Punjab

ਵਿਧਾਨ ਸਭਾ ਚੋਣਾਂ 2022 : ਜ਼ਿੰਦਗੀ ਦੀ ਏਹੀ ਕਹਾਣੀ ਹੈ , ਮੌਕਾ ਦੇਖ ਕੇ ਸਿਅਸਤ ਚਮਕਾਉਂਣੀ

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦਾ ਵਿਗਲ ਕਿਸੇ ਸਮੇ ਵੀ ਵੱਜ ਸਕਦਾ ਹੈ । ਚੋਣਾਂ ਨੇੜੇ ਆਉਂਦੇ ਹੀ ਕਈ ਆਗੂ ਸਿਆਸਤ ਵਿਚ ਆਪਣੀ ਨਵੀ ਪਾਰੀ ਖੇਡਣ ਲਈ ਤਰਲੋ ਮੱਛੀ ਹੋ ਰਹੇ ਹਨ । ਸਿਆਸਤ ਵਿਚ ਰਿਸਤੇ ਕੋਈ ਮਤਲਬ ਨਹੀਂ ਰੱਖਦੇ ਹਨ । ਇਸ ਲਈ ਆਗੂ ਕਹਿੰਦੇ ਹਨ “ਜ਼ਿੰਦਗੀ ਦੀ ਏਹੀ ਕਹਾਣੀ ਹੈ , ਮੌਕਾ ਦੇਖ ਕੇ ਹੈ ਸਿਅਸਤ ਚਮਕਾਉਂਣੀ ” । ਇਸ ਲਈ ਕਈ ਆਗੂ ਦੂਜੀਆਂ ਰਾਜਨੀਤਿਕ ਪਾਰਟੀਆਂ ਵਿਚ ਆਪਣਾ ਭਵਿੱਖ ਦੇਖ ਕੇ ਪਲਟੀ ਮਾਰ ਰਹੇ ਹਨ । ਕੁਝ ਲੀਡਰ ਚੋਣਾਂ ਤੋਂ ਪਹਿਲਾ ਕੋਈ ਨਾ ਕੋਈ ਸਹਾਰਾ ਲੱਭ ਰਹੇ ਨੇ , ਸ਼ਾਇਦ ਜਨਤਾ ਨੂੰ ਓਹਨਾ ਤੇ ਤਰਸ਼ ਆਏਗਾ । ਉਨ੍ਹਾਂ ਦੀ ਸਿਆਸਤ ਚਮਕੇਗੀ । ਇਸ ਲਈ ਵੋਟਾਂ ਤੋਂ ਪਹਿਲਾ ਸਹਾਰਾ ਲੱਭ ਰਹੇ ਹਨ ।
ਪੰਜਾਬ ਦੀ ਸਿਆਸਤ ਵਿਚ ਅੱਜ ਕੱਲ੍ਹ ਵੱਡੀ ਉਲਟ ਫੇਰ ਦੇਖਣ ਨੂੰ ਮਿਲ ਰਹੀ ਹੈ । ਸਿਆਸੀ ਲੋਕ ਆਪਣੇ ਨਿੱਜੀ ਫਾਇਦੇ ਲਈ ਪਾਰਟੀਆਂ ਬਦਲ ਰਹੇ ਹਨ ।ਕਈ ਸਿਆਸੀ ਲੋਕ ਦੂਜੀਆਂ ਪਾਰਟੀਆਂ ਵਿਚ ਆਪਣਾ ਭਵਿੱਖ ਦੇਖ ਰਹੇ ਹਨ । ਸੱਤਾ ਦੀ ਲਾਲਸਾ ਦੇ ਚਲਦੇ ਸਿਆਸੀ ਲੋਕਾਂ ਦੀ ਕੋਈ ਵਿਚਾਰਧਾਰਾ ਨਹੀਂ ਰਹੀ ਹੈ । ਬਸ ਸਿਰਫ ਸੱਤਾ ਵਿਚ ਰਹਿਣ ਲਈ ਦੂਜਿਆਂ ਪਾਰਟੀਆਂ ਵਿਚ ਆਪਣਾ ਭਵਿੱਖ ਤਲਾਸ਼ ਰਹੇ ਹਨ ।
ਪੰਜਾਬ ਦੀ ਜਨਤਾ ਦੇਖ ਰਹੀ ਹੈ ।ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ ਅਤੇ ਚੇਹਰੇ ਪੁਰਾਣੇ ਹਨ ।ਪਰ ਉਹ ਪਾਰਟੀਆਂ ਬਦਲ ਰਹੇ ਹਨ । ਕੋਈ ਭਾਜਪਾ ਵਿੱਚੋ ਅਕਾਲੀ ਦਲ ਵਿਚ ਜਾ ਰਿਹਾ ਹੈ ।ਕੋਈ ਅਕਾਲੀ ਦਲ ਵਿੱਚੋ ਭਾਜਪਾ ਵਿਚ ਆ ਰਿਹਾ ਹੈ । ਆਪ ਦੇ ਵਿਧਾਇਕ ਕਾਂਗਰਸ ਵਿਚ ਜਾ ਰਹੇ ਹਨ ਅਤੇ ਕਾਂਗਰਸ ਦੇ ਵਿਧਾਇਕ ਭਾਜਪਾ ਵਿਚ ਜਾ ਰਹੇ ਹਨ । ਇਹ ਇਕ ਲੜੀ ਬਣ ਗਈ ਹੈ । ਪੰਜਾਬ ਦੀ ਸਿਆਸਤ ਕਿੱਧਰ ਵੱਲ ਜਾ ਰਹੀ ਹੈ । ਕਈ ਕਿਸਾਨ ਨੇਤਾ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ ।


ਪੰਜਾਬ ਦੀ ਸਿਆਸੀ ਲੋਕ ਗਿਰਗਟ ਦੀ ਤਰ੍ਹਾਂ ਰੰਗ ਬਦਲ ਰਹੇ ਹਨ । ਭਾਜਪਾ ਦੇ ਨੇਤਾ ਅਨਿਲ ਜੋਸ਼ੀ ਜਿਨ੍ਹਾਂ ਦਾ ਅਕਾਲੀ ਦਲ ਨਾਲ ਹਮੇਸ਼ਾ ਟਕਰਾਅ ਰਿਹਾ ਹੈ । ਉਹ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ । ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਚਲੇ ਗਏ ਹਨ । ਬਾਦਲਾਂ ਤੇ ਸਵਾਲ ਚੁੱਕਣ ਵਾਲੇ ਅਤੇ ਅਕਾਲੀ ਦਲ ਤੋਂ ਅਲੱਗ ਹੋ ਕੇ ਆਪਣੀ ਪੰਥਕ ਪਾਰਟੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਵਾਪਸ ਅਕਾਲੀ ਦਲ ਵਿਚ ਚਲੇ ਗਏ ਹਨ । ਅਕਾਲੀ ਦਲ ਵਲੋਂ ਹੁਣ ਖਡੂਰ ਸਾਹਿਬ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ । ਸਿਆਸਤ ਦੀ ਭੁੱਖ ਅੱਗੇ ਹੁਣ ਸਿਆਸੀ ਲੋਕਾਂ ਦੇ ਕਿਰਦਾਰ ਖ਼ਤਮ ਹੋ ਗਏ ਹਨ।
ਇਹੀ ਹਾਲ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦਾ ਹੈ । ਆਪ ਨੇ ਜਿਨ੍ਹਾਂ ਲੋਕਾਂ ਨੂੰ ਟਿਕਟ ਦਿੱਤੀ ਅਤੇ ਜੋ ਆਪ ਦੇ ਕਾਰਨ ਚੋਣ ਜਿਤੇ ਉਹ ਕਾਂਗਰਸ ਵਿਚ ਚਲੇ ਗਏ ਹਨ । ਜਿਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ , ਰੁਪਿੰਦਰ ਕੌਰ ਰੂਬੀ , ਜਗਤਾਰ ਸਿੰਘ ਜੱਗਾ ,ਮਾਸਟਰ ਬਲਦੇਵ ਸਿੰਘ , ਜਗਦੇਵ ਸਿੰਘ ਕਮਾਲੂ , ਅਤੇ ਪਿਰਮਲ ਸਿੰਘ ਖਾਲਸਾ ਸ਼ਾਮਿਲ ਹੋ ਗਏ ਹਨ । ਜਦੋਕਿ ਕਾਂਗਰਸ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ , ਫ਼ਤਹਿ ਜੰਗ ਬਾਜਵਾ , ਹਰਵਿੰਦਰ ਸਿੰਘ ਲਾਡੀ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ ।

 

ਫ਼ਤਹਿ ਜੰਗ ਬਾਜਵਾ ਦਾ ਕਾਰਨ ਸਭ ਨੂੰ ਸਮਝ ਆਉਂਦਾ ਹੈ । ਵੱਡਾ ਕਾਰਨ ਓਹਨਾ ਦਾ ਵੱਡਾ ਭਰਾ ਪ੍ਰਤਾਪ ਸਿੰਘ ਬਾਜਵਾ ਖੁਦ ਕਾਦੀਆ ਤੋਂ ਚੋਣ ਲੜਨਾ ਚਾਹੁੰਦਾ ਹੈ । ਦੋਵੇ ਭਰਾ ਵਿਚ ਟਿਕਟ ਨੂੰ ਲੈ ਕੇ ਵਿਵਾਦ ਹੈ। ਇਸ ਲਈ ਛੋਟਾ ਭਾਈ ਭਾਜਪਾ ਵਿਚ ਸ਼ਾਮਿਲ ਹੋ ਗਿਆ ਹੈ । ਉਧਰ ਕਿਸਾਨਾਂ ਦੇ ਦਿੱਲੀ ਮੋਰਚੇ ਦੀ ਅਗਵਾਈ ਕਰ ਰਹੇ ਬਲਬੀਰ ਸਿੰਘ ਰਾਜੇਵਾਲ ਹੁਣਾ ਨੇ ਆਪਣੀ ਨਵੀ ਪਾਰਟੀ ਬਣਾ ਲਈ ਹੈ । ਉਹ ਦਿੱਲੀ ਮੋਰਚੇ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦਾ ਮੋਰਚਾ ਫਤਿਹ ਕਰਨ ਲਈ ਵਿਧਾਨ ਸਭਾ ਚੋਣਾਂ ਲੜ ਰਹੇ ਹਨ ।


ਉਧਰ ਕੈਪਟਨ ਅਮਰਿੰਦਰ ਸਿੰਘ ਹੁਣ ਸਾਢੇ ਚਾਰ ਸਾਲ ਬਾਅਦ ਫਿਰ ਸਰਗਰਮ ਹੋ ਗਈ ਹਨ । ਕਾਂਗਰਸ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਚਲਦਾ ਕਰ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਓਹਨਾ ਨੇ ਆਪਣੀ ਪਾਰਟੀ ਬਣਾ ਲਈ ਹੈ। ਕੈਪਟਨ ਤੇ ਦੋਸ਼ ਲੱਗੇ ਕਿ ਉਹ ਆਪਣੇ ਫਾਰਮ ਹਾਊਸ ਬਾਹਰ ਨਹੀਂ ਨਿਕਲਦੇ ਸਨ । ਆਪਣੇ ਵਿਧਾਇਕਾਂ ਲਈ ਓਹਨਾ ਕੋਲ ਸਮਾਂ ਨਹੀਂ ਸੀ । ਇਸ ਲਈ ਪਾਰਟੀ ਨੇ ਓਹਨਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । ਏਹੀ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਅਕਾਲੀ ਦਲ ਬਣਾ ਲਿਆ ਹੈ । ਰਣਜੀਤ ਸਿੰਘ ਬ੍ਰਹਮਪੁਰਾ ਓਹਨਾ ਦਾ ਸਾਥ ਛੱਡ ਗਏ ਹਨ ।ਢੀਂਡਸਾ ਨੇ ਹੁਣ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾ ਲਿਆ ਹੈ । ਬਸਪਾ ਨੇ ਅਕਾਲੀ ਦਲ ਨਾਲ ਹੱਥ ਮਿਲਾ ਲਿਆ ਹੈ ।

ਕਾਂਗਰਸ ਅੰਦਰ ਨਵਜੋਤ ਸਿੰਘ ਸਿੱਧੂ ਆਪਣਾ ਨਵਾਂ ਪੰਜਾਬ ਮਾਡਲ ਲੈ ਕੇ ਆਏ ਹਨ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੈਲੀਆਂ ਕਰ ਰਹੇ ਹਨ । ਤੇ ਹਰ ਪਾਸੇ ਵੱਡੇ ਵੱਡੇ ਪੰਜਾਬ ਅੰਦਰ ਬੈਨਰ ਲਗੇ ਹਨ “ਘਰ ਘਰ ਚੱਲੀ ਗੱਲ , ਚੰਨੀ ਕਰਦਾ ਮਸਲੇ ਹੱਲ” । ਪੰਜਾਬ ਦੇ ਖਜਾਨੇ ਵਿੱਚੋ ਕਰੋੜਾਂ ਰੁਪਏ ਪ੍ਰਚਾਰ ਤੇ ਖਰਚੇ ਜਾ ਰਹੇ ਹਨ । ਸੁਖਬੀਰ ਬਾਦਲਾਂ ਰੋਡ ਮਾਰਚ ਕਰ ਰਹੇ ਹਨ। ਅਤੇ ਇਕ ਲਾਲ ਡਾਇਰੀ ਵੀ ਤਿਆਰ ਕਰ ਰਹੇ ਹਨ । ਪੰਜਾਬ ਦੀ ਸਿਆਸਤ ਕਿਧਰ ਜਾ ਰਹੀ ਹੈ ।


ਪੰਜਾਬ ਦੀ ਜਨਤਾ ਗਿਰਗਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਸਿਆਸੀ ਲੋਕਾਂ ਵੱਲ ਦੇਖ ਰਹੀ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਰੰਗ ਦਖਾਉਣ ਲਈ ਤਿਆਰ ਬੈਠੀ ਹੈ । ਪੰਜਾਬ ਦੀ ਜਨਤਾ ਸਿਆਸੀ ਲੋਕਾਂ ਦੀ ਚੱਲ ਰਹੀ ਉਠਕ ਬੈਠਕ ਵੱਲ ਦੇਖ ਰਹੀ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!