Punjab

ਸਾਬਕਾ ਮੰਤਰੀ ਅਤੇ ਦਿੱਗਜ ਕਾਂਗਰਸੀ ਨੇਤਾ ਜਗਮੋਹਨ ਸਿੰਘ ਕੰਗ ‘ਆਪ’ ‘ਚ ਸਾਮਲ

-‘ਆਪ’ ਨੇ ਕਾਂਗਰਸ ਨੂੰ ਦਿੱਤਾ ਕਰਾਰਾ ਝਟਕਾ, ਚੋਣ ਜਾਬਤਾ ਲੱਗਣ ਤੋਂ ਬਾਅਦ ਕਾਂਗਰਸ ਦੇ ਦੋ ਦਿੱਗਜ ਨੇਤਾ ‘ਆਪ’ ‘ਚ ਹੋ ਚੁੱਕੇ ਹਨ ਸਾਮਲ

– ਜਗਮੋਹਨ ਸਿੰਘ ਕੰਗ ਦੇ ਨਾਲ ਉਨਾਂ ਦੇ ਦੋਵੇਂ ਬੇਟੇ ਯਾਦਵਿੰਦਰ ਕੰਗ ਤੇ ਅਮਰਿੰਦਰ ਸਿੰਘ ਕੰਗ ਵੀ ਹੋਏ ‘ਆਪ’ ‘ਚ ਸਾਮਲ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਪਾਰਟੀ ਦਾ ਲੜ ਫੜਿਆ

ਚੰਡੀਗੜ, 1 ਫਰਵਰੀ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਚੋਣ ਜਾਬਤਾ ਲੱਗਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਦੋ ਦਿੱਗਜ ਆਗੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਚੁੱਕੇ ਹਨ। ਮੰਗਲਵਾਰ ਨੂੰ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹੇ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ‘ਚ ਸਾਮਲ ਹੋ ਗਏ। ਉਨਾਂ ਦੇ ਨਾਲ ਉਨਾਂ ਦੇ ਦੋਵੇਂ ਬੇਟੇ ਯਾਦਵਿੰਦਰ ਸਿੰਘ ਕੰਗ ਉਰਫ ਬਨੀ ਕੰਗ ਅਤੇ ਅਮਰਿੰਦਰ ਸਿੰਘ ਕੰਗ ਵੀ ‘ਆਪ’ ਵਿੱਚ ਸਾਮਲ ਹੋ ਗਏ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਇਹ ਤਿੰਨੇ ਨੇਤਾ ‘ਆਪ’ ਵਿੱਚ ਸਾਮਲ ਹੋਏ।
ਜਗਮੋਹਨ ਸਿੰਘ ਕੰਗ ਪੰਜਾਬ ਕਾਂਗਰਸ ਪ੍ਰਦੇਸ ਕਮੇਟੀ ਦੇ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸਨ। ਉਹ 1992-97, 2002 ਤੋਂ 2007 ਅਤੇ 2012 ਤੋਂ 2017 ਤੱਕ ਤਿੰਨ ਵਾਰ ਵਿਧਾਇਕ ਰਹੇ ਅਤੇ 1992 ਤੋਂ 1995 ਤੱਕ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਕੰਗ ਨੂੰ ਪੰਜਾਬ ਵਿਚ ਕਾਂਗਰਸ ਦਾ ਵੱਡਾ ਨੇਤਾ ਮੰਨਿਆ ਜਾਂਦਾ ਹੈ ਅਤੇ ਖਰੜ ਅਤੇ ਆਨੰਦਪੁਰ ਸਾਹਿਬ ਖੇਤਰ ਦੇ ਲੋਕਾਂ ਵਿਚ ਉਨਾਂ ਦੀ ਡੂੰਘੀ ਪਕੜ ਹੈ। ਉਨਾਂ ਦਾ ਛੋਟਾ ਪੁੱਤਰ ਅਮਰਿੰਦਰ ਸਿੰਘ ਕੰਗ ਪੰਜਾਬ ਕਾਂਗਰਸ ਦੇ ਸੋਸਲ ਮੀਡੀਆ ਵਿੰਗ ਦਾ ਸੂਬਾ ਜਨਰਲ ਸਕੱਤਰ ਸੀ। ਉਨਾਂ ਨੇ ਦੇਸ ਦੇ ਪ੍ਰਸਿੱਧ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਇੰਜਨੀਅਰਿੰਗ ਦੀ ਪੜਾਈ ਕੀਤੀ ਹੈ ਅਤੇ ਖਰੜ ਵਿਧਾਨ ਸਭਾ ਅਤੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਰਾਜਨੀਤੀ ਵਿੱਚ ਪਿਛਲੇ 19 ਸਾਲਾਂ ਤੋਂ ਸਰਗਰਮ ਹਨ। ਇਸ ਦੇ ਨਾਲ ਹੀ ਉਨਾਂ ਦਾ ਵੱਡਾ ਪੁੱਤਰ ਯਾਦਵਿੰਦਰ ਸਿੰਘ ਕੰਗ ਜਲਿਾ ਪ੍ਰੀਸਦ (ਖਿਜਰਾਬਾਦ) ਦਾ ਮੈਂਬਰ ਹੈ ਅਤੇ ਇਲਾਕੇ ਦਾ ਸਰਗਰਮ ਕਾਂਗਰਸੀ ਨੇਤਾ ਹੈ।
ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਤੋਂ ਬਾਅਦ ਜਗਮੋਹਨ ਕੰਗ ਨੇ ਕਿਹਾ ਕਿ ਕਾਂਗਰਸ ਦੀ ਆਪਸੀ ਫੁੱਟ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ। ਕਾਂਗਰਸ ਹੁਣ ਮੌਕਾਪ੍ਰਸਤ ਅਤੇ ਸੱਤਾ ਦੇ ਲਾਲਚੀ ਲੋਕਾਂ ਦੀ ਪਾਰਟੀ ਬਣ ਗਈ ਹੈ। ਕੁਰਸੀ ਲਈ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਦਾ ਖਮਿਆਜਾ ਪੰਜਾਬ ਦੇ ਗਰੀਬਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਂਗਰਸ ਪੂਰੀ ਤਰਾਂ ਨਾਲ ਆਪਣੇ ਆਦਰਸਾਂ ਅਤੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!