ਉਡਾ ਆੜਾ’ ਟਾਇਟਲ ਟਰੈਕ ਮਨੋਰੰਜਨ ਦੇ ਨਾਲ ਤੁਹਾਨੂੰ ਆਪਣੀਆਂ ਜੜਾਂ ਦੇ ਨਾਲ ਜੋੜੇਗਾ

ENTERTAINMENT
By Admin

ਇਹ ਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਤੋਂ ਹੋਇਆ ਰਿਲੀਜ਼

ਚੰਡੀਗੜ• 12 ਜਨਵਰੀ 2019. ਪੰਜਾਬੀ ਫਿਲਮ ਇੰਡਸਟਰੀ ਉੱਚੀ ਉਡਾਣ ਭਰ ਰਹੀ ਹੈ ਕਿਉਂਕਿ ਅੱਜ ਕੱਲ ਨਿਰਦੇਸ਼ਕ ਕਹਾਣੀਆਂ ਦੇ ਨਾਲ ਪ੍ਰਯੋਗ ਕਰ ਰਹੇ ਹਨ ਅਤੇ ਅਦਾਕਾਰ ਵੀ ਅਜਿਹੇ ਕਿਰਦਾਰ ਨਿਭਾਉਣ ਨੂੰ ਉਤਸ਼ਾਹਿਤ ਰਹਿੰਦੇ ਹਨ ਜੋ ਉਹਨਾਂ ਨੂੰ ਕੁਝ ਚੁਣੌਤੀਪੂਰਨ ਲੱਗੇ। ਦਰਸ਼ਕ ਵੀ ਅਜਿਹੀਆਂ ਫ਼ਿਲਮਾਂ ਦਾ ਸਵਾਗਤ ਖੁੱਲੀ ਬਾਹਾਂ ਨਾਲ ਕਰ ਰਹੇ ਹਨ ਅਤੇ ਤਾਜ਼ਗੀ ਭਰੇ ਅਜਿਹੇ ਕੰਸੇਪਟਾਂ ਦਾ ਭਰਪੂਰ ਮਜ਼ਾ ਲੈ ਰਹੇ ਹਨ। ਫਿਲਮ ਦੇ ਟ੍ਰੇਲਰ ਦੇ ਨਾਲ ਹੀ ਉਸਦੇ ਲਈ ਉਤਸ਼ਾਹ ਸ਼ੁਰੂ ਹੋ ਜਾਂਦਾ ਹੈ ਅਤੇ ਗਾਣੇ ਇਸ ਵਿੱਚ ਔਰ ਵੀ ਵਾਧਾ ਕਰ ਦਿੰਦੇ ਹਨ। ਅਜਿਹੀ ਹੀ ਇੱਕ ਫਿਲਮ ਹੈ ‘ਉਡਾ ਆੜਾ’। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ ਅਤੇ ਹੁਣ ਇਸਦਾ ਟਾਇਟਲ ਟਰੈਕ ਦੇ ਰਿਲੀਜ਼ ਨਾਲ ਵੀ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
‘ਉਡਾ ਆੜਾ’ ਟਾਇਟਲ ਟਰੈਕ ਦੇ ਗਾਇਕ ਹੈਂ ਤਰਸੇਮ ਜੱਸੜ, ਜੋ ਕਿ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਵੀ ਨਜ਼ਰ ਆਉਣਗੇ। ਗਾਣੇ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਹਨ ਅਤੇ ਇਸਦਾ ਸੰਗੀਤ ਦਿੱਤਾ ਹੈ ਆਰ ਗੁਰੂ ਨੇ। ਇਹ ਗਾਣਾ ਵੇਹਲੀ ਜਨਤਾ ਰਿਕਾਰਡਸ ਲੇਬਲ ਤੋਂ ਰਿਲੀਜ਼ ਹੋਇਆ ਹੈ। ‘ਉਡਾ ਆੜਾ’ ਚ ਤਰਸੇਮ ਜੱਸੜ ਦੇ ਨਾਲ ਨਜ਼ਰ ਆਉਣਗੇ ਪੰਜਾਬੀ ਫ਼ਿਲਮਾਂ ਦੀ ਬੇਹਤਰੀਨ ਅਦਾਕਾਰਾ ਨੀਰੂ ਬਾਜਵਾ। ਇਸ ਫਿਲਮ ਦੇ ਨਿਰਦੇਸ਼ਕ ਹਨ ਸ਼ਿਤਿਜ ਚੌਧਰੀ ਅਤੇ ਇਸਦੀ ਕਹਾਣੀ ਲਿਖੀ ਹੈ ਨਰੇਸ਼ ਕਥੂਰੀਆ ਨੇ। ਇਸਦੀ ਪਟਕਥਾ ਲਿਖੀ ਹੈ ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਨੇ। ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਅਤੇ ਦੀਪਕ ਗੁਪਤਾ ਨੇ ਫਰਾਇਡੇ ਰਸ਼ ਮੋਸ਼ਨ ਪਿਕਚਰਸ ਬੈਨਰ ਦੇ ਅਧੀਨ ਕੀਤਾ ਹੈ ਅਤੇ ਸ਼ਿਤਿਜ ਚੌਧਰੀ ਫਿਲਮਸ, ਨਰੇਸ਼ ਕਥੂਰੀਆ ਫਿਲਮਸ ਇਸਦੇ ਸਹਿ ਨਿਰਮਾਤਾ ਹਨ।
ਟਾਇਟਲ ਟਰੈਕ ਦੇ ਗਾਇਕ ਤਰਸੇਮ ਜੱਸੜ ਨੇ ਕਿਹਾ, “ਅੰਗਰੇਜ਼ੀ ਵਾਕੇਈ ਇੱਕ  ਬਹੁਤ ਹੀ ਪ੍ਰਚਲਿਤ ਭਾਸ਼ਾ ਹੈ ਜੋ ਜ਼ਿਆਦਾਤਰ ਲੋਕ ਬੋਲਦੇ ਅਤੇ ਸਮਝਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦੀ ਇੱਜ਼ਤ ਨਾ ਕਰੀਏ। ਉਡਾ ਆੜਾ ਫਿਲਮ ਚ ਸਾਡੀ ਪੀੜੀ ਦੀ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਚ ਪੜਾਉਣ ਦੀ ਹੋੜ ਦੇ ਉੱਪਰ ਵਿਅੰਗ ਕਸ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਦਾ ਭਵਿੱਖ ਜ਼ਿਆਦਾ ਰੋਸ਼ਨ ਹੋਵੇਗਾ। ਇਹ ਟਾਇਟਲ ਟਰੈਕ ਫਿਲਮ ਦੀ ਕਹਾਣੀ ਦੇ ਇਸੀ ਪਹਿਲੂ ਨੂੰ ਉਜਾਗਰ ਕਰੇਗਾ। ਇਹ ਗਾਣਾ ਬਹੁਤ ਹੀ ਮਸਤੀ ਭਰਿਆ ਅਤੇ ਆਕਰਸ਼ਿਤ ਹੈ ਅਤੇ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸਨੂੰ ਪਸੰਦ ਕਰਨਗੇ।“
ਮਨਪ੍ਰੀਤ ਜੋਹਲ,ਵੇਹਲੀ ਜਨਤਾ ਰਿਕਾਰਡਸ ਦੇ ਸੀ ਈ ਓ ਨੇ ਕਿਹਾ, “ਮਿਊਜ਼ਿਕ ਕਿਸੇ ਵੀ ਫਿਲਮ ਦਾ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ। ਇਸ ਲਈ ਇਹ ਜਰੂਰੀ ਹੈ ਕਿ ਉਹ ਕਹਾਣੀ ਦੇ ਅਰਥ ਅਤੇ ਸੰਦੇਸ਼ ਨੂੰ ਅਨੁਕੂਲ ਹੀ ਹੋਵੇ। ਤਰਸੇਮ ਜੱਸੜ ਦੇ ਬੋਲ ਅਤੇ ਉਸਦੀ ਮਿੱਟੀ ਨਾਲ ਜੁੜੀ ਆਵਾਜ਼ ਇਸ ਸੰਦੇਸ਼ ਨੂੰ ਬਹੁਤ ਹੀ ਬਾਖੂਬੀ ਰੂਪ ਨਾਲ ਲੋਕਾਂ ਤੱਕ ਪਹੁੰਚਾਏਗੀ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਗੀਤਾਂ ਦੇ ਮਾਧਿਅਮ ਨਾਲ ਮਾਡਰਨ ਅਤੇ ਦਿਖਾਵੇ ਵਾਲਾ ਪੰਜਾਬ ਦਿਖਾਉਣ ਦੀ ਵਜਾਏ ਇਥੋਂ ਦੀ ਅਸਲੀਅਤ ਅਤੇ ਸੰਸਕ੍ਰਿਤੀ ਦਿਖਾਵੇ। ਸਾਨੂੰ ਉਮੀਦ ਹੈ ਕਿ ਲੋਕ ਸਾਡੀ ਕੋਸ਼ਿਸ਼ ਦੀ ਸਰਾਹਨਾ ਕਰਨਗੇ  ਅਤੇ ਹਮੇਸ਼ਾ ਦੀ ਤਰ•ਾਂ ਇਸ ਗਾਣੇ ਨੂੰ ਵੀ ਪਿਆਰ ਦੇਣਗੇ।“
ਫਿਲਮ ਦੇ ਨਿਰਮਾਤਾਵਾਂ, ਰੁਪਾਲੀ ਗੁਪਤਾ ਅਤੇ ਦੀਪਕ ਗੁਪਤਾ ਨੇ ਕਿਹਾ, “ਉਡਾ ਆੜਾ ਅੱਜ ਦੇ ਸਮੇਂ ਦੇ ਅਨੁਸਾਰ ਹੀ ਇੱਕ ਸੰਦੇਸ਼ ਦਿੰਦੀ ਹੈ। ਅਸੀਂ ਅਜਿਹੇ ਸਮੇਂ ਚ ਰਹਿ ਰਹੇ ਹਾਂ ਜਿਥੇ ਦਿਖਾਵਾ ਕਰਨਾ ਇੱਕ ਆਦਤ ਬਣ ਚੁੱਕੀ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਦੌੜ ਦਾ ਹਿੱਸਾ ਬਣਾ ਰਹੇ ਹਾਂ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਇਹ ਆਦਤਾਂ ਨੂੰ ਅਪਨਾਉਣ ਚ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹਾਂ।  ਉਡਾ ਆੜਾ ਸਾਨੂੰ ਆਇਨਾ ਦਿਖਾਵੇਗੀ ਅਤੇ ਇਹ ਟਾਇਟਲ ਟਰੈਕ ਉਸੇ ਦੀ ਹੀ ਇੱਕ ਝਲਕ ਹੈ। ਸਾਨੂੰ ਉਮੀਦ ਹੈ ਕਿ ਫਰਾਇਡੇ ਰਸ਼ ਮੋਸ਼ਨ ਪਿਕਚਰਸ ਚ ਅਸੀਂ ਇਸ ਤਰਾਂ ਦੀਆਂ ਫ਼ਿਲਮਾਂ ਬਣਾਵਾਂਗੇ ਜੋ ਕਿ ਸਮਾਜ ਤੇ ਅਸਤ ਜਰੂਰ ਛੱਡਣਗੀਆਂ ਉਹ ਵੀ ਕਾਮੇਡੀ ਅਤੇ ਵਿਅੰਗ ਭਰੇ ਅੰਦਾਜ਼ ਚ। ਕਿਉਂਕਿ ਸਾਡਾ ਉਦੇਸ਼ ਲੋਕਾਂ ਦਾ ਮਨੋਰੰਜਨ ਕਰਨਾ ਹੀ ਹੈ।“
ਫਿਲਮ ‘ਉਡਾ ਆੜਾ’ 1 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।

Leave a Reply