Punjab

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨਰਸਾਂ ਨੂੰ ਕਰਵਾਇਆ ਜਾਵੇਗਾ ਮੁਫ਼ਤ ਕੋਰਸ

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨਰਸਾਂ ਨੂੰ ਕਰਵਾਇਆ ਜਾਵੇਗਾ ਮੁਫ਼ਤ ਕੋਰਸ
ਮਾਨਸਾ, 19 ਅਗਸਤ : ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ  ਬਠਿੰਡਾ ਵਿਖੇ ਨਰਸਾਂ ਲਈ ਮੁਫਤ ਵਿੱਚ ਸਤੰਬਰ 2021 ਦੇ ਪਹਿਲੇ ਹਫ਼ਤੇ  ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ—ਕਮ—ਨੋਡਲ ਅਫ਼ਸਰ ਪੀ.ਐਸ.ਡੀ.ਐਮ. ਸ਼੍ਰੀ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਦਾ ਮੰਤਵ ਨਰਸਾਂ ਦੀ ਕਿੱਤਾ ਮੁੱਖੀ ਸਕਿੱਲ ਅਤੇ ਨੌਕਰੀ ਦੀ ਸੰਭਾਵਾਨਾਵਾਂ ਵਿੱਚ ਵਾਧਾ ਕਰਨਾ ਹੈੈ।
ਉਨ੍ਹਾਂ ਦੱਸਿਆ ਕਿ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਸ ਕੋਰਸ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਨੇ 60 ਪ੍ਰਤੀਸ਼ਤ ਨੰਬਰਾਂ ਨਾਲ ਬੀ.ਐਸ.ਸੀ. ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ ਕੋਲ 60 ਪ੍ਰਤੀਸ਼ਤ ਨੰਬਰਾਂ ਨਾਲ ਜੀ.ਐਨ.ਐਮ. ਨਰਸਿੰਗ ਕੋਰਸ ਨਾਲ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਸਰਟੀਫਾਇਡ ਉਮੀਦਵਾਰਾਂ ਨੂੰ ਪੀ.ਜੀ.ਆਰ.ਕੇ.ਏ.ਐਮ. ਰਾਹੀਂ ਪੰਜਾਬ ਦੇ ਵੱਖ—ਵੱਖ ਹਸਪਤਾਲਾ ਵਿੱਚ ਨੌਕਰੀ ਤੇ ਲਗਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲੈਣ ਲਈ ਹਰਜਿੰਦਰ ਸਿੰਘ 88474—58431, ਮਨੋਜ਼ ਕੁਮਾਰ 88475—42785 ਅਤੇ ਮਾਸਟਰ ਵਨੀਤ 78886—10495 *ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆਰਥੀਆਂ ਲਈ ਰਹਿਣ ਅਤੇ ਖਾਣ—ਪੀਣ ਦਾ ਪ੍ਰਬੰਧ ਮੁਫ਼ਤ ਹੋਵੇਗਾ

Related Articles

Leave a Reply

Your email address will not be published. Required fields are marked *

Back to top button
error: Sorry Content is protected !!