ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖੂਫੀਆ ਸੂਚਨਾ ਦੇ ਦਿੱਤੀ ਗਈ ਸੀ: ਏ.ਐਸ. ਦੁਲੱਟ

Chandigarh
By Admin

ਕੇਂਦਰ ਸਰਕਾਰ ਨੂੰ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਖੂਫੀਆ ਸੂਚਨਾ ਦੇ ਦਿੱਤੀ ਗਈ ਸੀ: ਏ.ਐਸ. ਦੁਲੱਟ
ਚੰਡੀਗੜ•, 8 ਦਸੰਬਰ:
ਅੱਜ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਸਾਬਕਾ ਰਾਅ ਮੁਖੀ ਏ.ਐਸ ਦੁਲੱਟ ਨੇ ਖੁਲਾਸਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਤੋਂ ਤੁਰੰਤ ਪਹਿਲਾਂ ਕੇਂਦਰੀ ਸਰਕਾਰ ਨੂੰ ਕਾਰਗਿਲ ਵਿਚ ਘੁਸਪੈਠ ਹੋਣ ਦੀਆਂ ਖੁਫੀਆ ਰਿਪੋਰਟਾਂ ਪਹਿਲਾਂ ਹੀ ਸੌਂਪੀਆਂ ਗਈਆਂ ਸਨ।
‘ਵਿਸਡਮ ਆਫ ਸਪਾਈਸਿਸ’ ਵਿਸ਼ੇ ‘ਤੇ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਦੁਲੱਟ ਨੇ ਕਿਹਾ ਕਿ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਨਾ ਵੱਲੋਂ ਇਕੱਤਰ ਕੀਤੇ ਗਏ ਸਾਰੇ ਨੁਕਤਿਆਂ ਵਾਲੀਆਂ ਖੁਫ਼ੀਆ ਰਿਪੋਰਟਾਂ ਕੇਂਦਰ ਸਰਕਾਰ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।
ਸ੍ਰੀ ਦੁਲੱਟ ਜੋ ਕਾਰਗਿਲ ਜੰਗ ਦੇ ਸਮੇਂ ਇੰਟੈਲੀਜੈਂਸ ਬਿਊਰੋ ਦੇ ਨਾਲ ਸਨ, ਨੇ ਕਿਹਾ ਕਿ ਇਹ ਮਹੱਤਵਪੂਰਣ ਸੂਚਨਾ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝੀ ਕੀਤੀ ਗਈ ਸੀ, ਜਿਹਨਾਂ ਕੋਲ ਉਪ ਪ੍ਰਧਾਨ ਮੰਤਰੀ ਦਾ ਚਾਰਜ ਵੀ ਸੀ।
ਇਸ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਕਮਲ ਦਾਵਰ ਨੇ ਸਾਰੇ ਤਿੰਨਾਂ ਰੱਖਿਆ ਵਿੰਗਾਂ ਨੂੰ ਇਕ ਸੰਗਠਿਤ ਕਮਾਂਡ ਅਧੀਨ ਰੱਖਣ ਦੀ ਮਹੱਤਤਾ ਦਰਸਾਈ, ਜਿਸ ਨਾਲ ਫੈਸਲੇ ਲੈਣ ਦੀ ਪ੍ਰਕਿਰਿਆ ਸੌਖੇ ਢੰਗ ਨਾਲ ਯਕੀਨੀ ਬਣਾਈ ਗਈ। ਦੇਸ਼ ਦੇ ‘ਇੰਟੈਲੀਜੈਂਸ ਸੀਜ਼ਰ’ ਦੇ ਤੌਰ ‘ਤੇ ਐਨ.ਐਸ.ਏ. ਦੇ ਮੌਜੂਦਾ ਰੁਝਾਨ ਨੂੰ ਧਿਆਨ’ ਚ ਰੱਖਦੇ ਹੋਏ ਦਾਵਰ ਨੇ ਕਿਹਾ ਕਿ ਸਾਰੀ ਜਾਣਕਾਰੀ ਉਪਲਬਧ ਹੋਣਾ ਇਕ ਗੱਲ ਹੈ ਪਰ ਸਾਰੇ ਉਪਲਬਧ ਸਾਧਨਾਂ ‘ਤੇ ਕੰਮ ਕਰਨਾ ਅਲੱਗ ਗੱਲ ਹੈ। ਉਨ•ਾਂ ਨੇ ਦੱਖਣ ਏਸ਼ੀਅਨ ਭਾਸ਼ਾਵਾਂ ਜਿਵੇਂ ਮੈਂਡੇਰਿਨ, ਸਿੰਹਾਲੀਸ ਅਤੇ ਪਸ਼ਤੋ ਵਿਚ ਕਾਬਲੀਅਤ ਹਾਸਲ ਕਰਨ ਲਈ ਵਧੇਰੇ ਕਾਰਜ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਲੈਫਟੀਨੈਂਟ ਜਨਰਲ ਸੰਜੀਵ ਕੇ. ਲੌਂਗਰ ਨੇ ਇਕ ਸੰਗਠਿਤ ਕਮਾਂਡ ਦੇ ਮੁੱਦੇ ‘ਤੇ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਰਗੇ ਦੇਸ਼’ ਚ ਸਾਨੂੰ ਇਕ ਵੱਖਰੇ ਮੁਖੀਆਂ ਦੀ ਜ਼ਰੂਰਤ ਹੈ, ਜੋ ਮਿਲ ਕੇ ਮਹੱਤਵਪੂਰਨ ਫੈਸਲੇ ਲੈ ਸਕਣ।
ਤਕਨਾਲੋਜੀ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਮਿਥੇ ਹੋਏ ਟੀਚਿਆਂ ਦੀ ਪ੍ਰਾਪਤੀ ਲਈ ਬੁੱਧੀ ਅਤੇ ਤਕਨਾਲੋਜੀ ਨੂੰ ਸਮਕਾਲੀ ਬਣਾਉਣ ਦੀ ਜ਼ਰੂਰਤ ਹੈ। ਜਨਰਲ ਦਾਵਰ ਨੇ ਕਿਹਾ ਸਾਡੀ ਖੂਫੀਆ ਸਮਰੱਥਾ ਇਹਨਾਂ ਦੋ ਪਹਿਲੂਆਂ ਦੇ ਰਲੇਵੇਂ ‘ਤੇ ਨਿਰਭਰ ਕਰੇਗੀ।
ਇਸ ਮੌਕੇ ਕੇ.ਸੀ. ਵਰਮਾ ਆਈ.ਪੀ.ਐਸ ਨੇ  ਸਿਆਸੀ ਵਰਗ ਅਤੇ ਲੋਕਾਂ ਨਾਲ ਇਸ ਗੱਲ ‘ਤੇ ਨਰਾਜ਼ਗੀ ਪ੍ਰਗਟ ਕੀਤੀ ਕਿ ਸਾਰੀਆਂ ਅਸਫਲਤਾਵਾਂ ਲਈ ਖੁਫ਼ੀਆ ਏਜੰਸੀਆਂ ਦੇ ਯੋਧਿਆਂ ਨੂੰ ਹੀ ਜ਼ਿੰਮੇਵਾਰ ਬਣਾ ਦਿੱਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਜਾਣਕਾਰੀ ਇਕੱਤਰ ਕਰਨਾ ਸਫਲਤਾ ਦਾ ਇਕ ਮਹੱਤਵਪੂਰਨ ਪੱਖ ਹੈ ਅਤੇ ਆਪਣੀ ਬੁੱਧੀ ਨਾਲ ਸਹੀ ਫੈਸਲਾ ਲੈਣਾ ਇਕ ਵਿਸ਼ੇਸ਼ ਕਲਾ ਹੈ ਜੋ ਕਿ ਬਹੁਤਿਆਂ ਕੋਲ ਨਹੀਂ ਹੈ।
ਕੈਪਸ਼ਨ: ਲੈਫਟੀਨੈਂਟ ਜਨਰਲ ਕਮਲ ਦਾਵਰ (ਖੱਬੇ ਪਾਸੇ), ਉਹਨਾਂ ਦੇ ਨਾਲ ਸਾਬਕਾ ਰਾਅ ਮੁਖੀ ਏ.ਐਸ, ਦੁਲੱਟ ਆਈ.ਪੀ.ਐਸ, ਕੇ.ਸੀ. ਵਰਮਾ ਆਈ.ਪੀ.ਐਸ ਅਤੇ ਲੈਫਟੀਨੈਂਟ ਜਨਰਲ ਸੰਜੀਵ ਕੇ. ਲੈਂਗਰ, ਮਿਲਟਰੀ ਲਿਟਰੇਚਰ ਫੈਸਟੀਵਲ 2018 ਵਿਖੇ ਦੂਸਰੇ ਦਿਨ ਵਿਚਾਰ ਚਰਚਾ ਵਿਚ ਹਿੱਸਾ ਲੈਂਦੇ ਹੋਏ।

Leave a Reply