ਮਾਨਸਾ: 26 ਮਾਡਲ ਪੋਲਿੰਗ ਬੂਥ ਅਤੇ 3 ਗੁਲਾਬੀ ਮਤਦਾਨ ਕੇਂਦਰ ਹੋਣਗੇ ਆਕਰਸ਼ਣ ਦਾ ਕੇਂਦਰ

Punjab
By Admin

 

ਜ਼ਿਲ੍ਹੇ ਦੇ 583765 ਮਤਦਾਤਾ ਕਰਨਗੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ

-26 ਮਾਡਲ ਪੋਲਿੰਗ ਬੂਥ ਅਤੇ 3 ਗੁਲਾਬੀ ਮਤਦਾਨ ਕੇਂਦਰ ਹੋਣਗੇ ਆਕਰਸ਼ਣ ਦਾ ਕੇਂਦਰ

-19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਪਾਈਆਂ ਜਾ ਸਕਣਗੀਆਂ ਵੋਟਾਂ

ਮਾਨਸਾ, 17 ਮਈ ( ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 19 ਮਈ ਨੂੰ ਸਵੇਰੇ 7.00 ਵਜੇ ਤੋਂ ਲੈ ਕੇ ਸ਼ਾਮ ਦੇ 6.00 ਵਜੇ ਤੱਕ ਪੈਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ‘ਚ 26 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ, ਜਿਹੜੇ ਕਿ 15 ਪੋਲਿੰਗ ਸਟੇਸ਼ਨਾਂ ਵਿੱਚ ਸਥਾਪਿਤ ਕੀਤੇ ਗਏ ਹਨ। ਨਾਲ ਹੀ ਜ਼ਿਲ੍ਹਾ ਮਾਨਸਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ 1-1 ਅਜਿਹਾ ਗੁਲਾਬੀ ਮਤਦਾਨ ਕੇਂਦਰ ਹੋਵੇਗਾ, ਜਿੱਥੇ ਸਮੁੱਚਾ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਜਾਵੇਗਾ। ਇਹ ਸੂਚਨਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦਿੱਤੀ।

ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਗੁਲਾਬੀ ਮਤਦਾਨ ਕੇਂਦਰ ਮਾਨਸਾ ਵਿਧਾਨ ਸਭਾ ਹਲਕੇ ‘ਚ ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ, ਸਰਦੂਲਗੜ੍ਹ ਦਾ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਖੇ ਅਤੇ ਬੁਢਲਾਡਾ ਦਾ ਗੁਲਾਬੀ ਮਤਦਾਨ ਕੇਂਦਰ ਮਾਰਕਿਟ ਕਮੇਟੀ ਦਫ਼ਤਰ ਬੁਢਲਾਡਾ ਵਿਖੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਵਲ ਮਹਿਲਾ ਸਟਾਫ਼ ਦੀ ਤਾਇਨਾਤੀ ਵਾਲੇ ਮਤਦਾਨ ਕੇਂਦਰਾਂ ਉੱਤੇ ਸ਼ਾਮਿਆਨੇ ਦਾ ਰੰਗ ਗੁਲਾਬੀ/ਜਾਮਨੀ ਹੋਣ ਨੂੰ ਤਰਜੀਹ ਦਿੱਤੀ ਜਾਵੇਗੀ ਜਦਕਿ ਬਾਕੀ ਪੋਲਿੰਗ ਸਟੇਸ਼ਨਾਂ ਵਿਖੇ ਕਿਸੇ ਵੀ ਰੰਗ ਦਾ ਸ਼ਾਮਿਆਨਾ ਲਗਾਇਆ ਜਾ ਸਕੇਗਾ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ‘ਚ 29 ਅਪ੍ਰੈਲ 2019 ਤੱਕ ਰਜਿਸਟਰਡ ਹੋਏ ਜ਼ਿਲ੍ਹਾ ਮਾਨਸਾ ਦੇ ਕੁੱਲ 583765 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚ 310124 ਮਰਦ ਵੋਟਰ, 273633 ਮਹਿਲਾ ਵੋਟਰ ਅਤੇ 8 ਥਰਡ ਜੈਂਡਰ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।ਇਨ੍ਹਾਂ ‘ਚ ਮਾਨਸਾ ਵਿਧਾਨ ਸਭਾ ਹਲਕੇ ‘ਚ ਕੁੱਲ 123243 ਵੋਟਰ ਹਨ, ਜ਼ਿਨ੍ਹਾਂ ਵਿੱਚ 113143 ਮਰਦ ਵੋਟਰ, 100999 ਮਹਿਲਾ ਵੋਟਰ ਅਤੇ 1 ਥਰਡ ਜੈਂਡਰ ਵੋਟਰ ਸ਼ਾਮਿਲ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਹਲਕੇ ਵਿੱਚ ਕੁੱਲ 178678 ਵੋਟਰ ਹਨ, ਜਿਨ੍ਹਾਂ ਵਿੱਚ 94800 ਮਰਦ ਵੋਟਰ, 83873 ਮਹਿਲਾ ਵੋਟਰ ਅਤੇ 5 ਥਰਡ ਜੈਂਡਰ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੁਢਲਾਡਾ ਹਲਕੇ ‘ਚ ਕੁੱਲ 191844 ਵੋਟਰ ਹਨ, ਜਿਨ੍ਹਾਂ ਵਿੱਚ 102181 ਮਰਦ ਵੋਟਰ, 89661 ਮਹਿਲਾ ਵੋਟਰ ਅਤੇ 2 ਥਰਡ ਜੈਂਡਰ ਮੌਜੂਦ ਸਨ।

ਚੋਣਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ‘ਚ ਕੁੱਲ 341 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਮਾਨਸਾ ਹਲਕੇ ‘ਚ 207 ਪੋਲਿੰਗ ਬੂਥ, ਸਰਦੂਲਗੜ੍ਹ ਵਿੱਚ 200 ਅਤੇ ਬੁਢਲਾਡਾ ਵਿੱਚ 203 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।

ਚੋਣ ਅਮਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰੇ ਅਮਲੇ ਨੂੰ ਚੋਣ ਡਿਊਟੀ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਕੁੱਲ 2930 ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ ਅਤੇ ਇਨ੍ਹਾਂ ਤੋਂ ਇਲਾਵਾ 1488 ਦੇ ਕਰੀਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਅਤੇ ਸਮੇਂ ਸਿਰ ਆਪਣੀ-ਆਪਣੀ ਡਿਊਟੀ ਵਾਲੀ ਥਾਂ ਉੱਤੇ ਰਿਪੋਰਟ ਕਰਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਦਿਵਯਾਂਗ (ਸਰੀਰਕ ਤੌਰ ‘ਤੇ ਅਸਮਰੱਥ) ਵੋਟਰਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਬਜ਼ੁਰਗਾਂ ਅਤੇ ਦਿਵਯਾਂਗ ਮਤਦਾਤਾਵਾਂ ਦੀ ਮਦਦ ਲਈ ਹਰ ਇੱਕ ਪੋਲਿੰਗ ਬੂਥ ‘ਤੇ ਨੌਜਵਾਨ ਵਲੰਟੀਅਰ ਤਾਇਨਾਤ ਰਹਿਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸਰੀਰਕ ਤੌਰ ‘ਤੇ ਚੱਲਣ-ਫਿਰਨ ਤੋਂ ਅਸਮਰੱਥ ਦਿਵਯਾਂਗ ਮਤਦਾਤਾਵਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਾਉਣ ਲਈ ਵੱਖਰੇ ਵਲੰਟੀਅਰ ਲਗਾਏ ਗਏ ਹਨ, ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ 341 ਪੋਲਿੰਗ ਸਟੇਸ਼ਨਾਂ ‘ਤੇ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਕੁੱਲ 4723 ਦਿਵਯਾਂਗ ਵੋਟਰ ਹਨ, ਜਿਨ੍ਹਾਂ ਵਿੱਚ ਮਾਨਸਾ ਵਿਧਾਨ ਸਭਾ ਹਲਕੇ ‘ਚ 955, ਸਰਦੂਲਗੜ੍ਹ ਵਿਧਾਨ ਸਭਾ ਹਲਕੇ ‘ਚ 1734 ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਵਿੱਚ 2034 ਦਿਵਯਾਂਗ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।

1. ਇਹ ਹਨ ਜ਼ਿਲ੍ਹਾ ਮਾਨਸਾ ਦੇ ਮਾਡਲ ਪੋਲਿੰਗ ਬੂਥ, ਜਿੱਥੇ ਸਜਾਵਟੀ ਗੇਟ, ਗੇਟ ਤੋਂ ਚੋਣ ਬੂਥ ਤੱਕ ਮੈਟ, ਗੁੱਬਾਰੇ, ਸਜਾਵਟੀ ਗਮਲੇ, ਪੋਲਿੰਗ ਪਾਰਟੀਆਂ ਦੇ ਬੈਚ, ਵੇਟਿੰਗ ਰੂਮ, ਪੀਣ ਵਾਲਾ ਪਾਣੀ, ਪਖਾਣਾ ਆਦਿ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ :-

-ਮਾਨਸਾ ਵਿਧਾਨ ਸਭਾ ਹਲਕੇ ਦੇ ਮਾਡਲ ਪੋਲਿੰਗ ਬੂਥ

ਦਸਮੇਸ਼ ਪਬਲਿਕ ਸਕੂਲ ਮਾਨਸਾ ‘ਚ 4 ਬੂਥ, ਐਸ.ਡੀ.ਗਰਲਜ਼ ਕਾਲਜ ਮਾਨਸਾ ‘ਚ 2, ਹੋਲੀ ਹਾਰਟ ਪਬਲਿਕ ਸਕੂਲ ‘ਚ 2, ਸਰਕਾਰੀ ਹਾਈ ਸਕੂਲ ਕੋਟੜਾ ਕਲਾਂ ‘ਚ 2 ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਵਿੱਚ 3 ਬੂਥ ਸਥਾਪਿਤ ਕੀਤੇ ਗਏ ਹਨ

-ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਮਾਡਲ ਪੋਲਿੰਗ ਬੂਥ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਦੇ 2, ਸਰਕਾਰੀ ਹਾਈ ਸਕੂਲ ਮਾਖਾ 2, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾ 1 ਬੂਥ, ਸਰਕਾਰੀ ਪ੍ਰਾਇਮਰੀ ਸਕੂਲ ਸਰਦੂਲੇਵਾਲਾ ਦੇ 2 ਬੂਥ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦਾ 1 ਬੂਥ ਸਥਾਪਿਤ ਕੀਤਾ ਗਿਆ ਹੈ।

-ਬੁਢਲਾਡਾ ਵਿਧਾਨ ਸਭਾ ਹਲਕੇ ਦੇ ਮਾਡਲ ਪੋਲਿੰਗ ਬੂਥ

ਸਰਕਾਰੀ ਹਾਈ ਸਕੂਲ ਗੁਰਨੇਕਲਾਂ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਬਰੇਟਾ ਅਤੇ ਬੋਹਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿੱਚ 1-1 ਬੂਥ ਸਥਾਪਿਤ ਕੀਤਾ ਗਿਆ ਹੈ

2. ਜ਼ਿਲ੍ਹਾ ਮਾਨਸਾ ਦੇ ਵੋਟਰਾਂ ਵੱਲ ਇੱਕ ਝਾਤ

ਕੁੱਲ ਵੋਟਰ – 583765

ਮਰਦ ਵੋਟਰ- 310124

ਮਹਿਲਾ ਵੋਟਰ – 273633

ਥਰਡ ਜੈਂਡਰ ਵਿਅਕਤੀ – 8

ਦਿਵਯਾਂਗ ਵੋਟਰ – 4723

ਕੁੱਲ ਪੋਲਿੰਗ ਸਟੇਸ਼ਨ – 341

ਕੁੱਲ ਮਾਡਲ ਪੋਲਿੰਗ ਬੂਥ – 26

ਕੁੱਲ ਗੁਲਾਬੀ ਪੋਲਿੰਗ ਬੂਥ – 3

Leave a Reply