ਬਾਦਲ ਨੇ ਭਰਾ ਗੁਰਦਾਸ ਬਾਦਲ ਨਾਲ ਮਿਲ ਕੇ ਆਪਣਾ ਜਨਮ ਦਿਨ ਮਨਾਇਆ

Punjab REGIONAL
By Admin

ਪੰਜਾਬ ਦੇ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਪਣੇ ਭਰਾ ਗੁਰਦਾਸ ਬਾਦਲ ਨਾਲ ਮਿਲ ਕੇ ਆਪਣਾ ਜਨਮ ਮਨਾਇਆ ਗਿਆ । ਇਸ ਸਮੇ ਸੁਖਬੀਰ ਬਾਦਲ ਤੇ ਪੂਰਾ ਪਰਿਵਾਰ ਮੌਜੂਦ ਸੀ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੇ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ਲਈ ਉਸ ਦਾ ਪਿਤਾ ਇੱਕ ਨਾਇਕ ਹੁੰਦਾ ਹੈ, ਤੇ ਮੈਂ ਇਸ ਗੱਲ ਲਈ ਸੁਭਾਗਾ ਮਹਿਸੂਸ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਨੇ ਪਿਤਾ ਦੇ ਰੂਪ ‘ਚ ਅਜਿਹੀ ਸ਼ਖ਼ਸੀਅਤ ਨਾਲ ਨਿਵਾਜ਼ਿਆ ਜੋ ਹਰ ਪੰਜਾਬੀ ਲਈ ਨਾਇਕ ਹੈ ਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਨਾਇਕ ਰਹੇਗਾ। ਇੱਕ ਪਿਤਾ, ਇੱਕ ਗੁਰੂ, ਇੱਕ ਸਲਾਹਕਾਰ ਤੇ ਇੱਕ ਮਾਰਗ ਦਰਸ਼ਕ ਵਜੋਂ ਹਰ ਭੂਮਿਕਾ ਬਾਖ਼ੂਬੀ ਨਿਭਾਉਣ ਵਾਲੇ, ਮੇਰੇ ਵਲੋਂ ਮੇਰੇ ਆਦਰਸ਼, ਮੇਰੇ ਪਿਤਾ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ। ਸੁਖਬੀਰ ਬਾਦਲ ਵਲੋਂ ਜਨਮ ਦਿਨ ਦੀ ਫੋਟੋ ਫੇਸਬੁਕ ਤੇ ਪਾਈ ਗਈ ਹੈ

Leave a Reply