ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦਾ ਵਫਦ ਮਹਾਰਾਣੀ ਪ੍ਰਨੀਤ ਕੋਰ ਨੂੰ ਮੋਤੀ ਮਹਿਲ ਵਿਖੇ ਮਿਲਿਆ

Punjab
By Admin

 

ਮਹਾਰਾਣੀ ਵੱਲੋਂ ਸ਼ਨੀਵਾਰ ਤੱਕ ਮੁਲਾਜ਼ਮਾਂ ਦੀਆ ਮੰਗਾਂ ਤੇ ਸਥਿਤੀ ਦਾ ਜ਼ਾਇਜ਼ਾ ਲੈ ਕੇ ਦੁਬਾਰਾ ਗੱਲਬਾਤ ਕਰਨ ਦਾ ਭਰੋਸਾ ਦਿੱਤਾ

 

16 ਜਨਵਰੀ  (ਪਟਿਆਲਾ) ਠੇਕਾ ਮੁਲਾਜ਼ਮਾਂ ਵੱਲੋਂ ਬੀਤੇ ਦਿਨ ਲੋਹੜੀ ਦੇ ਤਿਉਹਾਰ ਤੇ ਸਮੂਹ ਜ਼ਿਲ਼੍ਹਿਆ ਵਿਚ ਮੰਤਰੀਆ ਅਤੇ ਵਿਧਾਇਕਾਂ ਦੇ ਘਰ ਪੀਪੇ ਖੜਕਾ ਕੇ ਲੋਹੜੀ ਮੰਗਣ ਦਾ ਐਲਾਨ ਕੀਤਾ ਸੀ ਜਿਸ ਤਹਿਤ ਪਟਿਆਲਾ ਵਿਖੇ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਵਿਖੇ ਜਾ ਕੇ ਲੋਹੜੀ ਮੰਗੀ ਜਾਣੀ ਸੀ। ਮੁਲਾਜ਼ਮਾਂ ਦੇ ਸਘੰਰਸ਼ ਨੂੰ ਦੇਖਦੇ ਹੋਏ ਪਟਿਆਲਾ ਪ੍ਰਸਾਸ਼ਨ ਵੱਲੋਂ ਮੁਲਾਜ਼ਮਾਂ ਦੀ ਮਹਾਰਾਣੀ ਪ੍ਰਨੀਤ ਕੋਰ ਨਾਲ ਅੱਜ ਦੇ ਦਿਨ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਜਿਸ ਤਹਿਤ ਅੱਜ ਪਟਿਆਲਾ ਪ੍ਰਸਾਸ਼ਨ ਵੱਲੋਂ ਐਸ.ਪੀ ਪਟਿਆਲਾ ਕੇਸਰ ਸਿੰਘ ਵੱਲੋਂ ਮੁਲਾਜ਼ਮਾਂ ਦੇ ਵਫਦ ਦੀ ਮਹਾਰਾਣੀ ਪ੍ਰਨੀਤ ਕੋਰ ਨਾਲ ਮੋਤੀ ਮਹਿਲ ਵਿਖੇ ਮੀਟਿੰਗ ਕਰਵਾਈ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਪ੍ਰਵੀਨ ਸ਼ਰਮਾਂ, ਚਮਕੌਰ ਸਿੰਘ,ਦਵਿੰਦਰ ਸਿੰਘ,ਚੰਨਪ੍ਰੀਤ ਸਿੰਘ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੋਰ ਵੱਲੋਂ ਮੁਲਾਜ਼ਮਾਂ ਦੀਆ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਤੇ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆ ਮੰਗਾਂ ਜ਼ਾਇਜ਼ ਹਨ।ਉਨ੍ਹਾਂ ਕਿਹਾ ਕਿ ਸੁਵਿਧਾ ਮੁਲਾਜ਼ਮਾਂ ਦੀ ਬਹਾਲੀ ਦੇ ਸਬੰਧ ਵਿਚ ਉਹ ਉੱਚ ਅਧਿਕਾਰੀਆ ਨਾਲ ਲਗਾਤਾਰ ਰਾਬਤਾ ਕਰ ਰਹੇ ਹਨ। ਆਗੂਆ ਨੇ ਦੱਸਿਆ ਕਿ ਮਹਾਰਾਣੀ ਵੱਲੋਂ ਇਸੇ ਹਫਤੇ ਦੇ ਦੋਰਾਨ ਅਧਿਕਾਰੀਆ ਨਾਲ ਮੁਲਾਜ਼ਮਾਂ ਦੀਆ ਮੰਗਾਂ ਤੇ ਵਿਚਾਰ ਚਰਚਾ ਕਰਕੇ ਹਫਤੇ ਦੇ ਅਖੀਰ ਤੱਕ ਮੁਲਾਜ਼ਮਾਂ ਨਾਲ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ।

ਆਗੂਆ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਮੁਲਾਜ਼ਮਾਂ ਵੱਲੋਂ ਸੂਬੇ ਦੇ ਸਮੂਹ ਕਾਂਗਰਸੀ ਜ਼ਿਲ੍ਹਾ ਪ੍ਰਧਾਨਾ ਨੂੰ ਵਾਅਦਿਆ ਦੀ ਯਾਦਗਾਰੀ ਤਸਵੀਰ ਸੋਪੀ ਸੀ ਅਤੇ ਲੋਹੜੀ ਵਾਲੇ ਦਿਨ ਮੰਤਰੀਆ ਤੇ ਵਿਧਾਇਕਾਂ ਦੇ ਘਰ ਮੁੱਖ ਮੰਤਰੀ ਦੀ ਮੀਟਿੰਗ ਦੀ ਲੋਹੜੀ ਮੰਗੀ ਸੀ ਜਿਸ ਦੋਰਾਨ ਕਿਸੇ ਵੀ ਵਿਧਾਇਕ ਤੇ ਮੰਤਰੀ ਵੱਲੋਂ ਮੀਟਿੰਗ ਸਬੰਧੀ ਕੋਈ ਠੋਸ ਹੁੰਗਾਰਾ ਨਹੀ ਭਰਿਆ।ਆਗੂਆ ਨੇ ਦੱਸਿਆ ਕਿ ਅੱਜ ਮਹਾਰਾਣੀ ਪ੍ਰਨੀਤ ਕੋਰ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਵੱਲੋਂ ਮੰਗਾਂ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆ ਨੇ ਕਿਹਾ ਕਿ ਜੇਕਰ ਅੱਜ ਦਾ ਭਰੋਸਾ ਵੀ ਲਾਰਾ ਸਾਬਿਤ ਹੋਇਆ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਤੇਜ਼ ਕਰਨ ਤੋਂ ਪਿਛੇ ਨਹੀ ਹਟਣਗੇ। ਆਗੂਆ ਨੇ ਕਿਹਾ ਕਿ ਜੇਕਰ ਹਫਤੇ ਦੇ ਅਖੀਰ ਤੱਕ ਮਹਾਰਾਣੀ ਪ੍ਰਨੀਤ ਕੋਰ ਵੱਲੋਂ ਦੁਬਾਰਾ ਮੀਟਿੰਗ ਨਾ ਕੀਤੀ ਗਈ ਤਾਂ ਮੁਲਾਜ਼ਮ 24 ਜਨਵਰੀ ਨੂੰ ਜਲੰਧਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆ ਦੇ ਇਕ ਸਾਲ ਪੂਰਾ ਹੋਣ ਤੇ ਕੇਕ ਕੱਟ ਕੇ ਵਾਅਦਾਖਿਲਾਫੀ ਦਿਵਸ ਮਨਾਉਣਗੇ।

Leave a Reply