ਸਾਂਝਾ ਮੁਲਾਜ਼ਮ ਮੰਚ ਪੰਜਾਬ ਨੇ ਐਲਾਨੀ ਤਿੰਨ ਫੀਸਦੀ ਡੀ.ਏ. ਦੀ ਕਿਸ਼ਤ ਨੂੰ ਕੀਤਾ ਰੱਦ

Punjab REGIONAL
By Admin

. ਸਰਕਾਰ ਦੇ ਰਵੱਈਏ ਤੋਂ ਖਫ਼ਾ ਮੁਲਾਜ਼ਮ 14 ਨੂੰ ਮੁਕੇਰੀਆਂ ਅਤੇ 16 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿਖੇ ਝੰਡਾ ਮਾਰਚ ਅਤੇ ਰੋਸ ਰੈਲੀ ਕਰਨ ਲਈ ਬਜਿੱਦ.ਐਲੀਮੈਂਟਰੀ ਟੀਚਰ ਯੂਨੀਅਨ ਵੀ ਮੰਚ ਵਿੱਚ ਹੋਈ ਸ਼ਾਮਿਲ.

(ਮੁੱਲਾਂਪੁਰ ਦਾਖ਼ਾ):        ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਸੂਬਾਈ ਕਨਵੀਨਰਾਂ,ਜ਼ੋਨਲ ਕਨਵੀਨਰਾਂ, ਹਾਈ ਪਾਵਰ ਕਮੇਟੀ ਮੈਂਬਰਾਂ ਤੋਂ ਇਲਾਵਾ ਇਸ ਵਿੱਚ ਸ਼ਾਮਿਲ ਵੱਖ^ਵੱਖ ਜਥੇਬੰਦੀਆਂ, ਪੈਨਸ਼ਨਰਜ਼ ਕਨਫੈਡਰੇਸ਼ਨ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਹਾਈ ਪਾਵਰ ਕਮੇਟੀ ਮੈਂਬਰ ਮੁੱਲਾਂਪੁਰ ਦਾਖਾ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਿਲ ਹੋਏ. ਇਸ ਮੀਟਿੰਗ ਵਿੱਚ ਮੰਚ ਦੇ ਕੁਆਰਡੀਨੇਟਰ ਤੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਸਰਕਾਰ ਨਾਲ ਹੋਈ ਗੱਲਬਾਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਮੁਲਾਜ਼ਮਾਂ ਪ੍ਰਤੀ ਸਕਾਰਆਤਮਿਕ ਰਵੱਈਏ ਦੇ ਬਾਵਜੂਦ ਵਿੱਤ ਮੰਤਰੀ, ਪੰਜਾਬ ਦਾ ਮੁਲਾਜ਼ਮਾਂ ਪ੍ਰਤੀ ਰਵੱਈਆ ਨਿਖੇਧੀ ਯੋਗ ਹੈ. ਕਿਉਂ ਜ਼ੋ ਮੁਲਾਜ਼ਮਾਂ ਦਾ ਸਾਲ 2015 ਤੋਂ ਡੀ.ਏ. ਦੇ ਬਕਾਇਆ ਲੰਬਿਤ ਪਿਆ ਹੈ. ਸਾਲ 2017 ਤੋਂ ਬਾਅਦ ਕੋਈ ਡੀ.ਏ. ਦੀ ਕਿਸ਼ਤ ਨਹੀਂ ਦਿੱਤੀ.ਸਰਕਾਰ ਵੱਲ 20 ਫੀਸਦੀ ਡੀ.ਏ. ਦੀਆਂ ਚਾਰ ਕਿਸ਼ਤਾਂ ਲੰਬਿਤ ਹਨ. ਉਸ ਵਿੱਚ ਅੱਜ ਵਿੱਤ ਮੰਤਰੀ ਪੰਜਾਬ ਵੱਲੋਂ ਸਿਰਫ ਤਿੰਨ ਫੀਸਦੀ ਡੀ.ਏ. ਦੀ ਕਿਸ਼ਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੋਝਾ ਮਜ਼ਾਕ ਹੈ ਅਤੇ ਅਸੀਂ ਇਸ ਨੂੰ ਰੱਦ ਕਰਦੇ ਹਾਂ. ਇਹ ਵੀ ਕਿਹਾ ਕਿ ਪੇਅ ਕਮਿਸ਼ਨ ਦੀ ਰਿਪੋਰਟ ਲੈ ਕੇ ਬਿਨਾਂ ਬੱਜਟ ਪ੍ਰਵੀਜ਼ਨ ਰੱਖਿਆਂ ਲਾਗੂ ਕਰਨਾ ਤਾਂ ਦੂਰ ਦੀ ਗੱਲ ਸਗੋਂ ਦੋ ਦਿਨ ਪਹਿਲਾਂ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਮੰਨੀਆਂ ਕੁਝ ਗੈਰ ਵਿੱਤੀ ਮੰਗਾਂ ਨੂੰ ਵੀ ਸਰਕਾਰ ਲਾਗੂ ਕਰਦੀ ਨਜ਼ਰ ਨਹੀਂ ਆ ਰਹੀ. ਜਾਪਦਾ ਹੈ ਕਿ ਵਿੱਤ ਮੰਤਰੀ ਵੱਲੋਂ ਮੀਟਿੰਗਾਂ ਦਾ ਸਮਾਂ ਅੱਗੇ ਪਾ ਕੇ ਜਿੰਮਨੀ ਚੋਣਾਂ ਤੱਕ ਸੰਘਰਸ਼ ਨੂੰ ਟਾਲਣ ਦੀ ਨੀਤੀ ਹੈ. ਮੁਲਾਜ਼ਮ 14 ਦੀ ਮੀਟਿੰਗ ਤੋਂ ਵੀ ਬਹੁਤੇ ਆਸਵੰਦ ਨਹੀਂ ਹਨ. ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਅਜਿਹੀਆਂ ਵਕਤ ਲੰਘਾਈ ਵਾਲੀਆਂ ਚਾਲਾਂ ਵਿੱਚ ਨਹੀਂ ਆਵਾਂਗੇ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਏ ਬਿਨਾਂ ਕਿਸੇ ਹਾਲਤ ਵੀ ਆਪਣਾ ਐਕਸ਼ਨ ਵਾਪਸ ਨਹੀਂ ਲਵਾਂਗੇ. ਮੀਟਿੰਗ ਵਿੱਚ 14 ਨੂੰ ਮੁਕੇਰੀਆਂ ਵਿਖੇ ਪੈਨਸ਼ਨਰਜ਼ ਵੱਲੋਂ ਰੱਖੀ ਰੋਸ ਰੈਲੀ ਨੂੰ ਪੂਰਨ ਕਾਮਯਾਬ ਕਰਨ ਅਤੇ ਇਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ. ਇਸ ਤੋਂ ਇਲਾਵਾ ਜ਼ੋ ਮੁੱਲਾਂਪੁਰ ਦਾਖਾ ਹਲਕੇ ਵਿੱਚ ਰੋਸ ਮਾਰਚ ਕਰਕੇ ਵੱਡੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੋਇਆ ਹੈ. ਉਸ ਵਿੱਚ 50 ਹਜ਼ਾਰ ਤੋਂ ਵੱਧ ਮੁਲਾਜ਼ਮ ਇਕੱਠੇ ਕਰਨ ਲਈ ਮੰਚ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗਿਣਤੀ ਇਕੱਠੀ ਕੀਤੀ ਗਈ. ਮੰਚ ਦੀ ਮੀਟਿੰਗ ਦੀ ਸਟੇਜ਼ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਗੁਰਨਾਮ ਸਿੰਘ ਵਿਰਕ ਕਨਵੀਨਰ ਅਤੇ ਕੁਆਰਡੀਨੇਟਰ ਨੇ ਕਿਹਾ ਕਿ ਚਾਹੇ ਸਰਕਾਰ ਵਿੱਚ ਸ਼ਾਮਿਲ ਸੱਤਾਧਾਰੀ ਪਾਰਟੀ ਦੀ ਮਨਸ਼ਾ ਤੋਂ ਜਾਪਦਾ ਹੈ ਕਿ ਉਹਨਾਂ ਦੇ ਉਮੀਦਵਾਰ ਜਿੰਮਨੀ ਚੋਣਾਂ ਵਿੱਚ ਹਾਰਨ ਨਾਲ ਉਹਨਾਂ ਦੀ ਸਰਕਾਰ ਤੇ ਕੋਈ ਫਰਕ ਨਹੀਂ ਪੈਂਦਾ ਪਰੰਤੂ ਮੁਲਾਜ਼ਮ ਆਪਣਾ ਵਿਰੋਧ ਅਤੇ ਰੋਸ ਜਬਰਦਸਤ ਢੰਗ ਨਾਲ ਰੋਸ ਰੈਲੀਆਂ ਕਰਕੇ ਦਰਜ ਕਰਾਉਣਗੇ. ਐਲੀਮੈਂਟਰੀ ਟੀਚਰ ਯੂਨੀਅਨ ਦੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਵਿੱਚ ਸ਼ਾਮਿਲ ਹੋਣ ਤੇ ਜਥੇਬੰਦੀ ਦੇ ਆਗੂਆਂ ਦਾ ਸਵਾਗਤ ਕੀਤਾ ਗਿਆ. ਮੀਟਿੰਗ ਵਿੱਚ ਸ਼ਾਮਿਲ ਬੁਲਾਰਿਆਂ ਨੇ ਕਿਹਾ ਕਿ 26 ਸਤੰਬਰ, 2019 ਨੂੰ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਸਥਿਤ ਡਾਇਰੈਕਟੋੋਰੇਟਜ਼, ਸਮੁੱਚੇ ਪੰਜਾਬ ਵਿੱਚ ਜਿਲ੍ਹਾ ਹੈਡਕੁਆਟਰਾਂ ਤੋੋਂ ਲੈ ਕੇ ਤਹਿਸੀਲ ਅਤੇ ਸਬ ਤਹਿਸੀਲ ਪੱਧਰ ਤੱਕ 45 ਦੇ ਕਰੀਬ ਵਿਭਾਗਾਂ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਜਿਲ੍ਹਾ ਹੈਡਕੁਆਟਰਾਂ ਤੇ ਝੰਡਾ ਮਾਰਚ ਕੀਤੇ ਸਨ ਪਰੰਤੂ ਸਰਕਾਰ ਨੇ ਉਸ ਨੂੰ ਅਣਗੌਲਿਆ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀਆਂ ਰੋਸ ਰੈਲੀਆਂ ਕਰਨ ਲਈ ਮਜ਼ਬੂਰ ਕੀਤਾ ਹੈ.ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਵਾਲੇ ਦਿਨ 10 ਮਾਰਚ ਨੂੰ ਕਈ ਮੰਗਾਂ ਪ੍ਰਵਾਨ ਕਰਦਿਆਂ ਵਾਅਦਾ ਕੀਤਾ ਸੀ ਕਿ ਚੋਣ ਜਾਬਤਾ ਖਤਮ ਹੁੰਦਿਆਂ ਹੀ ਮੰਨੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਕੁੱਝ ਮੰਗਾਂ ਤੇ ਕਮੇਟੀਆਂ ਬਣਾ ਕੇ ਰਿਪੋਰਟਾਂ ਲੈਣ ਬਾਦ 31 ਜੁਲਾਈ ਤੱਕ ਫੈਸਲੇ ਲਏ ਜਾਣਗੇ ਪਰੰਤੂ ਅਸਲੀਅਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਕੀਤੇ ਵਾਅਦਿਆਂ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਮੁਲਾਜ਼ਮਾਂ ਦੀਆਂ ਵੋਟਾਂ ਹਥਿਆਉਣ ਲਈ ਕੀਤੇ ਝੂਠੇ ਵਾਅਦੇ ਹੀ ਪ੍ਰਤੀਤ ਹੋ ਰਹੇ ਹਨ.ਇਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ. ਲੰਬਿਤ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਗਾਈ ਭੱਤੇ ਦੀਆਂ ਪਿਛਲੀਆਂ ਚਾਰ ਕਿਸ਼ਤਾਂ ਵਿੱਚ ਸ਼ਾਮਿਲ ਜਨਵਰੀ 2018, ਜੁਲਾਈ 2018,ਜਨਵਰੀ 2019 ਅਤੇ ਜੁਲਾਈ,2019 ਦੀ ਕਿਸ਼ਤ ਸਮੇਤ ਮਹਿੰਗਾਈ ਭੱਤੇ ਦਾ ਮਿਤੀ 1^1^2016 ਤੋੋਂ ਸਾਰਾ ਬਕਾਇਆ ਨਕਦ ਦਿੱਤਾ ਜਾਵੇ. ਛੇਵਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਕਰਨਾ, ਸਾਲ 2004 ਤੋਂ ਬਾਦ ਭਰਤੀ ਮੁਲਾਜ਼ਮਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪ੍ਰੋਬੇਸ਼ਨ ਸਮੇਂ ਨੂੰ ਕੁਆਲੀਫਾਇੰਗ ਸਰਵਿਸ ਮੰਨਣਾ, ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਕਰਨ, 200$^ ਰੁਪਏ ਵਿਕਾਸ ਟੈਕਸ ਵਾਪਸ ਲੈਣ, ਕੈਸ਼ਲੈਸ ਹੈਲਥ ਸਕੀਮ ਲਾਗੂ ਕਰਨ, ਕੱਚੇ$ਆਊਟ ਸੋਰਿਸ ਮੁਲਾਜ਼ਮਾਂ ਨੂੰ ਪੱਕਾ ਕਰਨ, ਸਟੈਨੋ ਕਾਡਰ ਦੀਆਂ ਮੰਗਾਂ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ ਬਦਲਾ ਲਊ ਭਾਵਨਾ ਨਾਲ ਵੱਡੇ ਪੱਧਰ ਤੇ 7,8 ਅਤੇ 9 ਅਗੱਸਤ 2018 ਨੂੰ ਕੀਤੀਆਂ ਕਲੈਰੀਕਲ ਕਾਮਿਆਂ ਦੀਆਂ ਬਦਲੀਆਂ ਰੱਦ ਕਰਨ ਬਾਰੇ ਹਨ. ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਵਿਰਕ, ਗੁਰਮੀਤ ਸਿੰਘ ਵਾਲੀਆ, ਖੁਸ਼ਵਿੰਦਰ ਕਪਲਾ, ਗੁਰਮੇਲ ਸਿੰਘ ਸਿੱਧੂ, ਮਨਦੀਪ ਸਿੰਘ ਸਿੱਧੂ, ਬਚਿੱਤਰ ਸਿੰਘ, ਅਮਰ ਸਿੰਘ ਧਾਲੀਵਾਲ, ਹਰਜਿੰਦਰਪਾਲ ਸਿੰਘ ਪੰਨੂੰ,ਸੁਰਜੀਤ ਸਿੰਘ,ਸੁਖਪਾਲ ਸਿੰਘ ਗਿੱਲ, ਜ਼ੋਗਿੰਦਰ ਕੁਮਾਰ ਜ਼ੀਰਾ, ਮਹਿੰਦਰ ਸਿੰਘ, ਵਿਜੈ ਕੁਮਾਰ ਮਰਜ਼ਾਰਾ, ਨਿਰਮਲ ਸਿੰਘ ਲਲਤੋਂ,ਅਮਿਤ ਅਰੋੜਾ,ਇੰਦਰਪਾਲ ਸੈੇੇੇੇੇੇੇੇੇੇੇੇੇੇੇੇੇੇੇਣੀ,ਵਰਿੰਦਰ ਕੁਮਾਰ, ਬਲਦੇਵ ਸਿੰਘ ਬੁਟਰ,ਜੀ.ਐਸ.ਹੰੁਦਲ, ਜਗਜੀਤ ਸਿੰਘ, ਮੇਵਾ ਸਿੰਘ, ਮਨਜੀਤ ਸਿੰਘ ਰੰਧਾਵਾ ਆਦਿ ਸ਼ਾਮਿਲ ਹੋੋਏ.

Leave a Reply