ਨਵਜੋਤ ਸਿੰਘ ਸਿੱਧੂ ਦੇ ਨਾਮ ਦੀ ਪਲੇਟ ਸਰਕਾਰੀ ਕਾਰਵਾਈ, ਤਿਨ ਮੰਤਰੀਆਂ ਦੀਆਂ ਅਜੇ ਨਹੀਂ ਲੱਗੀਆਂ ਨਾਮ ਦੀਆਂ ਪਲੇਟਾਂ

Punjab
By Admin

ਪੰਜਾਬ ਸਿਵਲ ਸਕੱਤਰੇਤ ਵਿੱਚ 5 ਫਲੋਰ ਤੇ ਨਵਜੋਤ ਸਿੰਘ ਸਿੱਧੂ ਦੇ ਕਮਰੇ ਦੇ ਬਾਹਰ ਲਗਾਈ ਗਈ ਨਾਮ ਦੀ ਪਲਾਟ ਸਕੱਤਰੇਤ ਪ੍ਰਸ਼ਾਸਨ ਦੀ ਸਰਕਾਰੀ ਕਾਰਵਾਈ ਹੈ । ਅਸਲ ਵਿੱਚ ਪ੍ਰਸ਼ਾਸਨ ਵਲੋਂ ਸਾਰੇ ਮੰਤਰੀਆਂ ਦੀਆਂ ਬਰਾਸ ਦੀਆਂ ਪਲੇਟਾਂ ਤਿਆਰ ਲਗਾਈਆਂ ਜਾ ਰਹੀਆਂ ਹਨ। ਇਸ ਪਲੇਟ ਨੂੰ ਤਿਆਰ ਕਰਨ ਵਿੱਚ ਸਮਾਂ ਲਗਦਾ ਹੈ। ਸਿੱਧੂ ਦੇ ਨਾਮ ਦੀ ਪਲੇਟ ਕਲ ਤਿਆਰ ਹੋ ਕੇ ਆ ਗਈ ਸੀ।ਇਸ ਲਈ ਲੱਗਾ ਦਿੱਤੀ ਗਈ ਹੈ।ਜਦੋ ਪੰਜਾਬ ਦੇ ਤਿੰਨ ਮੰਤਰੀਆਂ ਦੇ ਨਾਮ ਦੀਆਂ ਪਲੇਟਾਂ ਅਜੇ ਤਿਆਰ ਨਹੀਂ ਹੋਈਆਂ ਹਨ । ਇਸ ਲਈ ਜਦੋਂ ਤਿਆਰ ਹੋ ਕੇ ਅਉਣਗੀਆਂ ਤਾਂ ਲੱਗਾ ਦਿੱਤੀਆਂ ਜਾਣਗੀਆਂ। ਇਹ ਕਹਿਣਾ ਕੇ ਸਿੱਧੂ ਅਹੁਦਾ ਸੰਭਾਲ ਰਿਹਾ ਹੈ । ਇਹ ਸਿਰਫ ਕਿਆਸ ਹੈ। ਜਦੋ ਮੰਤਰੀਆਂ ਦੇ ਵਿਭਾਗ ਬਦਲਣ ਦਾ ਨੋਟੀਫਿਕੇਸ਼ਨ ਜ਼ਾਰੀ ਹੋ ਜਾਂਦਾ ਹੈ। ਤਾਂ ਸਕੱਤਰੇਤ ਪ੍ਰਸ਼ਾਸ਼ਨ ਨਵੀਆਂ ਪਲੇਟਾਂ ਤਿਆਰ ਕਰਨ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਦੇ ਕਮਰੇ ਦੇ ਬਾਹਰ ਅੱਜ ਤੱਕ ਕੋਈ ਪਲੇਟ ਨਹੀਂ ਲੱਗੀ ਹੈ। ਇਸ ਲਈ ਕੇ ਓਹ ਤਿਆਰ ਹੋ ਕੇ ਨਹੀਂ ਆਈ ਹੈ। ਇਸ ਲਈ ਸਕੱਤਰੇਤ ਪ੍ਰਸਾਸ਼ਨ ਇਹ ਰੁੱਟੀਨ ਦੀ ਕਾਰਵਾਈ ਹੈ।

Leave a Reply