Punjab
ਵਿਧਾਨ ਸਭਾ ਚੋਣਾਂ 2022, ਦੇ ਚੋਣ ਜਾਬਤੇ ਕਰਕੇ ਰੁੱਕੀਆਂ ਭਰਤੀਆਂ ਜਲਦੀ ਕੀਤੀਆਂ ਜਾਣਗੀਆਂ : ਪ੍ਰਿੰਸੀਪਲ ਬੁੱਧ ਰਾਮ
ਚੰਡੀਗੜ੍ਹ.. 24 ਮਾਰਚ—-“ਅਧੀਨ ਸੇਵਾਵਾਂ ਚੋਣ ਬੋਰਡ ਦੀਆਂ ,ਵਿਧਾਨ ਸਭਾ ਚੋਣਾਂ 2022, ਦੇ ਚੋਣ ਜਾਬਤੇ ਕਰਕੇ ਰੁੱਕੀਆਂ ਭਰਤੀਆਂ ਜਲਦੀ ਕੀਤੀਆਂ ਜਾਣਗੀਆਂ”ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੁਢਲਾਡਾ ਹਲਕੇ ਦੇ ਆਮਦੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਚੁਣੇ ਗਏ ਪ੍ਰਿੰਸੀਪਲ ਬੁੱਧ ਰਾਮ ਨੇ ਸਲੈਕਟਡ ਜੂਨੀਅਰ ਡਰਾਫਟਸਮੈਨ ਚੁਣੇ ਬੇਰੁਜਗਾਰਾਂ ਦੇ ਵਫਦ ਨੂੰ ਇੱਕ ਭੇਂਟ ਦੌਰਾਨ ਕਹੇ।
ਵਰਨਣਯੋਗ ਹੈ ਕਿ ਬੀਤੇ ਸਾਲ ਦੇ ਅਖੀਰ ਤੇ, ਉੱਕਤ ਅਸਾਮੀਆਂ ਵਾਸਤੇ ਸੈਂਕੜੇ ਨੌਜਵਾਨ ਮੁੰਡੇ ਕੁੜੀਆਂ ਰੁਜਗਾਰ ਦੀ ਉਡੀਕ ਕਰ ਰਹੇ ਹਨ ਤੇ ਬਹੁਤ ਸਾਰੀਆਂ ਅਸਾਮੀਆਂ ਦੇ ਅਜੇ ਇਮਤਿਹਾਨ ਤੇ ਨਤੀਜੇ ਰੁਕੇ ਹੋਏ ਹਨ, ਉਹਨਾਂ ਨੂੰ ਡਰ ਹੈ ਕਿ ਕਿਤੇ ਨਵੀਂ ਸਰਕਾਰ ਹੋਰ ਦੇਰੀ ਨਾ ਕਰ ਦੇਵੇ।ਦੱਸਣਯੋਗ ਹੈ ਕਿ ਪੰਜਾਬ ਦੇ ਸਮੂਹ ਵਿਭਾਗਾਂ, ਬੋਰਡਾਂ ਤੇ ਨਿਗਮਾਂ ਵਿੱਚ ਸੈਂਕੜੇ ਪੋਸਟਾਂ ਖਾਲੀ ਹੋਣ ਕਰਕੇ ਦਫਤਰੀ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕ ਕਾਫੀ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹਨ। ਇਹ ਅਸਾਮੀਆਂ 1983 ਤੋਂ ਬਾਅਦ ਪਹਿਲੀ ਵਾਰ ਸਮੂਹਿਕ ਰੂਪ ਵਿੱਚ ਭਰੀਆਂ ਜਾਣੀਆਂ ਹਨ ,ਲੱਗਭੱਗ 2000/ਅਸਾਮੀਆਂ ਵੱਖ ਵੱਖ ਦਫਤਰਾਂ/ ਵਿਭਾਗਾਂ ਵਿੱਚ ਭਰਤੀ ਨਾ ਹੋਣ ਕਰਕੇ ਡੇਢ ਦੋ ਦਹਾਕਿਆਂ ਤੋਂ ਖਾਲੀ ਪਈਆਂ ਹਨ । ਦਫਤਰਾਂ ਦੀਆਂ ਸ਼ਾਖਾਵਾਂ ਦੇ ਮੁੱਖੀਆਂ ਕੋਲ ਸਹਿਯੋਗੀ ,ਅਧੀਨ ਕਰਮਚਾਰੀ ਨਹੀਂ ਹਨ।ਸਲੈਕਟਡ ਜੂਨੀਅਰ ਡਰਾਫਟਸਮੈਨ ,ਦੀਪਕ ਸਿੰਘ ਸਿੱਧੂ ਉਰਫ ਥਾਪਰ ਨੇ ਭਗਵੰਤ ਮਾਨ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਆਸ ਪ੍ਰਗਟਾਈ ਹੈ ਕਿ ਉਹ ਸਾਡੇ ਮਾਮਲੇ ਵੱਲ ਉਚੇਚਾ ਧਿਆਨ ਦੇਣਗੇ।