ਪੜ੍ਹੋ ਪੰਜਾਬ ਪ੍ਰੋਜੈਕਟ ਬੰਦ, ਸਿਲੇਬਸ ਅਨੁਸਾਰ ਹੀ ਪੜ੍ਹਾਉਣਗੇ ਅਧਿਆਪਕ- ਸੰਘਰਸ਼ ਕਮੇਟੀ

Punjab
By Admin

ਸੰਘਰਸ਼ ਕਮੇਟੀ ਖੰਨਾ ਨੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ

 

ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਖੰਨਾ ਦੇ ਅਧਿਆਪਕਾਂ ਵੱਲੋਂ ਕੈਪਟਨ ਸਰਕਾਰ ਦੇ ਹੰਕਾਰ, ਤਾਨਾਸ਼ਾਹੀ ਰਵਈਏ ਦੀਆਂ ਹੱਦਾਂ ਪਾਰ ਕਰਦਿਆਂ ਪਟਿਆਲੇ ਵਿਖੇ ਸ਼ਾਂਤੀਪੂਰਵਕ ਧਰਨਾ ਦੇ ਰਹੇ ਅਧਿਆਪਕਾਂ ਤੇ ਪੁਲਸੀਆ ਜਬਰ ਦਾ ਕਹਿਰ ਢਾਹਉਂਦਿਆਂ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ । ਅਧਿਆਪਕ ਆਗੂਆਂ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੈਪਟਨ ਸਾਹਿਬ ਅਧਿਆਪਕਾਂ ਨੂੰ ਜਗ੍ਹਾ ਜਗ੍ਹਾ ਆ ਕੇ ਮਿਲ ਰਹੇ ਸਨ ।ਸਰਕਾਰ ਬਣਨ ਤੋਂ 2 ਸਾਲ ਬਾਅਦ ਵੀ ਕੈਪਟਨ ਸਾਹਿਬ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਮੁੱਖ ਮੰਤਰੀ ਅਧਿਆਪਕਾਂ ਨੂੰ ਵਾਰ ਵਾਰ ਮੀਟਿੰਗਾਂ ਕੇ ਅਧਿਆਪਕਾਂ ਨੂੰ ਮਿਲਣਾ ਤੋ ਭੱਜ ਰਹੇ ਹਨ। ਦੂਸਰੇ ਪਾਸੇ ਸਿੱਖਿਆ ਮੰਤਰੀ ਅਧਿਆਪਕਾਂ ਨਾਲ ਜਨਤਕ ਤੌਰ ਤੇ ਸੰਘਰਸ਼ ਵਿੱਚ ਕੀਤੇ ਵਾਅਦਿਆਂ ਤੋਂ ਵੀ ਲਗਾਤਾਰ ਮੁੱਕਰ ਰਿਹਾ ਹੈ। ਗਰੀਬਾਂ ਦੀ ਸਿੱਖਿਆ, ਅਧਿਆਪਕਾਂ ਦੇ ਰੁਜ਼ਗਾਰ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ ਹੰਕਾਰੀ,ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਜਿਹੜਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕਟੌਤੀ,ਗੈਰ ਵਿੱਦਿਅਕ “ਪੜ੍ਹੋ ਪੰਜਾਬ ” ਵਰਗੇ ਗ਼ੈਰ ਰਵਾਇਤੀ ਪ੍ਰੋਜੈਕਟ ਰਾਹੀਂ ਸਿੱਖਿਆ ਪ੍ਰਣਾਲੀ ਨੂੰ ਬਰਬਾਦ ਕਰ ਰਿਹਾ ਹੈ ਤੇ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਖਤਮ ਕਰ ਰਿਹਾ ਹੈ ।ਅਧਿਆਪਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਅਧਿਆਪਕਾਂ ਨੂੰ ਟਰਮੀਨੇਟ ਵਰਗੇ ਕਾਲੇ ਫੈਸਲੇ,ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ ਤੇ ਜਬਰੀ ਕਲਿਕ ਕਰਵਾ ਕੇ ਵੀ ਅਧਿਆਪਕਾਂ ਦੇ ਸੰਘਰਸ਼ ਨੂੰ ਨਹੀਂ ਦਬਾ ਸਕਿਆ। ਆਗੂਆਂ ਨੇ ਕਿਹਾ ਜੇ ਸਰਕਾਰ ਅਧਿਆਪਕਾਂ ਦੇ ਮਸਲਿਆਂ ਦਾ ਜਲਦ ਹੱਲ ਨਹੀਂ ਕਰਦੀ, ਤਾਂ ਆਰ ਪਾਰ ਦੀ ਲੜਾਈ, ਸਿੱਖਿਆ ਦਾ ਨਿੱਜੀਕਰਨ ਬੰਦ ਕਰਨ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਤਨਖਾਹ ਕਟੌਤੀ ਦਾ ਫੈਸਲਾ ਵਾਪਿਸ, ਅਧਿਆਪਕਾਂ ਦਾ ਪੇ-ਕਮਿਸ਼ਨ, ਡੀ.ਏ ਦੀਆਂ ਕਿਸ਼ਤਾ ਦੇਣ ਤੇ ਅਧਿਆਪਕਾਂ ਦੀਆਂ ਹੋਰ ਹੱਕੀ ਮੰਗਾਂ ਦੇ ਪੂਰੇ ਹੋਣ ਤੱਕ ਜਾਰੀ ਰੱਖੀ ਜਾਵੇਗੀ । ਸਰਕਾਰ ਦੀਆਂ ਵਾਅਦਾ ਖਿਲਾਫੀਆਂ ਨੂੰ ਪੰਜਾਬ ਦੇ ਘਰ ਘਰ ਜਾ ਕੇ ਦੱਸਿਆ ਜਾਵੇਗਾ ਜਿਸ ਦੀ ਸਰਕਾਰ ਨੂੰ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ “ਪੜ੍ਹੋ ਪੰਜਾਬ” ਦਾ ਬਾਈਕਾਟ ਕਰਕੇ ਅਧਿਆਪਕ ਸਿਲੇਬਸ ਅਨੁਸਾਰ ਬੱਚਿਆਂ ਨੂੰ ਪੜ੍ਹਾਉਣਗੇ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਦੇ ਕਿਸੇ ਸਕੂਲ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ, ਅਧਿਆਪਕਾਂ ਵੱਲੋਂ ਹਰ ਜਿਲ੍ਹੇ ਵਿੱਚ ਸਿੱਖਿਆ ਸੱਕਤਰ ਦਾ ਘਿਰਾਓ ਕੀਤਾ ਜਾਵੇਗਾ। ਅਧਿਆਪਕ ਆਗੂ ਸਤਵੀਰ ਸਿੰਘ ਰੌਣੀ, ਸੁਖਦੇਵ ਸਿੰਘ ਰਾਣਾ, ਹਰਦੀਪ ਬਾਹੋਮਾਜਰਾ, ਗੁਰਪ੍ਰੀਤ ਸਿੰਘ,ਰਣਜੋਧ ਸਿੰਘ ਭਾਦਲਾ ,ਇੰਦਰਜੀਤ ਸਿੰਗਲਾ, ਗੁਰਪ੍ਰੀਤ ਮਾਹੀ ,ਮੰਗਾ ਸਿੰਘ ਅੰਟਾਲ, ਗਗਨ ਤੇਜਪਾਲ, ਜਗਰੂਪ ਢਿੱਲੋਂ,ਪ੍ਰਮਿੰਦਰ ਚੌਹਾਨ, ਜਤਿੰਦਰਪਾਲ ਜੀਤੂ, ਦੀਪਕ ਕੁਮਾਰ, ਨਰਿੰਦਰ ਕੁਲਾਰ, ਕੀਰਤੀ ਵਿਜ਼ਨ, ਮੱਖਣ ਸਿੰਘ, ਅਮਨ ਸ਼ਰਮਾ, ਪਰਮਜੀਤ ਜਲਣਪੁਰ,ਅਮਨਦੀਪ ਸਿੰਘ, ਭਗਵਾਨ ਸਿੰਘ, ਇਕਬਾਲ ਸਿੰਘ, ਕੇਵਲ ਸਿੰਘ, ਕਰਮ ਸਿੰਘ, ਜਸਵੀਰ ਬੁੱਥਗੜ੍ਹ, ਨਰਿਦਰ ਸਿੰਘ ਦਲਜੀਤ ਭੱਟੀ, ਸੰਦੀਪ ਜਰਗ, ਜਸਵੀਰ ਸਿੰਘ, ਗੁਰਭਗਤ ਸਿੰਘ,ਭੁਪਿੰਦਰ ਤਿ੍ਵੇਦੀ, ਪਾਲ ਸਿੰਘ ਰੌਣੀ, ਸੁਖਵਿੰਦਰ ਰੋਹਣੋ, ਜਗਵਿੰਦਰ ਸਿੰਘ ਗੁਰਪ੍ਰੀਤ ਸਿੰਘ,ਵੀਰਪਾਲ ਸਿੰਘ, ਨਰਿੰਦਰ ਭੜੀ, ਗੁਰਬਚਨ ਸਿੰਘ, ਪਰਮਿੰਦਰ ਹੋਲ,ਰਣਯੋਧ ਸਿੰਘ, ਜੋਗਿਤਾ ਜੋਸ਼ੀ ਜਸਪ੍ਰੀਤ ਕੌਰ , ਰਸ਼ਪਾਲ ਕੌਰ,ਰਾਜਿੰਦਰ ਕੌਰ, ਮੀਨੂੰ, ਅਮਨਦੀਪ ਕੌਰ,ਅਮਰਪ੍ਰੀਤ ਕੌਰ, ਪਰਦੀਪ ਕੌਰ, ਪਵਨਦੀਪ ਕੌਰ, ਸੁਮਨ ਲਤਾ, ਸੁਖਵਿੰਦਰ ਕੌਰ ਅਤੇ ਹੋਰ ਸੈਕੜੇ ਅਧਿਆਪਕ ਹਾਜ਼ਰ ਸਨ।

Leave a Reply