ਡੀ ਏ ਜਾਰੀ ਕਰਨ ਨੂੰ ਲੈ ਕੇ 14 ਨੂੰ ਵਿੱਤ ਮੰਤਰੀ ਲੈ ਸਕਦੇ ਨੇ ਫੈਸਲਾ ,ਮੁੜ ਮੀਟਿੰਗ ਦਾ ਸੱਦਾ

Punjab REGIONAL
By Admin

ਮਹਿੰਗਾਈ ਭੱਤੇ ਦੀ ਕਿਸ਼ਤਾਂ ਜ਼ਾਰੀ ਕਰਨ

ਮੁੱਖ ਮੰਤਰੀ ਤੇ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ
ਮੰਗਾਂ ਤੇ ਫੈਸਲਾ ਲੈਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ 14 ਅਕਤੂਬਰ ਨੂੰ ਮੁੜ ਮੀਟਿੰਗ ਦਾ ਸੱਦਾ
ਮੁਲਾਜ਼ਮਾਂ ਵੱਲੋਂ ਜ਼ਿਮਨੀ ਚੋਣਾਂ ਦੋਰਾਨ ਉਲੀਕੇ ਰੋਸ ਪ੍ਰਦਰਸ਼ਨ ਦੀਆ ਤਿਆਰੀਆ ਜ਼ੋਰਾਂ ਤੇ
ਚੰਡੀਗੜ, 12 ਅਕਤੂਬਰ :  ਪੰਜਾਬ ਸਰਕਾਰ ਵੱਲੋਂ ਲਗਾਤਾਰ ਢਾਈ ਸਾਲਾਂ ਤੋਂ ਮੁਲਾਜ਼ਮ ਮੰਗਾਂ ਤੇ ਮੋੜੇ ਮੂੰਹ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਚਾਰ ਜ਼ਿਮਨੀ ਚੋਣਾਂ ਵਾਲੇ ਹਲਕਿਆ ਵਿਚ ਝੰਡੇ ਮਾਰਚ ਅਤੇ ਪਰਚੇ ਵੰਡਣ ਦਾ ਐਲਾਨ ਕੀਤਾ ਸੀ ਜਿਸ ਉਪਰੰਤ ਬੀਤੇ ਕੱਲ 11 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਂਨਸ਼ਨਰ ਐਕਸ਼ਨ ਕਮੇਟੀ ਦੇ ਆਗੂਆ ਨਾਲ ਮੁੱਖ ਮੰਤਰੀ ਨਿਵਾਸ ਚੰਡੀਗੜ• ਵਿਖੇ ਮੀਟਿੰਗ ਕੀਤੀ ਗਈ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ ਆਈ ਜੀ ਇੰਟੈਲੀਜਸ ਹਰਦਿਆਲ ਸਿੰਘ ਮਾਨ, ਸਕੱਤਰ ਪ੍ਰਸੋਨਲ ਤੇ ਮੁਲਾਜ਼ਮ ਆਗੂਆ ‘ਚ ਸੱਜਨ ਸਿੰਘ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ,ਰਣਬੀਰ ਸਿੰਘ ਢਿੱਲੋਂ,ਜਗਦੀਸ਼ ਸਿੰਘ ਚਾਹਲ, ਹਰਭਜਨ ਸਿੰਘ ਪਿਲਖਣੀ, ਰਣਜੀਤ ਸਿੰਘ ਰਾਣਵਾਂ, ਅਸ਼ੀਸ਼ ਜੁਲਾਹਾ,ਕਰਤਾਰ ਸਿੰਘ ਪਾਲ ਮੋਜੂਦ ਸਨ।ਮੁੱਖ ਮੰਤਰੀ ਨਾਲ ਤਕਰੀਬਨ 35-40 ਮਿੰਟ ਮੀਟਿੰਗ ਚੱਲੀ ਜਿਸ ਵਿਚ ਮੁਲਾਜ਼ਮ ਆਗੂਆ ਵੱਲੋਂ ਮੁੱਖ ਮੰਤਰੀ ਨੂੰ ਰੋਸ ਦਿੰਦੇ ਹੋਏ ਕਿਹਾ ਕਿ ਮੁਲਾਜ਼ਮਾਂ ਦੀਆ ਮੁੱਖ ਮੰਗਾਂ ਤੇ ਸਰਕਾਰ ਵੱਲੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ ਅਤੇ ਦਿੱਤੇ ਭਰੋਸਿਆ ਅਨੁਸਾਰ ਮੀਟਿੰਗਾਂ ਕਰਕੇ ਮੰਗਾਂ ਦਾ ਹੱਲ ਨਹੀ ਕੀਤਾ ਜਾ ਰਿਹਾ ਜਿਸ ਕਰਕੇ ਮੁਲਾਜ਼ਮ ਵਰਗ ਵਿਚ ਸਰਕਾਰ ਪ੍ਰਤੀ ਬਹੁਤ ਹੀ ਨਿਰਾਸ਼ਾ ਪਾਈ ਜਾ ਰਹੀ ਹੈ। ਮੁਲਾਜ਼ਮ ਆਗੂਆ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਕਾਂਗਰਸ ਸਰਕਾਰ ਦਾ ਵਾਅਦਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪ੍ਰੰਤੂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸਬੰਧ ਵਿਚ 2 ਵਾਰ ਤੁਹਾਡੇ ਵੱਲੋਂ (ਮੁੱਖ ਮੰਤਰੀ) ਕੈਬਿਨਟ ਸਬ ਕਮੇਟੀ ਨੂੰ 27 ਮਈ 2019 ਅਤੇ 28 ਅਗਸਤ 2019 ਮੀਟਿੰਗ ਕਰਨ ਦੇ ਹੁਕਮ ਹੋਏ ਪਰ ਅੱਜ ਤੱਕ ਕੋਈ ਮੀਟਿੰਗ ਨਹੀ ਕੀਤੀ ਗਈ ਜਿਸ ਕਰਕੇ ਨੋਜਵਾਨ ਕੱਚੇ ਮੁਲਾਜ਼ਮ ਬਹੁਤ ਨਿਰਾਸ਼ਾਂ ਵਿਚ ਹਨ।ਮੁਲਾਜ਼ਮ ਆਗੂਆ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਕੈਬਿਨਟ ਸਬ ਕਮੇਟੀ ਵੱਲੋਂ ਮਸਲਾ ਵਿਚਾਰਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਵੱਲੋਂ ਮੁੜ ਵਿਸ਼ਵਾਸ ਦੁਆਇਆ ਗਿਆ ਕਿ ਜਲਦ ਹੀ ਕੈਬਿਨਟ ਸਬ ਕਮੇਟੀ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਸਬੰਧੀ ਮੀਟਿੰਗ ਕਰਕੇ ਅੰਤਿਮ ਫੈਸਲਾ ਲਵੇਗੀ। ਰੈਗੂਲਰ ਮੁਲਾਜ਼ਮਾਂ ਦੀਆ ਮੁੱਖ ਮੰਗਾਂ 6ਵਾਂ ਪੇ ਕਮਿਸ਼ਨ, ਮਹਿੰਗਾਈ ਭੱਤੇ ਦੀ ਕਿਸ਼ਤਾਂ ਜ਼ਾਰੀ ਕਰਨ,125% ਮਹਿੰਗਾਈ ਭੱਤੇ ਨੂੰ ਬੇਸਿਕ ਤਨਖਾਹ ਵਿਚ ਮਰਜ਼ ਕਰਨ ਅਤੇ ਮਿਡ ਡੇ ਮੀਲ ਵਰਕਰ,ਆਂਗਣਵਾਵੀ ਵਰਕਰ ਤੇ ਆਸ਼ਾਂ ਵਰਕਰਾਂ ਦੇ ਮਿਹਨਤਾਨੇ ਵਿਚ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਮੋਕੇ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਦੇਸ਼ ਦਿੱਤੇ ਕਿ ਤੁਰੰਤ ਮੁਲਾਜ਼ਮ ਆਗੂਆ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੀਆ ਵਿੱਤੀ ਮੰਗਾਂ ਤੇ ਸਹਿਮਤੀ ਬਣਾਈ ਜਾਵੇ।
ਮੁਲਾਜ਼ਮਾਂ ਆਗੁਆ ਦੀ ਦੇਰ ਸ਼ਾਮ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਹੋਈ ਜਿਸ ਦੋਰਾਨ ਵਿੱਤ ਮੰਤਰੀ ਵੱਲੋਂ ਕੁਝ ਅਧਿਕਾਰੀਆ ਦੀ ਗੈਰਮੋਜੂਦਗੀ ਹੋਣ ਕਰਕੇ ਸੋਮਵਾਰ ਨੂੰ ਮੀਟਿੰਗ ਕਰਕੇ ਮੰਗਾਂ ਦਾ ਫੈਸਲਾ ਲੈਣ ਦਾ ਵਿਸ਼ਵਾਸ ਦਿੱਤਾ। ਵਿੱਤ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੋਮਵਾਰ 14 ਅਕਤੂਬਰ ਨੂੰ ਮੁਲਾਜ਼ਮ ਮੰਗਾਂ ਤੇ ਵਿਸਤਾਰ ਚਰਚਾ ਕੀਤੀ ਜਾਵੇਗੀ ਤੇ ਜੋ ਵੀ ਬਣਦਾ ਫੈਸਲਾ ਕੀਤਾ ਜਾਵੇਗਾ। ਇਸ ਉਪਰੰਤ ਮੁਲਾਜ਼ਮਾਂ ਵੱਲੋਂ ਫੈਸਲਾ ਲਿਆ ਗਿਆ ਕਿ ਜਿੰਨ•ਾ ਸਮਾਂ ਮੁਲਾਜ਼ਮਾਂ ਦੀਆ ਮੰਗਾਂ ਤੇ ਕੋਈ ਠੋਸ ਫੈਸਲਾ ਨਹੀ ਲਿਆ ਜਾਦਾ ਸਘੰਰਸ਼ ਵਾਪਿਸ ਨਹੀ ਲਿਆ ਜਾਵੇਗਾ ਅਤੇ ਚੋਣਾਂ ਵਾਲੇ ਸ਼ਹਿਰਾਂ ਵਿਚ ਹੋਣ ਵਾਲੇ ਰੋਸ ਪ੍ਰਦਰਸ਼ਨਾਂ ਦੀਆ ਤਿਆਰੀਆ ਹੋਰ ਜ਼ੋਰਾਂ ਤੇ ਕਰ ਦਿੱਤੀਆ ਗਈਆ ਹਨ।

Leave a Reply