ਮੋਹਿੰਦਰ ਪਾਲ ਬਿੱਟੂ ਅਹਿਮ ਕੜੀ ਸੀ ਪਰ ਤਫਤੀਸ ਤੇ ਅਸਰ ਨਹੀਂ ਆਏਗਾ : ਕੁੰਵਰ ਵਿਜੇ ਪ੍ਰਤਾਪ

Punjab REGIONAL
By Admin

ਬਹਿਬਲ ਕਲਾ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੇ ਐਸ ਆਈ ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਨਾਲ ਜੁੜੇ ਮੋਹਿੰਦਰ ਪਾਲ ਸਿੰਘ ਬਿੱਟੂ ਇਸ ਮਾਮਲੇ ਦੇ ਅਹਿਮ ਕੜੀ ਸੀ ।  ਉਹ ਕੜੀ ਜਰੂਰ ਕਮਜ਼ੋਰ  ਹੋ  ਗਈ ਹੈ ਇਸ ਨਾਲ ਤਫਤੀਸ ਵਿਚ ਫਾਇਦਾ ਹੋਣਾ ਸੀ ਪਰ ਉਸਦਾ ਮਾੜਾ ਅਸਰ ਨਹੀਂ ਪਵੇਗਾ  । ਫੈਕਟ ਕੱਢਣਾ ਚਾਹੁਦੇ ਸੀ ਉਨ੍ਹਾਂ ਕਿਹਾ ਕਿ ਬਿੱਟੂ ਕਾਰਨ ਤਫਤੀਸ਼ ਤੇ ਮਾੜਾ ਅਸਰ ਨਹੀਂ ਆਏਗਾ ।  ਵਿਗਿਆਨਿਕ ਤਰੀਕੇ ਨਾਲ ਤਫਤੀਸ਼ ਵਿਚ ਜੋ ਫਰਕ ਪਿਆ ਹੈ ਉਸਨੂੰ ਪੂਰਾ ਕਰਾਂਗੇ ।
ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਤੋਂ 2 ਅਪ੍ਰੈਲ ਨੂੰ ਪੁੱਛ ਗਿੱਛ ਕਰਨੀ ਸੀ, ਪਰ ਨਹੀਂ ਹੋ ਸਕੀ । ਰਾਮ ਰਹੀਮ ਤੋਂ ਪੁੱਛ ਗਿੱਛ ਕਰਕੇ ਸੰਪੂਰਨ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕਰਾਂਗੇ ।  ਸੀ ਬੀ ਆਈ ਨੇ ਸਾਢੇ ਤਿੰਨ ਸਾਲ ਜਾਂਚ ਕਰਕੇ ਕਲੋਜ਼ਰ ਰਿਪੋਰਟ ਦੇ ਦਿੱਤੀ ਹਾਂ ਅਸੀਂ 3 -4 ਮਹੀਨੇ ਜਾਂਚ ਕਰਕੇ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ ।ਅਸੀਂ ਕਾਨੂੰਨ ਅਨੁਸਾਰ ਆਪਣੀ ਤਫਤੀਸ਼ ਨੂੰ ਅਗੇ ਲੈ ਕੇ ਜਾਵਾਗੇ ।
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਤੋਂ ਪੁੱਛ ਗਿੱਛ ਤੋਂ ਬਾਅਦ ਰਿਪੋਰਟ ਦਵਾਂਗੇ । ਐਸ ਆਈ ਟੀ ਨੇ ਕਾਫੀ ਤੇਜੀ ਨਾਲ ਕੰਮ ਕੀਤਾ ਹੈ ।  ਉਨ੍ਹਾਂ ਕਿਹਾ ਕਿ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਨੂੰ ਨਾ ਦੇਖੋ ਤੁਸੀਂ ਚਾਰਜਸੀਟ ਨੂੰ ਦੇਖੋ ।  ਕੋਈ ਕਮੀ ਪੇਸ਼ੀ ਨਹੀਂ ਆਏਗੀ । ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਦਾ ਕੋਈ ਅਸਰ ਨਹੀਂ ਪਵੇਗਾ । ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸੀ ਬੀ ਆਈ ਨੇ ਸਾਢੇ ਤਿੰਨ ਸਾਲ ਵਿਚ ਰਿਪੋਰਟ ਪੇਸ਼ ਕੀਤੀ ਹੈ ।  ਅਸੀਂ ਜੋ ਚਲਾਨ ਪੇਸ਼ ਕੀਤਾ ਹੈ ਇਸ ਤਰ੍ਹਾਂ ਦਾ ਇੰਡੀਆ ਵਿਚ ਨਹੀਂ ਬਣਦਾ ਹੈ ।  ਇਸ ਲਈ ਕਲੋਜ਼ਰ ਰਿਪੋਰਟ ਨੂੰ ਨਾ ਦੇਖੋ ਤੁਸੋ ਚਾਰਜਸੀਟ ਨੂੰ ਦੇਖੋ ।  ਸੀ ਬੀ ਆਈ ਦੀ ਜਾਂਚ ਅੱਗੇ ਚਲਦੀ ਤਾ ਉਸਦਾ ਸਾਨੂੰ ਫਾਇਦਾ ਹੋਣਾ ਸੀ ਜੋ ਸੀ ਬੀ ਆਈ ਨਹੀਂ ਕਰ ਸਕੀ।  ਉਹ ਅਸੀਂ ਹੁਣ ਕਰਾਂਗੇ ਤੇ ਇਕ ਹੋਰ ਸੁਪਲੀਮੈਂਟਰੀ ਚਲਾਨ ਪੇਸ਼ ਕਰਾਂਗੇ ਤੇ ਜਾਂਚ ਤੋਂ ਅੰਜਾਮ ਤਕ ਲੈ ਕੇ ਜਾਵਾਗੇ ।

Leave a Reply