Punjab

ਤ੍ਰਿਪਤ ਰਾਜਿੰਦਰ ਬਾਜਵਾ ਨੂੰ ਕੈਬਨਿਟ ਰੈਂਕ ਮਿਲਣ ਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵਿਚ ਖੁਸੀ ਦਾ ਮਾਹੌਲ 

ਤ੍ਰਿਪਤ ਰਾਜਿੰਦਰ ਬਾਜਵਾ ਨੂੰ ਕੈਬਨਿਟ ਰੈਂਕ ਮਿਲਣ ਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵਿਚ ਖੁਸੀ ਦਾ ਮਾਹੌਲ 

ਮੁੱਖ ਮੰਤਰੀ ਪੰਜਾਬ ਤੋਂ ਦੂਜੇ ਵਿਭਾਗਾਂ ਦੇ ਨਾਲ ਪਸੂ਼ ਪਾਲਣ ਵਿਭਾਗ ਦੇਣ ਦੀ ਵੀ ਮੰਗ — ਸੱਚਰ,ਮਹਾਜ਼ਨ 

ਸਰਦਾਰ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੀ ਵਜਾਰਤ ਵਿਚ ਕੈਬਨਿਟ ਮੰਤਰੀ ਦਾ ਰੈਂਕ ਮਿਲਣ ਤੇ ਸਮੂੱਚੀ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵਿਚ ਖੁਸੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਹੈ ਕਿ ਬਾਜਵਾ ਸਾਹਿਬ ਨੂੰ ਚੰਨੀ ਵਜਾਰਤ ਵਿਚ ਕੈਬਨਿਟ ਰੈਂਕ ਮਿਲਣਾ ਉਹਨਾਂ ਦੀ ਇਮਾਨਦਾਰੀ ਅਤੇ ਕਾਂਗਰਸ ਹਾਈਕਮਾਂਡ ਪ੍ਰਤੀ ਵਫਾਦਾਰੀ ਦਾ ਨਤੀਜਾ ਹੈ ਉਹਨਾਂ ਪਾਰਟੀ ਹਾਈਕਮਾਂਡ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਕੈਬਨਿਟ ਰੈਂਕ ਦੇਣ ਤੇ ਕੋਟੀਨ ਕੋਟ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਬਾਜਵਾ ਸਾਹਿਬ ਨੂੰ ਉਚ ਕੋਟੀ ਦੇ ਵਿਭਾਗਾਂ ਦੇ ਨਾਲ ਨਾਲ ਪਸੂ਼ ਪਾਲਣ ਵਿਭਾਗ ਵੀ ਦਿਤਾ ਜਾਵੇ ਤਾਂ ਕਿ ਚਾਲੂ ਕੀਤੀਆਂ ਪਸੂ਼ ਭਲਾਈ ਸਕੀਮਾਂ ਨੂੰ ਸਮੇਂ ਸਿਰ ਪਸੂ਼ ਪਾਲਕਾਂ ਦੇ ਦਰਵਾਜੇ ਤੱਕ ਪਹੁਚਾਇਆ ਜਾ ਸਕੇ ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਬੜੀ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ ਤੇ ਜਥੇਬੰਦੀ ਦੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਾਸੀ ਹਾਜ਼ਰ ਸੰਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!