Punjab

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਜੱਥੇਬੰਦਕ ਚੋਣਾਂ ਦਾ ਐਲਾਨ

 ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਵਿਸੇਸ਼ ਮੀਟਿੰਗ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਅਧੀਨ ਹੋਈ।ਇਸ ਮੀਟਿੰਗ ਵਿੱਚ ਸਮੂਹ ਸੂਬਾ ਕਮੇਟੀ ਮੈਂਬਰ ਅਤੇ ਜਿਲਾ ਪ੍ਰਧਾਨ ਸਾਮਿਲ਼ ਸਨ।
 ਇਸ ਮੀਟਿੰਗ ਵਿੱਚ ਸੂਬਾ ਪਰਧਾਨ ਵੱਲੋਂ ਵੈਟਨਰੀ ਇੰਸਪੈਕਟਰ ਕੇਡਰ ਦੇ ਲਈ ਕੀਤੇ ਯਤਨਾਂ ਦੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਜੱਥੇਬੰਦਕ ਚੋਣਾਂ ਦਾ ਐਲਾਨ ਕੀਤਾ ਗਿਆ।ਜਿਸ ਵਿੱਚ 15 ਮਾਰਚ ਤੱਕ ਤਹਿਸੀਲ ਕਮੇਟੀਆਂ,20 ਮਾਰਚ ਤੱਕ ਜਿਲਾ ਕਮੇਟੀਆਂ ਰਾਂਹੀ ਚੁਣੇ ਹੋਏ ਡੈਲੀਗੇਟ ਆਉਣ ਵਾਲੀ 27 ਮਾਰਚ ਨੂੰ ਜਲੰਧਰ ਵਿਖੇ ਆਉਣ ਵਾਲੀ ਜੱਥੇਬੰਦਕ ਟੀਮ ਦੀ ਚੋਣ ਕਰਨਗੇ।ਇਸ ਮੌਕੇ  ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਸੂਬਾ ਜਨਰਲ ਸਕੱਤਰ ਜਸਵਿੰਦਰ ਬੜੀ ਅਤੇ ਸੂਬਾ ਪਰੈਸ ਸਕੱਤਰ  ਕਿਸ਼ਨ ਚੰਦਰ ਮਹਾਜਨ ਨੇ ਸਮੁੱਚੇ ਕੇਡਰ ਵੱਲੋਂ ਦਿੱਤੀ ਹੋਈ ਜਿੰਮੇਵਾਰੀ ਦਾ ਧੰਨਵਾਦ ਕੀਤਾ।ਆਗੂਆਂ ਨੇ ਕੇਡਰ ਨੂੰ ਬੇਨਤੀ ਕੀਤੀ ਕੇ ਉਹ ਟਰੇਡ ਯੂਨੀਅਨ ਲਹਿਰ ਦੀ ਮਜਬੂਤੀ ਲਈ ਸੁਯੋਗ  ਜੱਥੇਬੰਦਕ ਟੀਮ ਦੀ ਚੋਣ ਕਰਨ।ਇਸ ਮੌਕੇ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਜਗਸੀਰ ਸਿੰਘ ਖਿਆਲਾ,ਹਰਪ੍ਰੀਤ ਸਿੰਘ ਸੰਧੂ,ਮਨਦੀਪ ਸਿੰਘ ਗਿੱਲ,ਗੁਰਮੀਤ ਸਿੰਘ ਮਹਿਤਾ ,ਸੰਦੀਪ ਚੌਧਰੀ,ਅਜਾਇਬ ਸਿੰਘ ਨਵਾਂ ਸਹਿਰ,ਸਤਨਾਮ ਸਿੰਘ ਢੀਂਡਸਾ,ਬਲਰਾਜ ਸਿੰਘ ਪੱਲਾ,ਗੁਰਿੰਦਰ ਪਾਲ ਸਿੰਘ ਬਰਨਾਲਾ,ਰਾਮ ਲੂਭਾਇਆ ਅਤੇ ਸੁਰਜੀਤ ਸਿੰਘ ਲੋਧੀਵਾਲ ਵੀ ਵਿਸੇਸ਼ ਤੌਰ ਤੇ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!