Me Too : ਪੰਜਾਬ ਦੀ ਇਕ  ਮਹਿਲਾ ਅਧਿਕਾਰੀ ਨੇ ਲਗਾਏ ਇਕ ਮੰਤਰੀ ਤੇ ਮੈਸੇਜ ਭੇਜਣ ਦੇ ਦੋਸ਼

Punjab
By Admin

ਮਾਮਲਾ ਮੁਖ ਮੰਤਰੀ ਤੇ ਰਾਹੁਲ ਗਾਂਧੀ ਕੋਲ ਪੁੱਜਾ
ਪੰਜਾਬ ਸਰਕਾਰ ਦੇ ਇਕ ਮਹਿਲਾ ਸੀਨੀਅਰ ਅਧਿਕਾਰੀ ਨੇ ਇਕ ਮੰਤਰੀ ਤੇ ਮੋਬਾਈਲ ਰਾਹੀਂ ਲਗਤਾਰ ਮੈਸਜ ਭੇਜ ਕੇ ਪ੍ਰੇਸ਼ਾਨ ਕਾਰਨ ਦਾ ਦੋਸ਼ ਲਗਾਇਆ ਹੈ ਇਸ ਮਹਿਲਾ ਅਧਿਕਾਰੀ ਨੇ ਇਸ ਮਾਮਲੇ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਵੀ ਕੀਤੀ ਹੈ ਜਦੋ ਇਹ ਮਾਮਲਾ ਮੁਖ ਮੰਤਰੀ ਕੋਲ ਪੁੱਜਾ ਤਾ ਮੁਖ ਮੰਤਰੀ ਨੇ ਮੰਤਰੀ ਨੂੰ ਇਸ ਅਧਿਕਾਰੀ ਤੋਂ ਮਾਫੀ ਮੰਗਣ ਲਈ ਕਿਹਾ ਪਰ ਇਸ ਤੋਂ ਬਾਅਦ ਵੀ ਇਹ ਮੰਤਰੀ ਆਪਣੀ ਹਰਕਤ ਤੋਂ ਬਾਜ ਨਹੀਂ ਆਇਆ ਤੇ ਲਗਾਤਾਰ ਮੈਸੇਜ ਭੇਜਦਾ ਰਿਹਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਹ ਮੰਤਰੀ ਪਹਿਲਾ ਵੀ ਚਰਚਾ ਵਿਚ ਰਹਿ ਚੁਕਾ ਹੈ ਪਰ ਆਪਣੀ ਹਰਕਤ ਤੋਂ ਬਾਜ ਨਹੀਂ ਆ ਰਿਹਾ ਹੈ
ਇਸ ਮਹਿਲਾ ਅਧਿਕਾਰੀ ਵਲੋਂ ਜਦੋ ਮੰਤਰੀ ਨੂੰ ਚਿਤਾਵਨੀ ਦਿੱਤੀ ਗਈ ਤਾ ਉਹ ਕੁਝ ਦਿਨ ਚੁੱਪ ਕਰ ਗਿਆ ਪਰ ਆਪਣੀ ਆਦਤ ਤੋਂ ਮਜਬੂਰ ਮੰਤਰੀ ਨੇ ਕੁਝ ਸਮੇ ਬਾਅਦ ਫਿਰ ਮੈਸੇਜ ਭੇਜਣੇ ਸ਼ੁਰੂ ਕਰ ਦਿਤੇ ਇਸ ਕਾਂਗਰਸ ਕਮਾਨ ਨੇ ਵੀ ਨੋਟਿਸ ਲਿਆ ਹੈ ਤੇ ਮੁਖ ਮੰਤਰੀ ਇਜਰਾਇਲ ਦੌਰੇ ਤੋਂ ਵਾਪਿਸ ਆਉਣ ਤੋਂ ਬਾਅਦ ਕਾਰਵਾਈ ਕਰਨਗੇ ਪਤਾ ਚਲਾ ਹੈ ਕਿ ਅਗਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤਾ ਮਹਿਲਾ ਅਧਿਕਾਰੀ ਇਸ ਮੰਤਰੀ ਦੇ ਖਿਲਾਫ ਮਾਮਲਾ ਦਰਜ ਕਰਵਾ ਸਕਦੀ ਹੈ

Leave a Reply