ਕਾਂਗਰਸ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਠੇਕਾ , ਆਉਟਸੋਰਸ, ਇੰਨਲਿਸਟਮੈਂਟ, ਦਿਹਾੜੀਦਾਰ ਮੁਲਾਜ਼ਮਾਂ ਵੱਲੋਂ ਕਾਰਪੋਰੇਸ਼ਨ ਚੋਣਾ ਦੋਰਾਨ ਸਘੰਰਸ਼ ਦਾ ਐਲਾਨ

Punjab
By Admin

 

ਸ਼੍ਰੀ ਅਮਿ੍ਰੰਤਸਰ ਸਾਹਿਬ, ਜਲੰਧਰ ਤੇ ਪਟਿਆਲਾ ਵਿਖੇ 9 ਦਸੰਬਰ ਤੋਂ ਕੀਤੀ ਜਾਵੇਗੀ ਭੁੱਖ ਹੜਤਾਲ

12 ਦਸੰਬਰ ਤੋਂ ਪੰਜਾਬ ਭਰ ਵਿਚ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ

03 ਦਸੰਬਰ  (ਚੰਡੀਗੜ) ਕਾਂਗਰਸ ਸਰਕਾਰ ਵੱਲੋਂ 8 ਮਹੀਨੇ ਬੀਤ ਜਾਣ ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਰਨ ਤੇ ਮੁਲਾਜ਼ਮ ਆਗੁਆ ਵਿਚ ਰੋਸ ਵਧਦਾ ਜਾ ਰਿਹਾ ਹੈ। ਕਾਂਗਰਸ ਸਰਕਾਰ ਵੱਲੋਂ ਚੋਂਣਾਂ ਦੋਰਾਨ ਨੋਜਵਾਨ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸਨ ਤੇ ਸਰਕਾਰ ਬਨਣ ਤੇ ਵਾਅਦਿਆ ਨੂੰ ਅਮਲੀ ਜਾਮਾਂ ਪਹਿਨਾਉਣ ਦੇ ਐਲਾਨ ਕੀਤੇ ਸਨ ਹੋਰ ਤਾਂ ਹੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾ ਕਾਂਗਰਸ ਪਾਰਟੀ ਵੱਲੋਂ 14 ਮਾਰਚ ਨੂੰ ਠੇਕਾ ਮੁਲਾਜ਼ਮਾਂ ਦੀ ਸੈਕਟਰ 17 ਚੰਡੀਗੜ ਵਿਖੇ ਚੱਲ ਰਹੀ ਭੁੱਖ ਹੜਤਾਲ ਵੀ ਇਸ ਵਾਅਦੇ ਤੇ ਖਤਮ ਕਰਵਾਈ ਸੀ ਕਿ ਮੁੱਖ ਮੰਤਰੀ ਜਲਦ ਹੀ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ ਤੇ ਮੁਲਾਜ਼ਮ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ 8 ਮਹੀਨੇ ਦੋਰਾਨ ਮੁੱਖ ਮੰਤਰੀ ਵੱਲੋਂ 6 ਵਾਰ ਮੀਟਿੰਗ ਦਾ ਵਾਅਦਾ ਦੇ ਕੇ ਗੱਲਬਾਤ ਨਹੀ ਕੀਤੀ ਗਈ ਜਿਸ ਕਰਕੇ ਮੁਲਾਜ਼ਮ ਹੁਣ ਸੜਕਾਂ ਤੇ ਆਉਣ ਨੂੰ ਮਜ਼ਬੂਰ ਹੋ ਗਏ ਹਨ।ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂਆ ਦੀ ਅਹਿਮ ਮੀਟਿੰਗ ਸੂਬਾ ਚੇਅਰਮੈਨ ਸੱਜਣ ਸਿੰਘ ਤੇ ਸਕੱਤਰ ਜਨਰਲ ਅਸ਼ੀਸ਼ ਜੁਲਾਹਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਵੱਖ ਵੱਖ ਜਥੇਬੰਦੀਆ ਦੇ ਸੂਬਾ ਆਗੂਆ ਨੇ ਭਾਗ ਲਿਆ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਰਾਕੇਸ਼ ਕੁਮਾਰ, ਰਜਿੰਦਰ ਸਿੰਘ ਸੰਧਾ, ਸੱਤਪਾਲ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਪ੍ਰਵੀਨ ਕੁਮਾਰ, ਜੋਤ ਰਾਮ, ਅਮਿ੍ਰੰਤਪਾਲ ਸਿੰਘ, ਗੁਰਮੇਲ ਸਿੰਘ ਮੈਡਲੇ, ਜਸਵਿੰਦਰਪਾਲ ਸਿੰਘ ਉੱਗੀ ਰਵਿੰਦਰ ਰਵੀ ਵਿਕਾਸ ਕੁਮਾਰ, ਆਰ.ਕੇ. ਤਿਵਾੜੀ ਆਦਿ ਨੇ ਕਿਹਾ ਕਿ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਤੋਂ ਮੁਲਾਜ਼ਮ ਖਫਾ ਹੋ ਚੁੱਕੇ ਹਨ ਤੇ ਹੁਣ ਤਾਂ ਸਰਕਾਰ ਨੇ ਮੁਲਾਜ਼ਮਾਂ ਨੂੰ ਬਿਨ੍ਹਾ ਕਿਸੇ ਕਾਰਨ ਦੇ ਨੋਕਰੀਆ ਤੋਂ ਫਾਰਗ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਜੋ ਕਿ ਬਰਦਾਸ਼ਤ ਨਹੀ ਕੀਤਾ ਜਾਵੇਗਾ। ਆਗੂਆ ਨੇ ਕਿਹਾ ਕਿ ਸਰਕਾਰ ਨੂੰ ਚੋਣਾਂ ਦੋਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਠੇਕਾ, ਆਉਟਸੋਰਸ, ਇੰਨਲਿਸਟਮੈਂਟ, ਦਿਹਾੜੀਦਾਰ ਤੇ ਰੈਗੂਲਰ ਮੁਲਾਜ਼ਮਾਂ ਵੱਲੋਂ 9 ਦਸੰਬਰ ਤੋਂ 11 ਦਸੰਬਰ ਤੱਕ ਸ਼੍ਰੀ ਅਮਿ੍ਰੰਤਸਰ ਸਾਹਿਬ, ਜਲੰਧਰ ਤੇ ਪਟਿਆਲਾ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ 12 ਦਸੰਬਰ ਤੋਂ ਸਮੂਹ ਜ਼ਿਲ੍ਹਿਆ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਆਗੂਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਮੁਲਾਜ਼ਮ ਨਵੇ ਵਰੇ ਤੇ ਪਟਿਆਲਾ ਮੋਤੀ ਮੋਹਲ ਵੱਲ ਨੂੰ ਵਹੀਰਤ ਘੱਤਣਗੇ। ਅੱਜ ਦੀ ਮੀਟਿੰਗ ਵਿਚ ਪ੍ਰੇਮ ਚੰਦ ਸ਼ਰਮਾਂ,ਰਮਨ ਕੁਮਾਰ ਸ਼ਰਮਾਂ ਅਮਰਜੀਤ ਸਿੰਘ, ਪਿ੍ਰੰਸ ਭਰਤ, ਦਾਸ ਰਾਮ, ਲਖਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਸੁਖਬੀਰ ਸਿੰਘ, ਕਿ੍ਰਸ਼ਨ ਪ੍ਰਸਾਦ, ਵਿਨੀਤ ਕੁਮਾਰ, ਸੰਦੀਪ ਸਿੰਘ, ਗੁਰਜੀਤ ਸਿੰਘ, ਤਰਨਜੋਤ ਸਿੰਘ,ਬੂਟਾ ਸਿੰਘ, ਜੈ ਸਿੰਘ, ਨਰਿੰਦਰ ਸਿੰਘ,ਬੀਰਬਲ ਸਿੰਘ,ਹਰਪਾਲ ਸਿੰਘ, ਜਸਵੀਰ ਸਿੰਘ ਆਦਿ ਮੋਜੂਦ ਸਨ।

ਮੁੱਖ ਮੰਗਾਂ:-

  1. ਵਿਧਾਨ ਸਭਾ ਵਿਚ ਪਾਸ ਕੀਤੇ Act 2016 ਨੂੰ ਲਾਗੂ ਕਰਕੇ ਠੇਕਾ,ਆਉਟਸੋਰਸ,ਐਨਲਿਸਟਮੈਂਟ,ਦਿਹਾੜੀਦਾਰ ਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।
  2. ਸੁਵਿਧਾਂ ਮੁਲਾਜ਼ਮਾਂ ਨੂੰ ਪਹਿਲੀਆ ਪੋਸਟਾਂ ਤੇ ਤੁਰੰਤ ਬਹਾਲ ਕੀਤਾ ਜਾਵੇ।
  3. ਹੱਕੀ ਮੰਗਾਂ ਲਈ ਕੀਤੇ ਸ਼ਾਤਮਈ ਸਘੰਰਸ਼ ਦੋਰਾਨ ਮੁਲਾਜ਼ਮਾਂ ਤੇ ਦਰਜ਼ 95 ਪੁਲਿਸ ਕੇਸਾਂ ਨੂੰ ਤੁਰੰਤ ਰੱਦ ਕੀਤਾ ਜਾਵੇ।
  4. ਵੱਖ ਵੱਖ ਵਿਭਾਗਾਂ ਵਿਚ ਠੇਕੇ/ਆਉਟਸੋਰਸ ਤੇ ਹੋਰ ਕੱਚੇ ਤੋਰ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨੋਕਰੀਉ ਫਾਰਗ ਕਰਨ ਦੇ ਹੁਕਮਾਂ ਤੇ ਰੋਕ ਲਾਈ ਜਾਵੇ।
  5. 125% ਡੀ.ਏ ਨੂੰ ਮੁੱਢਲੀ ਤਨਖਾਹ ਵਿਚ ਮਰਜ਼ ਕੀਤਾ ਜਾਵੇ ਅਤੇ ਅੰਤਰਿਮ ਸਹਾਇਤਾ ਦੀ ਹੋਰ ਕਿਸ਼ਤ ਤੁਰੰਤ ਜ਼ਾਰੀ ਕੀਤੀ ਜਾਵੇ।

Leave a Reply