ਪਟਿਆਲੇ ਹੋਏ ਲਾਠੀਚਾਰਜ ਖਿਲਾਫ਼ ਅਧਿਆਪਕਾਂ ਫੂਕੀ ਮੁੱਖ ਮੰਤਰੀ ਦੀ ਅਰਥੀ

Punjab
By Admin

ਮੰਗਾਂ ਦੇ ਹੱਲ ਲਈ ਗੱਲਬਾਤ ਦੀ ਬਜਾਇ ਤਸੱਦਦ ਕਰਨਾ ਲੋਕਤੰਤਰ ਦਾ ਘਾਣ-ਅਧਿਅਾਪਕ ਸੰਘਰਸ਼ ਕਮੇਟੀ ਫਿਰੋਜ਼ਪੁਰ

ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਦੇ ਬਾੲੀਕਾਟ ਅਤੇ ਤਾਨਾਸ਼ਾਹ ਸਿੱਖਿਅਾ ਸਕੱਤਰ ਦਾ ਪੰਜਾਬ ਵਿੱਚ ਹਰ ਥਾਂ ਕੀਤਾ ਜਾਵੇਗਾ ਵਿਰੋਧ

12 ਫਰਵਰੀ ਫਿਰੋਜ਼ਪੁਰ  : ਕਾਂਗਰਸ ਦੀ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਤਨਖਾਹਾਂ ਵਧਾਉਣ ਦਾ ਚੋਣਾਂਵੀ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਦੋ ਸਾਲ ਕਾਂਗਰਸ ਦੀ ਸਰਕਾਰ ਦੇ ਬੀਤ ਜਾਣ ਤੋਂ ਬਾਅਦ ਵੀ ਅਧਿਆਪਕਾਂ ਨੂੰ ਪੱਕਾ ਕਰਨ,ਤਨਖਾਹਾਂ ਵਧਾਉਣ ਅਤੇ ਹੋਰ ਸਿੱਖਿਆ ਸਬੰਧੀ ਮੰਗਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਅਧਿਆਪਕਾਂ ਨੂੰ ਮਿਲਣ ਤੱਕ ਦਾ ਸਮਾਂ ਵੀ ਨਹੀਂ, ਉਲਟਾ ਜੇਕਰ ਅਧਿਆਪਕ ਆਪਣੀਆਂ ਮੰਗਾਂ ਅਤੇ ਕਾਂਗਰਸ ਪਾਰਟੀ ਦੁਆਰਾ ਕੀਤੇ ਵਾਅਦੇ ਯਾਦ ਕਰਵਾਉਣ ਲਈ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਪਟਿਆਲਾ ਵਿਖੇ ਸਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਤਾਂ ਦਮਨਕਾਰੀ ਨੀਤੀ ਅਪਣਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਅਧਿਆਪਕਾਂ ਤੇ ਭਾਰੀ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਛੱਡ ਕੇ ਕਹਿਰ ਢਾਹਿਆ ਗਿਆ, ਜਿਸ ਖਿਲਾਫ਼ ਅਧਿਅਾਪਕ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਜਿਥੇ ਅੱਜ ਪੰਜਾਬ ਦੇ ਸਮੂਹ ਤਹਿਸੀਲ/ ਬਲਾਕ ਪੱਧਰ ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾ ਰਹੇ ਹਨ ,ੳੁਥੇ ਤਹਿਸੀਲ ਫਿਰੋਜ਼ਪੁਰ ਵਿੱਚ ਅਧਿਆਪਕ ਸੰਘਰਸ਼ ਕਮੇਟੀ ਫਿਰੋਜ਼ਪੁਰ ਦੀ ਅਗਵਾਈ ਹੇਠ ਡੀ.ਸੀ.ਦਫਤਰ ਦੇ ਸਾਹਮਣੇ ਮੁੱਖ ਮੰਤਰੀ ਦੀ ਅਰਥੀ ਫੂਕੀ ਗੲਿ। ੲਿਸ ਸਮੇਂ ਅਧਿਆਪਕ ਸੰਘਰਸ਼ ਕਮੇਟੀ ਦੇ ਅਾਗੂਅਾਂ ਕਿਹਾ ਕਿ ਅਧਿਆਪਕਾਂ ਦੇ ਧਰਨਿਆਂ ਤੇ ਦਰੀ ਤੇ ਬੈਠਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਜੇ ਹੁਣ ਅਧਿਆਪਕਾਂ ਦੀਆਂ ਮੰਗਾਂ ਹੱਲ ਕਰਨ ਲਈ ਅਧਿਆਪਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਤਾਂ ਉਹਨਾਂ ਨੂੰ ਆਪਣੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ,ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਲੋਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਸਮੱਸਿਆਵਾਂ ਹੱਲ ਕਰਨ ਲਈ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾਇਆ ਹੈ ਤੇ ਜੇਕਰ ਉਹਨਾਂ ਕੋਲ ਲੋਕਾਂ ਦੇ ਮਸਲਿਆਂ ਲਈ ਸਮਾਂ ਹੀ ਨਹੀਂ ਹੈ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ। ਅਧਿਅਾਪਕ ਅਾਗੂਅਾਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਧਿਆਪਕਾਂ ਤੇ ਜਬਰ ਕਰਕੇ ਇਸ ਸੰਵਿਧਾਨਕ ਹੱਕ ਨੂੰ ਜਿੱਥੇ ਖੋਹਿਆ ਹੈ, ਉੱਥੇ ਸਮਾਜ/ਕੌਮ ਦੇ ਨਿਰਮਾਤਾ ਅਧਿਆਪਕ ਦਾ ਵੀ ਅਪਮਾਨ ਕੀਤਾ ਹੈ,ਜਿਸ ਨੂੰ ਪੰਜਾਬ ਦੇ ਮੁਲਾਜ਼ਮ ਹੀ ਨਹੀਂ ਸਗੋਂ ਆਮ ਲੋਕ ਵੀ ਮੁਆਫ਼ ਨਹੀਂ ਕਰਨਗੇ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਸੰਘਰਸ਼ ਕਮੇਟੀ ਵੱਲੋਂ ਬੀਤੇ ਕੱਲ੍ਹ ਮਾਨਸਾ ਵਿਖੇ ਸਿੱਖਿਅਾ ਸਕੱਤਰ ਕ੍ਰਿਸ਼ਨ ਕੁਮਾਰ ਦਾ ਘਿਰਾਓ ਕਰਦੇ ਸਾਥੀਅਾਂ ਤੇ ਪੁਲ਼ੀਸ ਪ੍ਰਸ਼ਾਸ਼ਨ ਵੱਲੋਂ ਲਾਠੀਚਾਰਜ ਅਤੇ ਗਿ੍ਰਫਤਾਰੀਅਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।ਅਾਗੂਅਾਂ ਨੇ ਦੱਸਿਅਾਂ ਕਿ ਪਟਿਅਾਲਾ ਵਿਖੇ ਅਧਿਅਾਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ *ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ* ਪ੍ਰੋਜੈਕਟ ਦਾ ਪੂਰਨ ਤੌਰ ਤੇ ਬਾੲੀਕਾਟ ਕਰਨ ਦਾ ਅੈਲਾਨ ਕੀਤਾ ਗਿਅਾ ਸੀ,ਜਿਸਤੇ ਸਮੁੱਚੇ ਅਧਿਅਪਕਾਂ ਵੱਲੋਂ ਪੁਰਨ ਸਮਰਥਨ ਕਰਕੇ,ੲਿਸ ਪ੍ਰੋਜੈਕਟ ਦਾ ਬਾੲੀਕਾਟ ਕਰ ਦਿੱਤਾ ਗਿਅਾ ਹੈ ਅਤੇ ਸਟੇਟ ਦੇ ਫੈਸਲੇ ਅਨੁਸਾਰ ਹੈਂਕੜਬਾਜ ਅਤੇ ਤਾਨਾਸ਼ਾਹ ਸਿੱਖਿਅਾ ਸਕੱਤਰ ਕ੍ਰਿਸ਼ਨ ਕੁਮਾਰ ਪੰਜਾਬ ਵਿੱਚ ਜਿਥੇ ਵੀ ਜਾਵੇਗਾ,ੳੁਥੇ ੳੁਸਦਾ ਘਿਰਾਓ ਕਰਕੇ ਵਿਰੋਧ ਕੀਤਾ ਜਾਵੇਗਾ।ੲਿਸ ਸਮੇਂ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਸੂਬਾ ਪ੍ਰਧਾਨ ਨੇ ਅਧਿਅਾਪਕਾਂ ਦੀ ਪੂਰੀ ਹਿਮਾੲਿਤ ਕੀਤੀ ਅਤੇ ਸਰਕਾਰ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਗੁਰਜੀਤ ਸਿੰਘ ਸੋਢੀ,ਨੀਰਜ ਯਾਦਵ,ਹਰਜੀਤ ਸਿੰਘ ਸਿੱਧੂ,ਸਰਬਜੀਤ ਸਿੰਘ ਭਾਵੜਾ,ਪਰਮਜੀਤ ਸਿੰਘ ਪੰਮਾ,ਮੈਡਮ ਸ਼ਹਿਨਾਜ,ਮੈਡਮ ਬਲਵਿੰਦਰ ਬਹਿਲ,ਸਰਬਜੀਤ ਸਿੰਘ ਧਾਲੀਵਾਲ,ਅਮਨਦੀਪ ਜੌਹਲ,ਵਿਜੇ ਕੁਮਾਰ ਹੈਪੀ ਅਾਦਿ ਹਾਜਰ ਸਨ।

Leave a Reply