ਪਠਾਨਕੋਟ ਕਲੱਸਟਰ 62.18 ਕਰੋੜ ਰੁਪਏ ‘ਚ ਨਿਲਾਮ

Punjab
By Admin

 

 

– ਹੁਣ ਤੱਕ 7 ‘ਚੋਂ 3 ਕਲੱਸਟਰਾਂ ਤੋਂ ਕਮਾਏ 162.48 ਕਰੋੜ ਰੁਪਏ

– ਸਾਲਾਨਾ 300 ਕਰੋੜ ਰੁਪਏ ਤੋਂ ਉੱਪਰ ਆਮਦਨ ਦੀ ਆਸ

– ਪੰਜਾਬ ਸਰਕਾਰ ਨੂੰ ਖਣਨ ਤੋਂ ਰਿਕਾਰਡ ਕਮਾਈ ਦੀ ਉਮੀਦ

ਚੰਡੀਗੜ•, 18 ਜੁਲਾਈ:

ਪੰਜਾਬ ਸਰਕਾਰ ਨੂੰ ਸਿਰਫ ਇਕ ਕਲੱਸਟਰ ਤੋਂ 62.18 ਕਰੋੜ ਰੁਪਏ ਦੀ ਆਮਦਨ ਹੋਈ ਹੈ। ਅੱਜ ਪਠਾਨਕੋਟ ਕਲੱਸਟਰ ਦੀ ਹੋਈ ਈ-ਨਿਲਾਮੀ ਵਿਚ 60 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲਾ ਪਠਾਨਕੋਟ ਕਲੱਸਟਰ 62.18 ਕਰੋੜ ਰੁਪਏ ਵਿਚ ਨਿਲਾਮ ਹੋਇਆ। ਸਫਲ ਨਿਲਾਮੀ ਸੈਨਿਕ ਫੂਡ ਪ੍ਰਾਈਵੇਟ ਲਿਮਟਿਡ ਦੇ ਨਾਂ ਰਹੀ।

ਇਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ 5 ਜੁਲਾਈ ਨੂੰ ਲੁਧਿਆਣਾ-ਜਲੰਧਰ ਕਲੱਸਟਰ ਕਰੀਬ 60 ਕਰੋੜ ਰੁਪਏ ਵਿਚ ਅਤੇ ਫਿਰੋਜ਼ਪੁਰ-ਫਾਜ਼ਿਲਕਾ ਕਲੱਸਟਰ 40.30 ਕਰੋੜ ਰੁਪਏ ਵਿਚ ਨਿਲਾਮ ਹੋਏ ਸਨ। ਪੰਜਾਬ ਦੇ ਕੁੱਲ 7 ਕਲੱਸਟਰਾਂ ਵਿਚੋਂ ਸਿਰਫ 3 ਕਲੱਸਟਰਾਂ ਤੋਂ ਹੀ ਪੰਜਾਬ ਸਰਕਾਰ ਨੂੰ ਕਰੀਬ 162.48 ਕਰੋੜ ਰੁਪਏ ਦੀ ਕਮਾਈ ਹੋ ਚੁੱਕੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਸਾਰੇ ਕਲੱਸਟਰਾਂ ਦੀ ਨਿਲਾਮੀ ਨਾਲ ਸਾਲਾਨਾ 300 ਕਰੋੜ ਰੁਪਏ ਤੋਂ ਉੱਪਰ ਦੀ ਆਮਦਨ ਹੋਵੇਗੀ।

ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਦੇ ਵੀ ਖਣਨ ਤੋਂ ਸਾਲਾਨਾ ਆਮਦਨ 40 ਕਰੋੜ ਰੁਪਏ ਤੋਂ ਉੁੱਪਰ ਨਹੀਂ ਹੋਈ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਦੀਆਂ ਪਾਰਦਰਸ਼ੀ ਅਤੇ ਲੋਕ ਪੱਖੀ ਨੀਤੀਆਂ ਕਰਕੇ ਜਿੱਥੇ ਰੇਤ-ਬੱਜਰੀ ਤੋਂ ਸਰਕਾਰ ਦੀ ਆਮਦਨ ਵਿਚ ਵਾਧਾ ਹੋਇਆ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਸਸਤੀ ਰੇਤ-ਬੱਜਰੀ ਮੁਹੱਈਆ ਕਰਵਾਉਣ ਦੇ ਸਾਰਥਕ ਯਤਨ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰੇਤ ਦੀਆਂ ਕੀਮਤਾਂ ਵੱਧਣ ਤੋਂ ਰੋਕਣ ਲਈ ਸੀਮਾ ਨਿਰਧਾਰਿਤ ਕੀਤੀ ਹੋਈ ਹੈ ਅਤੇ ਕੋਈ ਵੀ ਠੇਕੇਦਾਰ ਪ੍ਰਤੀ 100 ਫੁੱਟ ਦੇ 900 ਰੁਪਏ ਤੋਂ ਜ਼ਿਆਦਾ ਨਹੀਂ ਲੈ ਸਕਦਾ।

ਕਾਬਿਲੇਗੌਰ ਹੈ ਕਿ 5 ਜੁਲਾਈ ਨੂੰ ਦੋ ਕਲੱਸਟਰਾਂ ਲੁਧਿਆਣਾ-ਜਲੰਧਰ ਅਤੇ ਫਿਰੋਜ਼ਪੁਰ-ਫਾਜ਼ਿਲਕਾ ਦੀ ਹੋਈ ਨਿਲਾਮੀ ‘ਚੋਂ ਪੰਜਾਬ ਸਰਕਾਰ ਨੂੰ ਰਿਕਾਰਡ 100.30 ਕਰੋੜ ਰੁਪਏ ਦੇ ਕਰੀਬ ਆਮਦਨ ਹੋਈ ਸੀ। ਹਾਲੇ ਵੀ ਚਾਰ ਕਲੱਸਟਰਾਂ ਦੀ ਨਿਲਾਮੀ ਹੋਣੀ ਬਾਕੀ ਹੈ।

Leave a Reply