ਨਿਊ ਸੰਨੀ ਐਨਕਲੇਵ ਸੈਕਟਰ-123 ਦੇ ਨਿਵਾਸੀ ਬਿਜਲੀ, ਪਾਣੀ ਲਈ ਹੋ ਗਏ ਨੇ ਪਰੇਸ਼ਾਨ

Punjab
By Admin

ਖਰੜ, 26 ਜੂਨ 2019:-

ਡਿਵੈਲਪਰ ਵਲੋ ਬਿਜਲੀ ਦੇ ਬਿਲਾਂ ਦਾ ਭੁਗਤਾਨ ਨਾ ਕਰਨ ਕਰਕੇ ਅੱਜ ਬਿਜਲੀ ਵਿਭਾਗ ਵਲੋਂ ਪੂਰੇ ਸੈਕਟਰ-123 ਨਿਊ ਸੰਨੀ ਐਨਕਲੇਵ ਦੀ ਬਿਜਲੀ ਦਾ ਮੇਨ ਕੁਨੈਕਸ਼ਨ ਕੱਟ ਦਿੱਤਾ ਗਿਆ। ਜਿਸ ਕਾਰਨ ਸੈਕਟਰ ਨਿਵਾਸੀ ਪੂਰਾ ਦਿਨ ਬਿਜਲੀ ਅਤੇ ਪਾਣੀ ਲਈ ਤਰਸਦੇ ਰਹੇ। ਸੈਕਟਰ ਨਿਵਾਸੀਆਂ ਦਾ ਕਹਿਣਾ ਹੈ ਕਿ ਡਿਵੈਲਪਰ ਵਲੋ ਸੈਕਟਰ ਨਿਵਾਸੀਆਂ ਨ੍ਵੰ ਬਿਜਲੀ ਦੇ ਕੁਨੈਕਸ਼ਨ ਟਂੈਪਰੇਰੀ ਤੌਰ ਤੇ ਦਿੱਤੇ ਹੋਏ ਹਨ ਜਿਸਦਾ ਭੁਗਤਾਨ ਵੀ ਹਰ ਮਹੀਨੇ ਉੱਚੇ ਰੇਟਾਂ ਤੇ ਲਿਆ ਜਾਂਦਾ ਹੈ ਇਸ ਦੇ ਬਾਵਜੂਦ ਉਹ ਬਿਜਲੀ ਦੇ ਕਨੈਕਸ਼ਨ ਕੱਟਣ ਦਾ ਸ਼ਿਕਾਰ ਹੋਏ। ਇਹ ਪਹਿਲੀ ਵਾਰ ਨਹੀ ਹੋਇਆ ਜਦੋਂ ਬਿਜਲੀ ਵਿਭਾਗ ਵਲੋ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੋਵੇ। ਇਸ ਤੌ ਪਹਿਲਾਂ ਵੀ ਬਿਜਲੀ ਵਿਭਾਗ ਵਲੋ ਬਿਲ ਦਾ ਭੁਗਤਾਨ ਨਾ ਹੋਣ ਕਾਰਨ ਕਈ ਵਾਰ ਕੁਨੈਕਸ਼ਨ ਕੱਟਿਆ ਗਿਆ ਹੈ।

ਸੈਕਟਰ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਡਿਵੈਲਪਰ ਦੀਆਂ ਗਲਤ ਨੀਤੀਆਂ ਦੇ ਕਾਰਨ ਸੈਕਟਰ-123 ਨਿਊ ਸੰਨੀ ਐਨਕਲੇਵ ਦੇ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਮੁਢਲੀਆਂ ਸਹੂਲਤਾਂ ਜਿਵੇਂ ਪਾਣੀ, ਬਿਜਲੀ, ਸੜਕਾਂ, ਸੀਵਰੇਜ ਆਦਿ ਲਈ ਪਰੇਸ਼ਨੀਆਂ ਝੱਲ ਰਹੇ ਹਨ। ਪਰ ਸਮੱਸਿਆ ਘਟਣ ਦੀ ਬਜਾਏ ਨਿਰੰਤਰ ਵਧਦੀ ਜਾ ਰਹੀ ਹੈ। ਸੈਕਟਰ-123 ਦੀ ਵੈਲਫੇਅਰ ਰੈਜ਼ਡੈਂਟਸ ਐਸੋਸੀਏਸ਼ਨ ਅਤੇ ਨਿਵਾਸੀਆਂ ਵਲੋ ਐਨਕਲੇਵ ਦੇ ਐਮ.ਡੀ ਅਤੇ ਗਮਾਡਾ ਮੋਹਾਲੀ ਦੇ ਦਫਤਰ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਤੌਰ ਤੇ ਧਿਆਨ ਵਿੱਚ ਲਿਆਂਦਾ ਗਿਆ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। 200 ਫੁੱਟ ਵਾਲੀ ਸੜਕ ਉਤੇ ਡੂੰਘੇ ਖੱਡੇੇ ਪਏ ਹੋਏ ਹਨ, ਜਿਸ ਕਰਕੇੇ ਸੈਰ ਕਰਨ ਲਈ ਆਉਂਦੇ ਬਜ਼ੁਰਗ ਅਤੇ ਔਰਤਾਂ ਠੋਕਰਾਂ ਖਾ ਕੇ ਡਿੱਗ ਪੈਂਦੇ ਹਨ। ਸੜਕ ਤੇ ਪੱਥਰ ਖਿਲਰੇ ਪਏ ਹਨ ਜੋ ਕਿ ਗੱਡੀਆਂ ਦੇ ਟਾਇਰਾਂ ਹੇਠ ਆ ਕੇ ਦੂਰ-ਦੂਰ ਤੱਕ ਲੰਘ ਰਹੇ ਰਾਹੀਆਂ ਦੇ ਵੱਜਦੇ ਹਨ।

ਅਜੇ ਵੀ ਖਬਰ ਲਿਖੇ ਜਾਣ ਤੱਕ ਡਿਵੈਲਪਰ ਵਲੋਂ ਬਿਜਲੀ ਦੇ ਬਿਲ ਦਾ ਬਿਜਲੀ ਬੋਰਡ ਨੂੰ ਭੁਗਤਾਨ ਨਹੀਂ ਕੀਤਾ ਗਿਆ। ਜਿਸ ਕਰਕੇ ਇਲਾਵਾ ਨਿਵਾਸੀਆਂ ਤੇ ਪਰੇਸ਼ਾਨੀ ਅਜੇ ਵੀ ਸਿਰ ਤੇ ਮੰਡਰਾ ਰਹੀ ਹੈ।

 

Leave a Reply