ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ‘ਚ ਧਰਨਾ ਤੇਸੰਕੇਤਕ ਭੁੱਖ ਹੜਤਾਲ ਖਰਾਬ ਮੌਸਮ ਦੇ ਬਾਵਜੂਦ 17ਵੇਂ ਦਿਨ ਵੀ ਜਾਰੀ

Punjab
By Admin

ਕੈਪਟਨ ਅਮਰਿੰਦਰ ਸਿੰਘ  ਦਾ ਅਨੁਸੂਚਿਤ ਜਾਤਾਂ ਦੇ ਵਿਰੋਧੀ ਚੇਹਰਾ ਬੇਨਕਾਬ ਹੋਇਆ — ਕੈਂਥ

ਚੰਡੀਗੜ੍ਹ, ਜਨਵਰੀ 6   ਕੈਪਟਨ ਹਕੂਮਤ ਦੇ ਖਿਲਾਫ਼ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸਦੀ ਹਮਾਇਤ ਨਾਲ ਗਰੀਬ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ ਧਰਨਾ ਅਤੇ ਸੰਕੇਤਕ ਭੁੱਖਹੜਤਲ ਖਰਾਬ ਮੌਸਮ ਹੁਣ ਕਾਰਨ ਵੀ 17ਵੇਂ ਦਿਨ ਵੀ ਸੈਕਟਰ 25 ਰੈਲੀ ਗਰਾਊਂਡ ਚੰਡੀਗੜ੍ਹਵਿਖੇ ਜਾਰੀ ਰਿਹਾ।

ਸ੍ਰ ਕੈਂਥ ਨੇ ਦੱਸਿਆ ਕਿ ਪਿੰਡ ਅਤਾਲਾਂ ਅਤੇ ਸ਼ੇਰਗੜ੍ਹ ਦੇ ਸ਼ਰਨਾਰਥੀ ਪੀੜਤ ਪਰਿਵਾਰਾਂ ਨਾਲਅੱਤਿਆਚਾਰ,ਧੱਕੇਸ਼ਾਹੀ, ਗੁੰਡਾਗਰਦੀ ਅਤੇ ਅਨਿਆਂ ਹੋ ਰਿਹਾ ਹੈ,ਕੈਪਟਨ ਅਮਰਿੰਦਰ ਸਿੰਘਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਮਜਲੂਮ ਅਨੁਸੂਚਿਤ ਜਾਤੀ ਦੇ ਪੀੜਤਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਸ੍ਰ ਕੈਂਥ ਨੇ ਦੱਸਿਆ ਕਿ ਧਰਨਾਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਸ਼ਾਤੀਪੂਰਣ ਧਰਨਾ ਤੇਸੰਕੇਤਕ ਭੁੱਖ ਹੜਤਾਲ ਕਰਕੇ ਅਸੀਂ ਕੈਪਟਨ ਸਰਕਾਰ ਦਾ ਅਨੁਸੂਚਿਤ ਜਾਤੀ ਵਿਰੋਧੀਰਵੱਈਆ ਲੋਕਾਂ ਦੇ ਸਾਹਮਣੇ ਬੇਨਕਾਬ ਕਰ ਰਹੇ ਹਾਂ ਅਤੇ ਇਨਸਾਫ਼ ਪ੍ਰਾਪਤ ਕਰਨ ਲਈਧਰਨਾ ਲਗਾਤਾਰ ਜਾਰੀ ਰਹੇਗਾ। ਅਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸਰਕਾਰਦੇ ਖਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਕਾਂਗਰਸ ਸਰਕਾਰ ਦੇਰਾਜ ਵਿੱਚ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਇਸ ਠੰਡੇ ਮੌਸਮ ਵਿਚ ਇਥੇ ਗੈਰ-ਹਿੰਸਕ ਢੰਗ ਨਾਲਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ , ਕੈਪਟਨ ਅਮਰਿੰਦਰ ਸਿੰਘ ਵੱਲੋਂਨਜਰਅੰਦਾਜ਼ ਕਰਨਾ ਸ਼ਰਮਨਾਕ ਹੈ। ਇਨ੍ਹਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਸ਼ਾਤੀਪੂਰਨਸੰਘਰਸ਼ ਕਰਕੇ ਕੈਪਟਨ ਸਰਕਾਰ ਨੂੰ ਮਜਬੂਰ ਕੀਤਾ ਜਾ ਰਿਹਾ ਹੈ

Leave a Reply