ਮਗਨਰੇਗਾ ਮੁਲਾਜ਼ਮਾਂ ਨੂੰ ਮੁੜ ਤੋ ਹੜਤਾਲ ਤੇ ਜਾਣ ਲਈ ਹੋਣਾ ਪੈ ਰਿਹਾ ਮਜ਼ਬੂਰ,ਜਲਾਲਾਬਾਦ ਬਲਾਕ ਪੱਧਰ ਤੇ ਮਿਤੀ-11 ਅਕਤੂਬਰ ਤੋ ਦਿਨ ਪਰ ਰਾਤ ਸ਼ੁਰੂ ਕੀਤੀ ਜਾਵੇਗੀ ਭੁੱਖ-ਹੜਤਾਲ

Punjab
By Admin

 

 

9 ਅਕਤੂਬਰ (ਫਾਜ਼ਿਲਕਾ) ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਵਿਖੇ ਬਿਨ੍ਹਾ ਨੋਟਿਸ ਦਿੱਤੇ ਅਤੇ ਬਿਨ੍ਹਾ ਪੱਖ ਸੁਣੇ ਕੱਢੇ ਗਏ ਮਗਨਰੇਗਾ ਮੁਲਾਜ਼ਮਾਂ ਦੀ ਬਹਾਲੀ ਲਈ ਯੂਨੀਅਨ ਵੱਲੋਂ ਅਲਟੀਮੇਟਮ ਪੱਤਰ ਆਈ.ਟੀ ਮੇਨੈਜ਼ਰ ਅਸ਼ੀਸ਼ ਲੂਣਾ ਜੀ ਨੂੰ ਫਾਜ਼ਿਲਕਾ ਦਿੱਤਾ ਗਿਆ।ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੰਨੀ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰ ਤੇ 16 ਸਤੰਬਰ 2019 ਤੋ ਲੈ ਕੇ 1 ਅਕਤੂਬਰ 2019 ਤੱਕ ਹੜਤਾਲ ਕੀਤੀ ਗਈ ਸੀ।ਉਸ ਸਮੇ ਪੰਚਾਇਤ ਮੰਤਰੀ ਜੀ ਨਾਲ ਅਤੇ ਮਗਨਰੇਗਾ ਨਾਲ ਸਬੰਧਤ ਦੇ ਉੱਚ ਅਧਿਕਾਰੀਆਂ ਨਾਲ 1 ਅਕਤੂਬਰ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਅਹਿਮ ਮੀਟਿੰਗ ਹੋਈ ਸੀ।ਉਸ ਵਿੱਚ ਪੰਜਾਬ ਪੱਧਰ ਤੇ ਰੈਗੂਲਰ ਕਰਨ ਦੀ ਮੰਗ ਦੇ ਨਾਲ-2 ਫਾਲਿਜ਼ਕਾ ਦੇ ਕੱਢੇ ਗਏ ਮਗਨਰੇਗਾ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਫੈਸਲਾ ਹੋਇਆ ਸੀ।ਇਸ ਦੇ ਸਬੰਧ ਵਿੱਚ ਉੱਚ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਬੰਧਤ ਮਗਨਰੇਗਾ ਅਫਸਰਸ਼ਾਹੀ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।ਪਰ ਅੱਜ ਤੱਕ ਇੱਕ ਵੀ ਮੁਲਾਜ਼ਮ ਬਹਾਲ ਨਹੀ ਕੀਤਾ ਗਿਆ।ਇੱਥੇ ਦੱਸਣਯੋਗ ਬਣਦਾ ਇਸ ਦੇ ਸਬੰਧ ਵਿੱਚ ਯੂਨੀਅਨ ਵੱਲੋਂ ਕਈ ਵਾਰ ਮੁਲਾਜ਼ਮਾਂ ਦੀ ਬਹਾਲੀ ਲਈ ਮੰਗ ਪੱਤਰ ਦੇ ਕੇੇ ਇਨਸਾਫ ਦੀ ਗੁਹਾਰ ਲਗਾ ਚੁੱਕੇ ਹਨ।ਪਰ ਅੱਜ ਤੱਕ ਲਾਰਿਆਂ ਤੋ ਬਿਨ੍ਹਾ ਮੁਲਾਜ਼ਮਾਂ ਨੂੰ ਹੋਰ ਕੁਝ ਨਹੀ ਮਿਲਿਆਂ।ਇਹ ਸਿਲਸਿਲਾ ਪਿਛਲੇ 1 ਸਾਲ ਤੋ ਚੱਲਦਾ ਆ ਰਿਹਾ ਹੈ।ਇਸ ਤੋ ਜਾਪਦਾ ਹੈ ਕਿ ਮਗਨਰੇਗਾ ਮੁਲਾਜ਼ਮਾਂ ਨਾਲ ਧੋਖਾ ਹੋਇਆ ਹੈ।ਇਸ ਕਰਕੇ ਬਲਾਕ ਜਲਾਲਾਬਾਦ ਦੇ ਸਮੂਹ ਮਗਨਰੇਗਾ ਮੁਲਾਜ਼ਮਾਂ ਵੱਲੋ ਮਿਤੀ- 11 ਅਕਤੂਬਰ ਤੋ ਕੰਮ ਬੰਦ ਕਰਕੇ 24-24 ਘੰਟਿਆਂ ਦੀ ਦਿਨ ਪਰ ਰਾਤ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।ਆਗੂ ਨੇ ਇਹ ਵੀ ਚੇਤਵਾਨੀ ਦਿੱਤੀ ਹੈ ਕਿ ਮਗਨਰੇਗਾ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾ ਵਿੱਚ ਜ਼ਿਲ੍ਹਾ ਪੱਧਰ ਤੇ ਮਗਨਰੇਗਾ ਦੇ ਕੰਮ ਬੰਦ ਕਰਕੇ ਸਮੂਹ ਜ਼ਿਲ੍ਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਜਲਾਲਾਬਾਦ ਦੀ ਜ਼ਿਮਨੀ ਚੋਣਾਂ ਵਿੱਚ ਸਰਕਾਰ ਨੂੰ ਘੇਰਿਆ ਜਾਵੇਗਾ,ਤੇ ਆਉਣ ਵਾਲੇ ਦਿਨਾਂ ਵਿੱਚ ਸੂਬਾ ਪੱਧਰੀ ਰੈਲੀ ਹਲਕਾ ਜਲਾਲਾਬਾਦ ਵਿਖੇ ਪੰਜਾਬ ਭਰ ਦੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ।ਜਿਸ ਦੀ ਜ਼ਿਮ੍ਹੇਵਾਰੀ ਜ਼ਿਲ੍ਹਾ ਪ੍ਹਸ਼ਾਸ਼ਨ ਫਾਲਿਜ਼ਕਾਂ ਦੀ ਹੋਏਗੀ।ਕਿਉਕਿ ਪਹਿਲਾ ਵੀ ਸਰਕਾਰ ਵੱਲੋਂ ਮਗਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੇ ਵਿਸ਼ਵਾਸ਼ ਦਿਵਾੳਣ ਉਪਰੰਤ ਹੜਤਾਲ ਮੁਲਤਵੀ ਕੀਤੀ ਗਈ।ਪਰ ਪੰਜਾਬ ਪੱਧਰ ਦੀ ਮੰਗ ਤਾਂ ਦੂਰ, ਜ਼ਿਲ੍ਹਾ ਪ੍ਰਸ਼ਾਸ਼ਨ ਫਾਜ਼ਿਲਕਾਂ ਵੱਲੋਂ ਜ਼ਿਲਾਂ ਪੱਧਰ ਦੀਆਂ ਮੰਗਾਂ ਨੰ ਅਣਗੋਲਿਆਂ ਕੀਤਾ ਜਾ ਰਿਹਾ ਹੈ।ਜ਼ਿਸ ਦੇ ਰੋਸ ਵੱਜੋਂ ਮਗਨਰੇਗਾ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮੋਕੇ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ,ਸੁਰਿੰਦਰ ਸਰਾਰੀ,ਭੁਪਿੰਦਰ ਕੋਰ,ਪੂਜਾ ਰਾਣੀ,ਸ਼ੀਤਲ ਕੰਬੋਜ਼,ਗੁਰਮੀਤ ਸਿੰਘ,ਬਗੀਚਾ ਸਿੰਘ ਆਦਿ ਹਾਜ਼ਰ ਹੋਏ।

Leave a Reply