਰ ਮਹਿਸੂਸ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਕਿਤਾਬ ਕਾਫੀ ਟੇਬਲ ਬੁੱਕ ਨਾਲੋਂ ਵਧ ਹੈ ਅਤੇ ਇਸ ਵਿੱਚ ਵਿਸਤਿ੍ਰਤ ਖ਼ੋਜ ਕੀਤੀ ਗਈ ਹੈ ਜੋ ਕਿ ਪਹਿਲੀ ਅਤੇ ਦੂਜੀ ਸਨਅਤੀ ਕ੍ਰਾਂਤੀ ਵਿਚਕਾਰਲੇ ਸਮੇਂ ਦੇ ਪਿਛੋਕੜ ਵਿੱਚ ਹੈ। ਇਸ ਵਿੱਚ ਮਹੱਤਵਪੂਰਨ ਘਟਨਾਵਾਂ ਅਤੇ ਵਿਸ਼ਵ ਦੇ ਵਿਕਾਸ ਨੂੰ ਦਰਸਾਇਆ ਗਿਆ ਹੈ।
ਇਸ ਸਮੇਂ ਦੌਰਾਨ ਕੁਝ ਪ੍ਰਮੁੱਖ ਸ਼ਾਸਕ ਸਨ ਜਿਨਾਂ ਵਿੱਚ ਰਾਜਸਥਾਨ ਵਿੱਚ ਗੰਗਾ ਸਿੰਘ ਅਤੇ ਪੰਜਾਬ ਵਿੱਚ ਭੂਪਿੰਦਰ ਸਿੰਘ ਅਤੇ ਜਗਤਜੀਤ ਸਿੰਘ ਸਨ। ਇਨਾਂ ਸਾਰੇ ਰਾਜਿਆਂ ਨੇ ਆਪਣੇ ਸੂਬਿਆਂ ਵਿੱਚ ਮਹਾਨ ਕੰਮ ਕੀਤਾ। ਉਨਾਂ ਕਿਹਾ ਕਿ ਰਾਜਸਥਾਨ ਸ਼ਾਹੀ ਪਰਿਵਾਰ ਨੇ ਆਪਣੇ ਮਹਿਲ ਨੂੰ ਹੋਟਲ ਵਿੱਚ ਤਬਦੀਲ ਕਰ ਦਿੱਤਾ ਅਤੇ ਪੰਜਾਬ ਵਿੱਚ ਉਨਾਂ ਨੇ ਸਭ ਕੁਝ ਲੋਕਾਂ ਦੀ ਭਲਾਈ ਲਈ ਦੇ ਦਿੱਤਾ। ਰਾਜਪਾਲ ਨੇ ਕਪੂਰਥਲਾ ਮਹਿਲ ਵਿਖੇ ਚੱਲ ਰਹੇ ਸਕੂਲ ਅਤੇ ਮੋਤੀ ਮਹਿਲ ਪਟਿਆਲਾ ਵਿਖੇ ਚੱਲ ਰਹੇ ਸਪੋਰਟ ਇੰਸਟੀਚਉਟ ਦੀ ਉਦਾਹਰਣ ਦਿੱਤੀ।
ਇਸ ਮੌਕੇ ‘ਤੇ ਬੋਲਦੇ ਹੋਏ ਸਿੰਥੇਆ ਮੀਰਾ ਫਰੈਡਰਿਕ ਨੇ ਕਿਹਾ ਕਿ ਫਰੈਂਚ  ਆਰਕੀਟੈਕਚਰ ਪ੍ਰਤੀ  ਮਹਾਰਾਜਾ ਦੇ ਪਿਆਰ ਨੇ ਉਨਾਂ ਨੂੰ ਹੈਰਾਨ ਕਰ ਦਿੱਤਾ। ਇਸ ਕਿਤਾਬ ਨੂੰ ਰਲੀਜ਼ ਕਰਨ ਲਈ ਉਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਕਿਤਾਬ ਰਸਮੀ ਤੌਰ‘ ’ਤੇ ਚੰਡੀਗੜ ਵਿਚ ਰਲੀਜ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਹਾਰਾਜਾ ਜਗਤਜੀਤ ਸਿੰਘ ਆਰਕੀਟੈਕਚਰ ਅਤੇ ਸ਼ਹਿਰੀ ਯੋਜਨਾਬੰਦੀ ਪ੍ਰਤੀ ਬਹੁਤ ਭਾਵੁਕ ਸਨ। ਉਨਾਂ ਨੇ ਆਧੁਨਿਕਤਾ ਨੂੰ ਚੰਗੀ ਤਰਾਂ ਅਪਣਾਇਆ ਅਤੇ ਉਹ ਇਕ ਬਹੁਤ ਹੀ ਅਗਾਂਹਵਧੂ  ਖਿੱਚ ਵਾਲੇ ਸ਼ਾਸਕ ਸਨ। ਬਿ੍ਰਗੇਡੀਅਰ ਸੁਖਜੀਤ ਸਿੰਘ ਨੇ ਕਿਤਾਬ ਲਿਖਣ ਵਿੱਚ ਆਈਆਂ ਚੁਣੌਤੀਆਂ ਦਾ ਜ਼ਿਕਰ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮੁਹਿੰਦਰਾ, ਮਨਪ੍ਰੀਤ ਸਿੰਘ ਬਾਦਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸ਼ੇਸ ਸਕੱਤਰ ਮੁੱਖ ਮੰਤਰੀ ਗੁਰਕੀਰਤ ਕਿ੍ਰਪਾਲ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਡੀ.ਜੀ.ਪੀ. ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ, ਵਿੱਤ ਸਕੱਤਰ ਅਨਿਰੁੱਧ ਤਿਵਾੜੀ, ਫੌਜ ਦੇ ਸਾਬਕਾ ਮੁਖੀ ਵੀ.ਪੀ. ਮਲਿਕ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਹਾਜ਼ਰ ਸਨ।

Leave a Reply