ਵਿਧਾਨ ਸਭਾ ਹਲਕਾ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਸਬੰਧੀ ਨੋਟੀਫੀਕੇਸ਼ਨ ਅੱਜ

Punjab
By Admin

ਅੱਜ ਤੋਂ ਦਾਖਲ ਕੀਤੇ ਜਾ ਸਕਣਗੇ ਨਾਮਜਦਗੀ ਪੱਤਰ

ਚੰਡੀਗੜ, 22 ਸਤੰਬਰ:

ਵਿਧਾਨ ਸਭਾ ਹਲਕਾ ਫਗਵਾੜਾ, ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਸਬੰਧੀ ਨੋਟੀਫੀਕੇਸ਼ਨ 23 ਸਤੰਬਰ 2019 ਨੂੰ ਜਾਰੀ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਹੀ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰੀਕਿ੍ਰਆਂ ਵੀ ਸ਼ੁਰੂ ਹੋ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਇਸ ਜ਼ਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਮਿਤੀ 23 ਸਤੰਬਰ, 2019 ਨੂੰ ਜਾਰੀ ਕੀਤਾ ਜਾਵੇਗਾ ਅਤੇ ਮਿਤੀ 23 ਸਤੰਬਰ 2019 ਨੂੰ ਸਵੇਰੇ 11 ਵਜੇਂ ਤੋਂ ਬਾਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੇ ਜਾ ਸਕਣਗੇ। ਨਾਮਜਦਗੀ ਪੱਤਰ ਸਬ ਡਵੀਜਨਲ ਮੈਜਿਸਟ੍ਰੇਟ ਫਗਵਾੜਾ, ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਦੇ ਕੋਲ ਦਾਖਲ ਹੋਣਗੇ। ਨਾਮਜਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 30 ਸਤੰਬਰ 2019 ਨਿਰਧਾਰਿਤ ਕੀਤੀ ਗਈ ਹੈ।

Leave a Reply