Punjab

ਕਾਂਗਰਸ ਵਰਕਰ ਦਲਜੀਤ ਸਿੰਘ ਬਾਜਵਾ ਦੀ ਮੌਤ ਤੇ ਸਿੱਧੂ ਦੀਆਂ ਅੱਖਾਂ ਵਿੱਚੋ ਛਲਕੇ ਹੰਝੂ , ਬਾਜਵਾ ਦੀ ਭਾਵੁਕ ਆਡੀਓ ਕੀਤੀ ਸ਼ੇਅਰ

ਕਾਂਗਰਸ ਦੇ ਲੇਖੇ ਲਾਈ ਜ਼ਿੰਦਗੀ ਪਰ ਅੱਜ ਪਾਰਟੀ ਤੋਂ ਹਾਰਿਆ , ਅਗਲੇ ਜਨਮ ਵਿਚ ਕਾਂਗਰਸ ਦਾ ਵਰਕਰ ਬਣਕੇ ਪੈਦਾ ਹੋਵੇਗਾ  : ਦਲਜੀਤ ਸਿੰਘ ਬਾਜਵਾ 

 ਸਿੱਧੂ ਸਾਹਿਬ  , ਤੁਸੀਂ ਪ੍ਰਧਾਨ ਬਣ ਗਏ ਹੋਏ ਹੁਣ ਸਭ ਚੰਗਾ ਹੋਵੇਗਾ 

ਕਾਂਗਰਸੀ ਵਰਕਰ ਦੇ ਮਰਨ ਵਾਲੇ ਐਲਾਨ ਤੋਂ ਦੁਖੀ ਹੋਇਆ ਹਾਂ, ਸਿਸਟਮ ਨੂੰ ਬਦਲਣ ਲਈ ਨਿਰਾਸ਼ਾਜਨਕ ਅਪੀਲ :ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਵਰਕਰ ਦਲਜੀਤ ਸਿੰਘ ਬਾਜਵਾ ਦੀ ਮੌਤ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਦਰਦ ਬਿਆਨ ਕਰ ਦਿਤਾ ਹੈ । ਬਾਜਵਾ ਨੇ ਆਪਣੀ ਮੌਤ ਤੋਂ ਪਹਿਲਾ ਇਕ ਆਡੀਓ ਸ਼ੇਅਰ ਕੀਤੀ ਅਤੇ ਕਾਂਗਰਸ ਪਾਰਟੀ ਨੂੰ ਲੈ ਕੇ ਆਪਣਾ ਜਜ਼ਬਾ ਬਿਆਨ ਕੀਤਾ ਹੈ । ਜਿਸ ਸਮੇ ਨਵਜੋਤ ਸਿੰਘ ਸਿੱਧੂ ਅਫਸੋਸ ਕਰਨ ਲਈ ਬਾਜਵਾ ਦੇ ਘਰ ਗਏ ਤਾ ਉਹਨਾਂ ਦੀਆਂ ਅੱਖਾਂ ਵਿੱਚੋ ਹੰਝੂ ਛਲਕਦੇ ਸਾਫ ਦਿਖਾਈ ਦੇ ਰਹੇ ਸੀ ਮੌਤ ਤੋਂ ਪਹਿਲਾ ਬਾਜਵਾ ਨੇ ਕਿਹਾ ਹੈ ਸਾਰੀ ਜ਼ਿੰਦਗੀ ਕਾਂਗਰਸ ਦੇ ਲੇਖੇ ਲੈ ਦਿੱਤੀ ਪਰ ਅੱਜ ਉਹ ਪਾਰਟੀ ਤੋਂ ਹਾਰ ਗਿਆ ਹੈ । ਇਸ ਸਭ ਦੇ ਬਾਵਜੂਦ ਬਾਜਵਾ ਨੇ ਕਿਹਾ ਪ੍ਰਮਾਤਮਾ ਅਗਲੇ ਜਨਮ ਵਿਚ ਵੀ ਮੈਨੂੰ ਕਾਂਗਰਸੀ ਬਣਾਏ ਹੈ ।

ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਨ ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਪ੍ਰਧਾਨ ਬਣ ਗਏ ਹੋਏ ਹੁਣ ਸਭ ਚੰਗਾ ਹੋਵੇਗਾ । ਕਾਂਗਰਸ ਦੇ ਇਸ ਵਰਕਰ ਦੀ ਮੌਤ ਨੇ ਇਕ ਸੰਦੇਸ਼ ਦੇ ਦਿੱਤਾ ਹੈ ਕਿ ਅੱਜ ਕਾਂਗਰਸ ਦੇ ਵਰਕਰ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਹੇ ਹਨ । ਇਸ ਲਈ ਸਿੱਧੂ ਲਈ ਵੱਡੀ ਜਿੰਮੇਵਾਰੀ ਬਣ ਗਈ ਹੈ । ਆਪਣੇ ਬੱਚਿਆਂ ਦੀ ਤਰ੍ਹਾਂ ਉਹ ਕਾਂਗਰਸ ਦੇ ਹਰ ਵਰਕਰ ਦੀ ਸੰਭਾਲ ਕਰਨ ਅਤੇ ਵਰਕਰਾਂ ਅੰਦਰ ਜ਼ਿੰਦਗੀ ਜਿਉਣ ਦਾ ਜਜ਼ਬਾ ਪੈਦਾ ਕਰਨ ਤੇ ਵਰਕਰਾਂ ਦੀ ਸੁਣਵਾਈ ਹੋਵੇ  ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਹ ਆਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਾਡੇ ਵਚਨਬੱਧ ਕਾਂਗਰਸੀ ਵਰਕਰ ਦੇ ਮਰਨ ਵਾਲੇ ਐਲਾਨ ਤੋਂ ਦੁਖੀ ਹੋਇਆ ਹਾਂ , ਉਸਦੇ ਨੇੜਲੇ ਅਤੇ ਪਿਆਰੇ ਲੋਕਾਂ ਕੋਲ ਪਹੁੰਚਿਆ, ਅਤੇ ਜੋ ਮੈਂ ਕਰ ਸਕਦਾ ਸੀ ਉਹ ਕੀਤਾ ਹੈ – ਸਿਸਟਮ ਨੂੰ ਬਦਲਣ ਲਈ ਨਿਰਾਸ਼ਾਜਨਕ ਅਪੀਲ !!!

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਵਰਕਰ ਦਲਜੀਤ ਸਿੰਘ ਬਾਜਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ

Related Articles

Leave a Reply

Your email address will not be published. Required fields are marked *

Back to top button
error: Sorry Content is protected !!