ਭਗਵੰਤ ਮਾਨ ਨੇ ਪੀਣੀ ਛੱਡੀ ਸ਼ਰਾਬ , ਪੰਜਾਬ ਸਰਕਾਰ ਦੀ ਆਮਦਨ ਘਟੀ ?

Punjab REGIONAL
By Admin

ਪੰਜਾਬ ਅੰਦਰ ਪਿਛਲੇ ਸਮੇ ਵਿਚ ਸ਼ਰਾਬੀ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ ਜਿਸ ਦਾ ਨੁਕਸਾਨ ਪੰਜਾਬ ਸਰਕਾਰ ਨੂੰ ਹੋ ਰਿਹਾ ਹੈ । ਪੰਜਾਬ ਦੇ ਚੰਗੇ ਲੀਡਰਾਂ ਨੇ ਵੀ ਸ਼ਰਾਬ ਤੋਂ ਤੋਬਾ ਕਰ ਲਈ ਹੈ । ਹਾਲਾਤ ਇਹ ਬਣ ਗਏ ਹਨ ਕਿ ਇਸ ਵਾਰ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ 1000 ਕਰੋੜ ਦੀ ਆਮਦਨ ਘੱਟ ਹੋਈ ਹੈ । ਸਰਕਾਰ ਅੰਕੜਿਆਂ ਤੋਂ ਲੱਗਦਾ ਹੈ ਪੰਜਾਬ ਅੰਦਰ ਸ਼ਰਾਬ ਪੀਣ ਦਾ ਰੁਝਾਨ ਘੱਟ ਰਿਹਾ ਹੈ । ਪਿਛਲੇ ਸਮੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਸ਼ਰਾਬ ਤੋਂ ਤੋਬਾ ਕਰ ਲਈ ਹੈ । ਉਸ ਨੇ ਵੀ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਭਗਵੰਤ ਮਾਨ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦੱਸ ਰਹੇ ਹਨ । ਜਿਸ ਦੇ ਚਲਦੇ ਪੰਜਾਬ ਸਰਕਾਰ ਨੂੰ ਭਾਰੀ ਨੁਕਸਾਨ ਹੋ ਗਿਆ ਹੈ । ਸਰਕਾਰ ਨੂੰ ਸਮਝ ਨਹੀਂ ਆ ਰਹੀ ਹੈ ਇਸ ਨੁਕਸਾਨ ਦਾ ਭੁਗਤਾਨ ਕਿਥੋਂ ਪੂਰਾ ਕਰਨਾ ਹੈ । ਇਹ ਗੱਲ ਚਿੰਤਾ ਦਾ ਵਿਸ਼ਾ ਬਣ ਗਈ ਹੈ ।
ਜਦੋ ਕਿ ਹਰਿਆਣਾ ਦੇ ਲੋਕ ਜ਼ਿਆਦਾ ਸ਼ਰਾਬ ਪੀਣ ਲੱਗ ਗਏ ਹਨ । ਪੰਜਾਬ ਸਰਕਾਰ ਨੇ ਸ਼ਰਾਬ ਤੋਂ ਆਮਦਨ ਵਧਾਉਣ ਲਈ ਕਈ ਰਾਜਾਂ ਦੀ ਮਾਡਲ ਦੀ ਸਟੱਡੀ ਕੀਤੀ । ਨਵਜੋਤ ਸਿੰਘ ਸਿੱਧੂ ਇਸ ਕੰਮ ਲਈ ਤਾਮਿਲਨਾਡੂ ਗਏ ਉਥੋਂ ਦਾ ਮਾਡਲ ਲੈ ਕੇ ਆਏ ਪਰ ਗੱਲ ਨਹੀਂ ਬਣੀ । ਫਿਰ ਮਨਪ੍ਰੀਤ ਬਾਦਲ ਆਪਣੇ ਵਫਦ ਨਾਲ ਵੈਸਟ ਬੰਗਾਲ ਗਏ । ਉਥੋਂ ਦੇ ਮਾਡਲ ਸਟੱਡੀ ਕਰਕੇ ਆਏ ਤੇ ਕਿਹਾ ਇਸ ਮਾਡਲ ਨਾਲ ਸਰਕਾਰ ਦੀ ਸ਼ਰਾਬ ਤੋਂ ਆਮਦਨ ਦੁਗਣੀ ਹੋ ਜਾਵੇਗੀ । ਪਰ ਇਹ ਮਾਡਲ ਵੀ ਕੀਤੇ ਗਾਇਬ ਹੋ ਗਿਆ । ਆਖ਼ਰ ਸਰਕਾਰ ਨੇ ਆਪਣਾ ਮਾਡਲ ਹੀ ਲਾਗੂ ਕਰ ਦਿੱਤਾ । ਪੰਜਾਬ ਸਰਕਾਰ ਦੇ ਵਜੀਰ ਦੂਜੇ ਰਾਜਾਂ ਵਿਚ ਸ਼ਰਾਬ ਤੋਂ ਆਮਦਨ ਵਧਾਉਣ ਲਈ ਉਥੇ ਜਾ ਕੇ ਸਟੱਡੀ ਕਰਦੇ ਰਹੇ ਉਹ ਮਾਡਲ ਤਾ ਲਾਗੂ ਨਹੀਂ ਹੋਏ । ਪਰ ਪੰਜਾਬ ਦੇ ਵੱਡੇ ਲੀਡਰਾਂ ਨੇ ਸ਼ਰਾਬ ਪੀਣੀ ਛੱਡ ਦਿੱਤੀ ।
ਹੁਣ ਅਸਲੀ ਮੁੱਦੇ ਤੇ ਆਉਂਦੇ ਹੈ ਪੰਜਾਬ ਸਰਕਾਰ ਦੇ 2018 – 19 ਦੇ ਮਾਰਚ ਤਕ ਦੇ ਵਿੱਤੀ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾ ਪੰਜਾਬ ਦੇ ਲੋਕਾਂ ਨੇ ਪਿਛਲੇ ਸਾਲ ਨਾਲੋਂ 10 ਫ਼ੀਸਦੀ ਘੱਟ ਸ਼ਰਾਬ ਪੀਤੀ । ਸਰਕਾਰ ਨੇ ਪਿਛਲੇ ਸਾਲ 6000 ਕਰੋੜ ਦੀ ਸ਼ਰਾਬ ਤੋਂ ਆਮਦਨ ਦਾ ਟੀਚਾ ਰੱਖਿਆ ਸੀ ਪਰ ਸਰਕਾਰ ਨੂੰ 5072 ਕਰੋੜ ਦੀ ਆਮਦਨ ਪ੍ਰਾਪਤ ਹੋਈ । ਜਦੋ ਕੇ ਹਰਿਆਣਾ ਦੇ ਲੋਕਾਂ ਨੇ ਜ਼ਿਆਦਾ ਸ਼ਰਾਬ ਪੀਤੀ ਤੇ ਪਿਛਲੇ ਸਾਲ ਦੇ ਰਿਕਾਰਡ ਤੋੜ ਦਿਤੇ ਹਨ । ਹਰਿਆਣਾ ਦੇ ਲੋਕਾਂ ਪਿਛਲੇ ਸਾਲ ਨਾਲੋਂ 27 ਫ਼ੀਸਦੀ ਜ਼ਿਆਦਾ ਸ਼ਰਾਬ ਪੀ ਗਏ ਹਨ । ਪੰਜਾਬ ਦੇ ਲੋਕਾਂ ਨੇ 5072 ਕਰੋੜ ਦੀ ਸ਼ਰਾਬ ਪੀਤੀ ਤੇ ਹਰਿਆਣਾ ਦੇ ਲੋਕਾਂ 8994 ਕਰੋੜ ਦੀ ਸ਼ਰਾਬ ਪੀ ਗਏ ।

Leave a Reply