ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ 3 ਦਸੰਬਰ ਨੂੰ ਚੰਡੀਗੜ ਵਿਖੇ ਸੱਦੀ ਮੀਟਿੰਗ

re
By Admin

 

ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਨਾ ਦੇਣ ਤੇ ਅਗਲੇ ਸਘੰਰਸ਼ ਦੀ ਘੜੀ ਜਾਵੇਗੀ ਰਣਨੀਤੀ: ਜੁਲਾਹਾ

ਵੱਖ ਵੱਖ ਵਿਭਾਗਾਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਨੋਕਰੀ ਤੋਂ ਬਿਨ੍ਹਾ ਕਾਰਨ ਫਾਰਗ ਕਰਨ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ

01 ਦਸੰਬਰ  (ਚੰਡੀਗੜ) :ਕਾਂਗਰਸ ਸਰਕਾਰ ਵੱਲੋਂ 8 ਮਹੀਨੇ ਬੀਤ ਜਾਣ ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਰਨ ਤੇ ਮੁਲਾਜ਼ਮ ਆਗੁਆ ਵਿਚ ਰੋਸ ਵਧਦਾ ਜਾ ਰਿਹਾ ਹੈ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਰੋਸ ਵਜੋਂ ਬੀਤੀ 28 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਦੋਰਾਨ ਮੋਹਾਲੀ ਵਿਚ ਸੂਬਾ ਪੱਧਰੀ ਰੈਲੀ ਕੀਤੀ ਸੀ ਅਤੇ ਵਿਧਾਨ ਸਭਾ ਵੱਲ ਮਾਰਚ ਦਾ ਐਲਾਨ ਕੀਤਾ ਸੀ। ਮੁਲਾਜ਼ਮਾਂ ਦੇ ਇਕੱਠ ਦੇ ਰੋਹ ਨੂੰ ਦੇਖਦੇ ਹੋਏ ਪ੍ਰਸਾਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਉ.ਐਸ.ਡੀ ਜਗਦੀਪ ਸਿੱਧੂ ਨੂੰ ਬੁਲਾ ਕੇ ਮੰਗ ਪੱਤਰ ਦਵਾ ਕੇ ਮੁਲਾਜ਼ਮਾਂ ਦੇ ਰੋਸ ਨੂੰ ਸ਼ਾਤ ਕੀਤਾ ਸੀ।ਇਸ ਦੋਰਾਨ ਉ.ਐਸ.ਡੀ ਜਗਦੀਪ ਸਿੱਧੂ ਵੱਲੋਂ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਇਮਰਾਨ ਭੱਟੀ, ਅਸ਼ੀਸ਼ ਜੁਲਹਾ, ਵਰਿੰਦਰ ਸਿੰਘ, ਪ੍ਰਵੀਨ ਕੁਮਾਰ, ਰਾਕੇਸ਼ ਕੁਮਾਰ, ਰਜਿੰਦਰ ਸਿੰਘ ਸੰਧਾ, ਸੱਤਪਾਲ ਸਿੰਘ, ਗੁਰਪ੍ਰੀਤ ਸਿੰਘ,ਰਵਿੰਦਰ ਰਵੀ ਵਿਕਾਸ ਕੁਮਾਰ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਮੀਟਿੰਗ ਦੇ 8 ਮਹੀਨੇ ਦੋਰਾਨ 5 ਵਾਅਦੇ ਫੇਲ ਹੋ ਚੱੁਕੇ ਹਨ ਤੇ ਹੁਣ ਬੀਤੇ ਦਿਨ 28 ਨਵੰਬਰ ਨੂੰ ਵੀ ਮੁੱਖ ਮੰਤਰੀ ਦੇ ਓ.ਐਸ.ਡੀ ਜਗਦੀਪ ਸਿੱਧੂ ਵੱਲੋਂ ਮੁਲਾਜ਼ਮ ਆਗੂਆ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ। ਆਗੂਆ ਨੇ ਕਿਹਾ ਕਿ ਪਿਛਲੇ ਦਿਨੀ ਮਗਨਰੇਗਾ ਵਿਚ ਕੰਮ ਕਰ ਰਹੇ ਫੀਲਡ ਸਟਾਫ ਦੇ ਕੁੱਝ ਮੁਲਾਜ਼ਮਾਂ ਨੂੰ ਨੋਕਰੀ ਤੋਂ ਫਾਰਗ ਕੀਤਾ ਜਾ ਰਿਹਾ ਹੈ ਅਤੇ ਗਮਾਡਾ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਦਸੰਬਰ ਤੋਂ ਫਾਰਗ ਕਰਨ ਦੀਆ ਤਿਆਰੀਆ ਕੀਤੀਆ ਜਾ ਰਹੀਆ ਹਨ ਜਿਸਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਕਿਸੇ ਵੀ ਕੀਮਤ ਵਿਚ ਬਰਦਾਸ਼ਤ ਨਹੀ ਕਰੇਗੀ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਸਰਕਾਰ ਦੇ ਇਸ ਵਰਤੀਰੇ ਦੀ ਕੜੇ ਸ਼ਬਦਾ ਵਿਚ ਨਿੰਦਾ ਕਰਦੀ ਹੈ ਆਗੂਆ ਨੇ ਕਿਹਾ ਐਕਸ਼ਨ ਕਮੇਟੀ ਵੱਲੋਂ 3 ਦਸੰਬਰ ਨੂੰ ਕਿਸਾਨ ਭਵਨ ਚੰਡੀਗੜ ਵਿਖੇ ਸੂਬਾ ਪੱਧਰੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਬੀਤੇ ਦਿਨ ਕੀਤੇ ਸਘੰਰਸ਼ ਤੇ ਵਿਚਾਰ ਕਰਦੇ ਹੋਏ ਅਗਲੀ ਰਣਨੀਤੀ ਬਣਾਈ ਜਾਵੇਗੀ। ਆਗੂਆ ਨੇ ਕਿਹਾ ਕਿ ਇਸ ਮੀਟਿੰਗ ਵਿਚ ਵੱਖ ਵੱਖ ਠੇਕਾ ਮੁਲਾਜ਼ਮ ਜਥੇਬੰਦੀਆ ਅਤੇ ਰੈਗੂਲਰ ਜਥੇਬੰਦੀਆ ਦੇ ਆਗੂ ਹਿੱਸਾ ਲੈਣਗੇ।ਆਗੂਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਦਾ ਸਮਾਂ ਨਾ ਦਿੱਤਾ ਤਾਂ ਕਾਰਪੋਰੇਸ਼ਨ ਚੋਣਾਂ ਦੋਰਾਨ ਸਘੰਰਸ਼ ਵਿੱਢਣ ਤੋਂ ਪਿੱਛੇ ਨਹੀ ਹਟਣਗੇ।ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂਆ ਨੇ ਸਮੂਹ ਠੇਕਾ,ਆਉਟਸੋਰਸ ਤੇ ਹੋਰ ਕੱਚੇ ਮੁਲਾਜ਼ਮ ਜਥੇਬੰਦੀਆ ਦੇ ਆਗੂਆ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਆਗੂ ਮੀਟਿੰਗ ਵਿਚ ਸ਼ਾਮਿਲ ਹੋਣ ਤਾਂ ਜੋ ਅਗਲੀ ਰਣਨੀਤੀ ਬਣਾਈ ਜਾ ਸਕੇ।