ਪੰਜਾਬ ਦੇ ਦਰਜਾ ਚਾਰ ਅਤੇ ਠੇਕਾ ਮੁਲਾਜਮਾਂ ਵੱਲੋਂ 25-26 ਜਨਵਰੀ ਨੂੰ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵਿਰੁੱਧ ” ਖਾਲੀ ਪੀਪੇ ਖੜਕਾ ਕੇ “ਰੋਸ ਪ੍ਰਦਰਸ਼ਨ

Punjab
By Admin

“ਝੂਠੇ ਲਾਰਿਆਂ ਦੀਆਂ ਪੰਡਾਂ ਫੂਕਣ ” ਦਾ ਐਲਾਨ

ਚੰਡੀਗੜ :-18 ਜਨਵਰੀ : ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵਿਰੁੱਧ ਪੰਜਾਬ ਦੇ ਸਰਕਾਰੀ -ਅਰਧ ਸਰਕਾਰੀ ਵਿਭਾਗਾਂ ਦੇ ਦਰਜਾ ਚਾਰ ਅਤੇ ਠੇਕਾ ਕਰਮਚਾਰੀਆਂ ਵੱਲੋਂ ਰਾਜ ਭਰ ਵਿੱਚ ਜ਼ਿਲਾ ਸਦਰ ਮੁਕਾਮਾਂ ਤੇ ਖਾਲੀ ਪੀਪੇ ਖੜਕਾ ਕੇ ਸੁੱਤੀ ਕੈਪਟਨ ਸਰਕਾਰ ਨੂੰ ਹਲੂਣਿਆ ਜਾਵੇਗਾ ਅਤੇ ਝੂਠੇ ਲਾਰਿਆਂ ਦੀਆਂ ਪੰਡਾਂ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਮੁੱਖ ਆਗੂਆਂ ਸਾਥੀ ਸੱਜਣ ਸਿੰਘ, ਰਣਜੀਤ ਸਿੰਘ ਰਾਣਵਾਂ ,ਦਰਸ਼ਨ ਸਿੰਘ ਲੁਬਾਣਾ ,ਜਸਵਿੰਦਰ ਉੱਘੀ ,ਚੰਦਨ ਸਿੰਘ ਕ੍ਰਿਸਨ ਪ੍ਰਸਾਦਿ, ਗੁਰਬੰਸ ਬਠਿੰਡਾ, ਮੇਲਾ ਸਿੰਘ ਪੁੰਨਾਂਵਾਲ ,ਅਵਤਾਰ ਸਿੰਘ ਚੀਮਾਂ, ਬਲਜਿੰਦਰ ਸਿੰਘ, ਵੇਦ ਪ੍ਰਕਾਸ਼ ਜਲੰਧਰ ,ਅਮਰਜੀਤ ਸਿੰਘ ਚੋਪੜਾ, ਸੁਰਿੰਦਰ ਬੈਂਸ ਲੁਧਿਆਣਾ, ਰਾਜ ਕੁਮਾਰ ਮਾਨਸਾ,ਹਰਭਗਵਾਨ,ਰਾਮ ਪ੍ਰਸਾਦਿ ਫਿਰੋਜਪੁਰ ਨੇ ਕਿਹਾ ਕਿ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆਂ ਵੀ 70 ਸਾਲ ਹੋਣ ਜਾ ਰਹੇ ਹਨ, ਪਰ ਦੇਸ ਅੰਦਰ ਗਰੀਬੀ-ਅਮੀਰੀ ਦਾ ਪਾੜਾ ਘਟਣ ਦੀ ਵਿਜਾਏ ਵਧ ਰਿਹਾ ਹੈ , ਦੇਸ ਦਾ 73% ਸਰਮਾਇਆ 1% ਲੋਕਾਂ ਦੇ ਹੱਥਾਂ ਵਿੱਚ ਇਕੱਠਾ ਹੋ ਗਿਆ ਹੈ ਆਮ ਲੋਕਾਂ ਦੀ ਖ਼ਰੀਦ ਸਕਤੀ ਘਟ ਰਹੀ ਹੈ ਕਿਰਤੀ ਵਰਗ ਦੀ ਆਰਥਿਕ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ, ਜੀਵਨ ਨਿਰਭਾਅ ਵੀ ਦੁੱਭਰ ਹੋ ਗਿਆ ਹੈ, ਸਰਕਾਰੀ ਵਿਭਾਗਾਂ ਵਿੱਚ ਲੰਮੇਂ ਅਰਸੇ ਤੋਂ ਦਰਜਾਚਾਰ ਅਤੇ ਦਰਜਾ ਤਿੰਨ ਦੀਆਂ ਹਜਾਰਾਂ ਅਸਾਮੀਆਂ ਖਾਲੀ ਹਨ ,ਰੈਗੂਲਰ ਭਰਤੀ ਦੀ ਵਿਜਾਏ,ਆਊਟ ਸੋਰਸਿੰਗ ,ਠੇਕੇਦਾਰੀ ਸਿਸਟਮ ਰਾਹੀਂ ਤੁਛ ਤਨਖਾਹਾਂ ਦੇ ਕੇ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ । ਰਾਜ ਕਰਤਾ ਸਿਆਸੀ ਲੀਡਰ ਦਹਾਕਿਆਂ ਤੋਂ ਝੂਠੇ ਲਾਰੇ ਲਾ ਕੇ ਵੋਟਾਂ ਵਟੋਰਦੇ ਆ ਰਹੇ ਹਨ ,ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵੋਟਾਂ ਲੈਣ ਮੌਕੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਵੀ ਲਾਗੂ ਨਹੀਂ ਕੀਤੇ ਜਾ ਰਹੇ। ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਤੋਂ ਰਿਪੋਰਟ ਲੈਣ ਦੀ ਵਿਜਾਏ 6 ਮਹੀਨੇ ਦਾ ਹੋਰ ਸਮਾਂ ਵਧਾ ਦਿੱਤਾ ਹੈ,ਦਿਹਾੜੀਦਾਰ ਅਤੇ ਠੇਕਾ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਡੀ.ਏ.ਦੀਆਂ 3 ਕਿਸਤਾਂ 22 ਮਹੀਨਿਆਂ ਦਾ ਬਕਾਇਆ, ਪੁਰਾਣੀ ਪੈਨਸ਼ਨ ਸਕੀਮ ਦੇਣ ਲਈ ਖਜਾਨਾਂ ਖਾਲੀ ਹੈ ਅਤੇ ਵੱਡੇ ਸਰਮਾਏਦਾਰਾਂ ਜਾਗੀਰਦਾਰਾਂ ਨੂੰ ਟੈਕਸ ਛੋਟਾਂ ਅਤੇ ਅਪਣੇ ਵਿਧਾਇਕਾਂ ਨੂੰ ਕੈਬਨਿਟ ਰੈਂਕ, ਚੇਅਰਮੈਨੀਆਂ ਆਦਿ ਸੁੱਖ ਸਹੂਲਤਾਂ ਰਾਹੀਂ ਨਿਵਾਜਿਆ ਜਾ ਰਿਹਾ ਹੈ । ਦਰਜਾਚਾਰ ਅਤੇ ਠੇਕਾ ਮੁਲਾਜਮਾਂ ਤੋਂ ਜੰਜੀਆਂ ਟੈਕਸ ਦੀ ਉਗਰਾਹੀ ਕੀਤੀ ਜਾ ਰਹੀ ਹੈ, ਮਿਲਦੇ ਹੋਰ ਭੱਤੇ ਕੱਟਣ ਦੀ ਤਿਆਰੀ ਹੈ ।ਸਾਥੀ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਣ ਭਾਰਤੀ ਸੰਵਿਧਾਨ ਦੀ ਸਰਵ ਉੱਚਤਾਂ ਨੂੰ ਵੀ ਠੇਸ ਪੁੱਜੀ ਹੈ ,ਬੇਰੁਜ਼ਗਾਰੀ, ਗਰੀਬੀ, ਖੁਦਕਸ਼ੀਆਂ, ਮਹਿੰਗਾਈ ਜਿਹੀਆਂ ਨਾਕਾਮੀਆਂ ਲਕੋਣ ਲਈ ਨਾਗਰਿਕਤਾ ਜਿਹੇ ਕਾਨੂੰਨ ਲਿਆਂਦੇ ਜਾ ਰਹੇ ਸਨ, ਅੱਜ ਦੇਸ ਦਾ ਹਰ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜਦੂਰ -ਮੁਲਾਜ਼ਮ ਅਤੇ ਨੌਜਵਾਨ ਵਿਰੋਧੀ ਨੀਤੀਆਂ ਵਿਰੁੱਧ ਪੰਜਾਬ ਦੇ ਦਰਜਾਚਾਰ ਅਤੇ ਆਉਟ ਸੋਰਸ ,ਠੇਕਾ ਅਧਾਰਿਤ ਮੁਲਾਜ਼ਮਾਂ ਵੱਲੋਂ ਅਜ਼ਾਦ ਭਾਰਤ ਦੇ 70 ਵੇਂ ਗਣਤੰਤਰ ਦਿਵਸ ਮੌਕੇ ਰਾਜ ਸਤਾ ਤੇ ਕਾਬਜ ਆਗੂਆਂ ਦਾ ਧਿਆਨ ਖਿੱਚਣ ਲਈ ਮਿਤੀ 25-26 ਜਨਵਰੀ ਨੁੰ ਰਾਜ ਭਰ ਦੇ ਜ਼ਿਲਾ ਸਦਰ ਪੁਲਿਸ ਤੇ ” ਖਾਲੀ ਪੀਪੇ ਖੜਕਾ ਕੇ ” ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸਰਕਾਰਾਂ ਦੇ ” ਝੂਠੇ ਲਾਰਿਆਂ ਦੀਆਂ ਪੰਡਾਂ ” ਫੂਕੀਆਂ ਜਾਣਗੀਆਂ।

Leave a Reply