ਪਟਿਆਲਾ ਵਿਖੇ ਪ੍ਰਸਤਾਵਿਤ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬ ਲਈ ਬਣੇਗੀ ਚਾਨਣ ਮੁਨਾਰਾ

Web Location
By Admin

• ਪਟਿਆਲਾ ਵਿਖੇ ਬਣਨ ਵਾਲੀ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਲਈ ਜਗ•ਾਂ ਦੀ ਸ਼ਨਾਖਤ ਕੀਤੀ
• ਨਵੇਂ ਕੈਂਪਸ ਬਣਨ ਤੱਕ ਖੇਡ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਫਿਜ਼ੀਕਲ ਕਾਲਜ ਵਿਖੇ ਹੋਵੇਗੀ ਸ਼ੁਰੂ
• ਯੂਨੀਵਰਸਿਟੀ ਦੇ ਕੰਮਕਾਜ ਵਿੱਚ ਖੇਡ ਸਾਇੰਸ, ਮਨੋਵਿਗਿਆਨ ਅਤੇ ਪ੍ਰਬੰਧਨ ‘ਤੇ ਦਿੱਤਾ ਜਾਵੇਗਾ ਜ਼ੋਰ
• ਪੰਜਾਬ ਦੇ ਸਮੂਹ ਸਰੀਰਕ ਸਿੱਖਿਆ ਕਾਲਜ ਹੋਣਗੇ ਖੇਡ ਯੂਨੀਵਰਸਿਟੀ ਨਾਲ ਐਫੀਲੀਏਟਡ
ਚੰਡੀਗੜ•, 10 ਜੂਨ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਸੂਬੇ ਵਿੱਚ ਪਹਿਲੀ ਖੇਡ ਯੂਨੀਵਰਸਿਟੀ ਸਥਾਪਤ ਕਰਨ ਦੇ ਸੁਪਨਮਈ ਪ੍ਰਾਜੈਕਟ ‘ਤੇ ਅਮਲੀ ਜਾਮਾ ਪਹਿਨਾਉਂਦਿਆਂ ਪੰਜਾਬ ਸਰਕਾਰ ਵੱਲੋਂ ਇਸ ਨੂੰ ਸਥਾਪਤ ਕਰਨ ਲਈ ਜਗ•ਾਂ ਦੀ ਸ਼ਨਾਖਤ ਕਰ ਲਈ ਗਈ ਹੈ। ਖੇਡ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਬਿਲਡਿੰਗ ਵਿੱਚ ਸ਼ੁਰੂ ਹੋ ਜਾਵੇਗੀ। ਇਹ ਯੂਨਵਰਸਿਟੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਲਈ ਚਾਨਣ ਮੁਨਾਰਾ ਬਣੇਗੀ ਅਤੇ ਸੂਬੇ ਦੀ ਖੇਡ ਖੇਤਰ ਗੁਆਚੀ ਸ਼ਾਨ ਬਹਾਲ ਕਰਨ ਵਿੱਚ ਮੀਲ ਪੱਥਰ ਸਥਾਪਤ ਕਰਦੀ ਹੋਈ ਨਵੀਂ ਕ੍ਰਾਂਤੀ ਲਿਆਏਵਗੀ। ਇਹ ਖੁਲਾਸਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਰਾਣਾ ਸੋਢੀ ਨੇ ਕਿਹਾ ਕਿ ਪਟਿਆਲਾ ਨੇੜਲੇ ਪਿੰਡ ਸਿੱਧੂਵਾਲ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਲਈ ਜਗ•ਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜਦੋਂ ਤੱਕ ਖੇਡ ਯੂਨੀਵਰਸਿਟੀ ਦੇ ਨਵੇਂ ਕੈਂਪਸ ਦੀ ਸਥਾਪਨਾ ਨਹੀਂ ਹੁੰਦੀ ਉਦੋਂ ਤੱਕ ਯੂਨਵਰਸਿਟੀ ਦਾ ਕੰਮਕਾਰ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਕਾਂਸੀਟੀਚਿਊਟ ਫਿਜ਼ੀਕਲ ਐਜੂਕੇਸ਼ਨ ਕਾਲਜ ਵਿਖੇ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਅਗਲੇ ਸੈਸ਼ਨ ਤੋਂ ਸ਼ੁਰੂ ਹੋ ਜਾਵੇਗੀ। ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਡਾ. ਐਨ.ਐਸ. ਰਾਣਾਵਤ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਹੋਣਗੇ।
ਖੇਡ ਮੰਤਰੀ ਨੇ ਕਿਹਾ ਕਿ ਬਦਲਦੇ ਦੌਰ ਵਿੱਚ ਖੇਡਾਂ ਦੇ ਖੇਤਰ ਵਿੱਚ ਬਹੁਤ ਤਰੱਕੀ ਅਤੇ ਨਵੀਆਂ ਤਕਨੀਕਾਂ ਸ਼ੁਰੂ ਹੋਈਆਂ ਹਨ ਜਿਸ ਕਾਰਨ ਨਵੀਂ ਬਣਨ ਵਾਲੀ ਖੇਡ ਯੂਨੀਵਰਸਿਟੀ ਦਾ ਮੁੱਖ ਕੇਂਦਰ ਬਿੰਦੂ ਖੇਡ ਸਾਇੰਸ, ਖੇਡ ਮਨੋਵਿਗਿਆਨ, ਖੇਡ ਪ੍ਰਬੰਧਨ ਆਦਿ ਹੋਵੇਗਾ। ਉਨ•ਾਂ ਕਿਹਾ ਕਿ ਖੇਡ ਖੇਤਰ ਵਿੱਚ ਪੰਜਾਬ ਨੂੰ ਮੁੜ ਮੋਹਰੀ ਸੂਬਾ ਬਣਾਉਣ ਲਈ ਖੇਡ ਯੂਨੀਵਰਸਿਟੀ ਵਿੱਚ ਖੋਜ ਦਾ ਕੰਮ ਵੀ ਕੀਤਾ ਜਾਵੇਗਾ ਅਤੇ ਇਹ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਅਗਵਾਈ ਕਰੇਗੀ। ਇੰਗਲੈਂਡ ਦੀ ਲੋਬਾਰੋ ਯੂਨੀਵਰਸਿਟੀ ਤੋਂ ਕੋਰਸ ਤਿਆਰ ਕਰਨ ਵਿੱਚ ਮੱਦਦ ਲਈ ਜਾਵੇਗੀ। ਇਸ ਅਧੀਨ ਪੰਜਾਬ ਦੇ ਸਮੁਹ ਸਰੀਰਕ ਸਿੱਖਿਆ ਕਾਲਜ ਐਫੀਲੀਏਟਿਡ ਕੀਤੇ ਜਾਣਗੇ।
ਖੇਡ ਮੰਤਰੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਜੀ ਦਾ ਸੁਪਨਮਈ ਪ੍ਰਾਜੈਕਟ ਹੈ ਅਤੇ ਪੰਜਾਬ ਵਿੱਚ ਸਥਾਪਤ ਹੋਣ ਜਾ ਰਹੀ ਪਹਿਲੀ ਖੇਡ ਯੂਨੀਵਰਸਿਟੀ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਜਿੱਥੇ ਖੁਦ ਖਿਡਾਰੀ ਰਹੇ ਹਨ, ਖੇਡ ਵਿਭਾਗ ਦੀ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ•ਨ ਵਿੱਚ ਅਗਵਾਈ ਕਰ ਰਹੇ ਹਨ ਉਥੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜ ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਵੀ ਇਸ ਨਾਲ ਜੁੜੇ ਹਨ। ਉਨ•ਾਂ ਕਿਹਾ ਕਿ ਇਹ ਪ੍ਰਸਤਾਵਿਤ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਲਈ ਵਰਦਾਨ ਸਾਬਤ ਹੋਵੇਗੀ ਅਤੇ ਪਟਿਆਲਾ ਸ਼ਹਿਰ ਖੇਡ ਰਾਜਧਾਨੀ ਵਜੋਂ ਕੌਮੀ ਨਕਸ਼ੇ ‘ਤੇ ਉਭਰੇਗਾ।

Leave a Reply