ਓਮ ਪ੍ਰਕਾਸ਼ ਸੋਨੀ ਵੱਲੋਂ ਤਰਸ ਦੇ ਅਧਾਰ ‘ਤੇ 67 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ

Punjab REGIONAL
By Admin

ਸੋਨੀ ਵਲੋਂ ਨਵ ਨਿਯੁਕਤ ਮੁਲਾਜਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਅਪੀਲ

ਚੰਡੀਗੜ•, 09 ਜਨਵਰੀ:

ਸਿੱਖਿਆ ਮੰਤਰੀ ਪੰਜਾਬ   ਓਮ ਪ੍ਰਕਾਸ਼ ਸੋਨੀ ਅੱਜ ਇੱਥੇ ਆਪਣੇ ਕੈਂਪ ਆਫ਼ਿਸ ਵਿਖੇ ਤਰਸ ਦੇ ਅਧਾਰ ‘ਤੇ 67 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।

ਇਸ ਮੌਕੇ ਨੋਕਰੀ ਹਾਸਲ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਇਨ•ਾਂ ਨਵ ਨਿਯੁਕਤ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਸਿੱਖਿਆ ਵਿਭਾਗ ਨੂੰ ਹੋਰ ਬਿਹਤਰ ਬਨਾਉਣ ਲਈ ਹਰ ਸੰਭਵ ਯਤਨ ਕਰਨ।

ਉਨ•ਾ ਕਿਹਾ ਕਿ ਵਿਭਾਗ ਵਿੱਚ ਤਰਸ ਦੇ ਅਧਾਰ ਤੇ ਮੇਰੇ ਵੱਲੋਂ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ 4 ਵਾਰ ਸਮਾਗਮ ਕਰਕੇ 500 ਦੇ ਕਰੀਬ ਨੌਕਰੀਆ ਦਿੱਤੀ ਜਾ ਚੁਕੀਆ ਹਨ ਅਤੇ ਮੇਰੇ ਵੱਲੋਂ ਇਸ ਸਬੰਧੀ ਸਪਸ਼ਟ ਹਦਾਇਤਾਂ ਹਨ ਕਿ ਜੇਕਰ ਕਿਸੇ ਮੁਲਾਜਮਾਂ ਦੀ ਨੋਕਰੀ ਦੋਰਾਨ ਮੋਤ ਹੋ ਜਾਂਦੀ ਹੈ ਉਸ ਦੇ ਅਸ਼ਰਿਤਾਂ ਨੂੰ ਬਿਨ•ਾਂ ਕਿਸੇ ਅੋਕੜਾ ਦੇ ਅਰਜੀ ਪ੍ਰਾਪਤ ਹੋਣ ਤੋਂ ਬਾਅਦ ਇਲ ਮਹੀਨੇ ਵਿਚ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣੀ ਯਕੀਨੀ ਬਣਾਈ ਜਾਵੇ।

ਅੱਜ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ 67 ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ ਜਿਨ•ਾਂ ਵਿਚ ਇਕ ਸਾਇੰਸ ਮਾਸਟਰ, ਡੀ.ਪੀ.ਈ. ਦੋ, ਕਲਰਕ 22, ਐਸ.ਐਲ.ਏ. 1, ਲਾਈਬ੍ਰੈਰੀ ਰਿਸਟੋਰਰ 2 ਅਤੇ 39 ਦਰਜਾ ਚਾਰ ਸ਼ਾਮਲ ਹਨ।

Leave a Reply