ਕੱਚੇ ਮੁਲਾਜ਼ਮ 7 ਅਕਤੂਬਰ ਨੂੰ ਲੰਬੀ ਜਾਦੇ ਕਾਂਗਰਸੀਆ ਲਈ ਮਲੋਟ ਵਿਖੇ ਲਗਾਉਣਗੇ “ਖੂਨ ਦੀ ਸਟਾਲ”

Punjab
By Admin

 

 

ਕੈਪਟਨ ਦੇ ਪਿਛਲੇ ਕਾਰਜ਼ਕਾਲ ਵਾਂਗ ਇਸ ਵਾਰ ਵੀ ਮੁਲਾਜ਼ਮ ਮਾਰੂ ਫੈਸਲੇ ਜ਼ਾਰੀ

ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ, ਅਧਿਆਪਕਾਂ ਦੀਆ 75 % ਤਨਖਾਹ ਘਟਾਉਣਾ ਅਤੇ ਭਵਿੱਖ ਵਿਚ ਨੋਜਵਾਨ ਮੁਲਾਜ਼ਮਾਂ ਨੂੰ  ਕੇਂਦਰੀ ਪੇ ਸਕੇਲ ਦੇਣ ਦੇ ਫੈਸਲੇ ਨੇ ਕਾਂਗਰਸ ਦਾ ਚੇਹਰਾ ਕੀਤਾ ਨੰਗਾ

06.10.18(ਚੰਡੀਗੜ੍ਹ) ਕਾਂਗਰਸ ਦਾ ਪੰਜਾਬ ਦੇ ਨੋਜਵਾਨਾਂ ਅਤੇ ਮੁਲਾਜ਼ਮਾਂ ਪ੍ਰਤੀ ਲਏ ਜਾ ਰਹੇ ਫੈਸਲਿਆ ਤੋਂ ਨੋਜਵਾਨਾਂ ਦੇ ਹਿੱਤਾ ਦੀ ਗੱਲ ਕਰਨ ਵਾਲਾ ਝੂਠਾ ਚਿਹਰਾ ਨੰਗਾਂ ਹੋ ਚੁੱਕਾ ਹੈ। ਗੱਲ 2002 ਤੋਂ 2007 ਦੇ ਕੈਪਟਨ ਸਰਕਾਰ ਦੇ ਕਾਰਜ਼ਕਾਲ ਦੀ ਕਰੀਏ ਤਾਂ ਜਦੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੈਗੂਲਰ ਭਰਤੀ ਬੰਦ ਕਰਦੇ ਹੋਏ ਪੰਜਾਬ ਵਿਚ ਠੇਕਾ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਭੋਗ ਪਾ ਕੇ ਮੁਲਾਜ਼ਮ ਤੋਂ ਉਨ੍ਹਾਂ ਦੇ ਹੱਕ ਖੋਹ ਲਏ ਸਨ। ਪਿਛਲੇ ਕਾਰਜ਼ਕਾਲ ਦੋਰਾਨ ਸ਼ੁਰੂ ਕੀਤੀ ਠੇਕਾ ਪ੍ਰਥਾ ਦਾ ਸੰਤਪ ਪੰਜਾਬ ਦੇ ਨੋਜਵਾਨ ਅੱਜ ਵੀ ਭੋਗ ਰਹੇ ਹਨ। ਕੱਚੇ ਮੁਲਾਜ਼ਮਾਂ ਨੂੰ ਰੱਖਣ ਦੀ ਕਾਂਗਰਸ ਦੀ ਪ੍ਰਥਾ ਪੰਜਾਬ ਦੀ ਨੋਜਵਾਨੀ ਨੂੰ ਅਜਿਹੀ ਚਿੰਬੜੀ ਕਿ ਪੰਜਾਬ ਦੀ ਨੋਜਵਾਨੀ ਦਾ ਖੂਨ ਚੂਸ ਗਈ।ਹੁਣ 10 ਸਾਲਾਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਈ ਤਾਂ ਸਾਰਿਆ ਨੂੰ ਉਮੀਦ ਸੀ ਕਿ ਕਾਂਗਰਸ ਆਪਣੀ ਭੁੱਲ ਨੂੰ ਸੁਧਾਰੇਗੀ ਅਤੇ ਪੰਜਾਬ ਦੇ ਹਿੱਤਾਂ ਦੇ ਫੈਸਲੇ ਲਵੇਗੀ ਕਿਉਕਿ ਖੁਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੋਰਾਨ ਮੁਲਾਜ਼ਮਾਂ ਦੇ ਧਰਨਿਆ ਵਿਚ ਜਾ ਕੇ ਮੁਲਾਜ਼ਮਾਂ ਨਾਲ ਵਾਅਦੇ ਕਰਦੇ  ਹੋਏ ਐਲਾਨ ਕੀਤੇ ਸਨ ਕਿ ਮੈ ਪੰਜਾਬ ਦੀ ਨੋਜਵਾਨੀ ਨੂੰ ਬਚਾਵਾਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਪੰਜਾਬ ਵਿਚ ਘੱਟ ਤਨਖਾਹਾਂ ਦੇ ਚਲਣ ਨੂੰ ਬੰਦ ਕੀਤਾ ਜਾਵੇਗਾ ਪਰ ਕਾਂਗਰਸ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਉਹੀ ਹੈ ਜੋ 2002 ਤੋਂ 2007 ਦੋਰਾਨ ਸੀ ਸਿਰਫ ਸਮਾਂ ਹੀ ਬਦਲਿਆ ਹੈ। ਉਸ ਸਮੇਂ ਵੀ ਕਾਂਗਰਸ ਨੇ ਸੂਬੇ ਦੀ ਨੋਜਵਾਨੀ ਨੂੰ ਖਤਮ ਕਰਨ ਦੀ ਸੋਂਹ ਖਾਧੀ ਸੀ ਤੇ ਹੁਣ ਵੀ 18 ਮਹੀਨਿਆ ਦੋਰਾਨ ਇਹੀ ਕੁੱਝ ਜ਼ਾਰੀ ਹੈ। ਨੋਜਾਵਨਾਂ ਤੇ ਕੱਚੇ ਮੁਲਾਜ਼ਮਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ ਬਲਕਿ ਜੋ ਸੰਤਾਪ ਪਹਿਲਾ ਕੱਚੇ ਮੁਲਾਜ਼ਮ ਭੁਗਤ ਰਹੇ ਸੀ ਉਸ ਤੇ ਤੇਲ ਪਾਉਂਦੇ ਹੋਏ ਕਾਂਗਰਸ ਦੀ ਕੈਬਿਨਟ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਅਤੇ ਜੋ ਅਧਿਆਪਕਾਂ ਸਘੰਰਸ਼ ਕਰਕੇ ਤਨਖਾਹਾਂ ਲੈ ਰਹੇ ਸਨ ਤੇ 75 ਪ੍ਰਤੀਸ਼ਤ ਕਟੋਤੀ ਕਰਨ ਦਾ ਫਰਮਾਨ ਜ਼ਾਰੀ ਕੀਤਾ। ਇਸ ਦੇ ਨਾਲ ਹੀ ਪੰਜਾਬ ਦੇ ਆਉਣ ਵਾਲੇ ਭੱਿਵਖ ਲਈ ਹੋਰ ਮਾੜਾ ਕਦਮ ਚੁੱਕਦੇ ਹੋਏ ਪੰਜਾਬ ਦੇ ਵੱਖਰੇ ਲਾਗੂ ਕਰਵਾਏ ਗਏ ਪੇ ਕਮਿਸ਼ਨ ਨੂੰ ਖਤਮ ਕਰਕੇ ਕੇਂਦਰ ਨਾਲ ਜੋੜਨ ਦਾ ਫੈਸਲਾ ਪੰਜਾਬ ਦੇ ਨੋਜਵਾਨਾਂ ਤੇ ਮੁਲਾਜ਼ਮਾਂ ਨੂੰ ਨਿਰੀਧਰ ਖਤਮ ਕਰਨ ਵਾਲਾ ਕਦਮ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੋਜਵਾਨਾਂ ਤੇ ਮੁਲਾਜ਼ਮਾਂ ਦੇ ਬਿੱਲਕੁਲ ਉਲਟ ਫੈਸਲੇ ਲੈ ਕੇ ਖੂਨ ਚੂਸ ਰਹੀ ਹੈ ਅਤੇ ਪੰਜਾਬ ਸਰਕਾਰ ਆਪਣੇ ਝੂਠੇ ਗੁਣਗਾਨ ਦੱਸਣ ਲਈ 7 ਅਕਤੂਬਰ ਨੂੰ ਲੰਬੀ ਵਿਖੇ ਰੈਲੀ ਕਰ ਰਹੀ ਹੈ ਅਤੇ ਪੰਜਾਬ ਦੇ ਕਾਂਗਰਸੀ ਆਗੂ ਅਤੇ ਵਰਕਰ 7 ਅਕਤੂਬਰ ਨੂੰ ਲੰਬੀ ਵਿਖੇ ਜਾ ਰਹੇ ਹਨ ਇਸ ਕਰਕੇ ਪੰਜਾਬ ਦੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਸਿੱਧੇ ਅਤੇ ਅਸਿੱਧੇ ਤੋਰ ਤੇ ਖੂਨ ਚੂਸ ਰਹੀ ਹੈ ਤੇ ਕੱਚੇ ਮੁਲਾਜ਼ਮ 7 ਅਕਤੂਬਰ ਮਲੋਟ ਵਿਖੇ ਖੂਨ ਦੀ ਸਟਾਲ ਲਗਾ ਕੇ ਲੰਬੀ ਵਿਖੇ ਜਾਂਦੇ ਕਾਂਗਰਸੀਆ ਨੂੰ ਆਪਣਾ ਖੂਨ ਪਿਆਉਣਗੇ ਅਤੇ ਮਿੱਟੀ ਦੇ ਬਣੇ ਲੱਡੂਆ ਦੇ ਡੱਬੇ ਵੀ ਦੇਣਗੇ। ਆਗੂਆ ਨੇ ਕਿਹਾ ਕਿ ਪੰਜਾਬ ਦੀ ਨੋਜਵਾਨੀ ਨੂੰ ਕਾਂਗਰਸ ਉਸੇ ਰਸਤੇ ਤੇ ਤੋਰਨ ਨੂੰ ਮਜ਼ਬੂਰ ਕਰ ਰਹੀ ਹੈ ਜਿਵੇਂ ਅੱਤਵਾਦ ਦੇ ਦੋਰ ਵਿਚ ਪੰਜਾਬ ਦੀ ਨੋਜਵਾਨੀ ਤੁਰੀ ਸੀ ਤੇ ਇਕ ਵਾਰ ਪੰਜਾਬ ਵਿਚੋਂ ਨੋਜਵਾਨੀ ਖਤਮ ਹੋਣ ਦਾ ਡਰ ਪੈ ਗਿਆ ਸੀ।ਕਾਂਗਰਸ ਦੀਆ ਨੀਤੀਆ ਪੰਜਾਬ ਦੇ ਨੋਜਵਾਨਾਂ ਨੂੰ ਲਾਚਾਰ ਬਣਾ ਕੇ ਖਤਮ ਕਰ ਦੇਣਗੀਆ ਅਤੇ ਪੰਜਾਬ ਦੀ ਸਮੁੱਚੀ ਕੈਬਿਨਟ ਮੂਕ ਦਰਸ਼ਕ ਬਣੀ ਤਮਾਸ਼ਾ ਦੇਖ ਰਹੀ ਹੈ ਤੇ ਪੰਜਾਬ ਵਿਰੋਧੀ ਫੈਸਲੇ ਲਏ ਜਾ ਰਹੇ ਹਨ।

ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਅਮ੍ਰਿੰਤਪਾਲ ਸਿੰਘ, ਅਮਰੀਕ ਸਿੰਘ ਮਹਿਰਾਜ, ਪ੍ਰਵੀਨ ਸ਼ਰਮਾਂ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਰਜਿੰਦਰ ਸਿੰਘ ਸੰਧਾ, ਅਨੁਪਜੀਤ ਸਿੰਘ  ਨੇ ਕਿਹਾ ਕਿ ਕਾਂਗਰਸ ਲੰਬੀ ਵਿਖੇ ਵੱਡੀ ਰੈਲੀ ਕਰਕੇ ਝੂਠੇ ਗੁਣਗਾਨ ਕਰੇਗਾ ਤੇ ਮੁਲਾਜ਼ਮ 7 ਅਕਤੂਬਰ ਨੂੰ ਮਲੋਟ ਲੰਬੀ ਰੋੜ ਤੇ ਇਸ ਖੂਨ ਚੂਸਣ ਵਾਲੀ ਸਰਕਾਰ ਦਾ ਮੁਲਾਜ਼ਮ ਵਿਰੋਧੀ ਚੇਹਰਾ ਨੰਗਾ ਕਰਨ ਲਈ ਖੂਨ ਦੀ ਸਟਾਲ ਲਾਉਣਗੇ ਅਤੇ ਮੰਤਰੀਆ ਨੂੰ ਖੂਨ ਭੇਜਣਗੇ। ਇਸ ਦੇ ਨਾਲ ਹੀ ਮੁਲਾਜ਼ਮ ਆਗੁਆ ਨੇ ਐਲਾਨ ਕੀਤਾ ਕਿ ਮਨਪ੍ਰੀਤ ਬਾਦਲ ਦਾ ਖਜ਼ਾਨਾ ਖਾਲੀ ਹੈ ਤੇ ਮੁਲਾਜ਼ਮਾਂ ਦੇ ਘਰ ਵਿਚ ਵੈਸੇ ਤਾਂ ਕੁਝ ਨਹੀ ਹੈ ਪਰ ਜੋ ਖਾਲੀ ਬਰਤਲ ਗੈਸ ਸਲੰਡਰ, ਚੁੱਲ੍ਹੇ ਅਤੇ ਬਚਿਆ ਖੁਚਿਆ ਰਾਂਸ਼ਨ ਹੈ ਉਹ 13 ਅਕਤੂਬਰ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਿੰਡ ਬਾਦਲ ਵਿਖੇ ਉਨ੍ਹਾਂ ਨੂੰ ਦੇਣ ਜਾਣਗੇ

Leave a Reply