ਸਿਹਤ ਮੰਤਰੀ ਨੇ ‘ਯੈਲੋ ਲਾਇਨ ਮੁਹਿੰਮ’ ਲਾਂਚ ਕੀਤੀ ਅਤੇ ਵਿਦਿਅਕ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਨੂੰ ਤੰਬਾਕੂ ਮੁਕਤ ਐਲਾਨਿਆ

Web Location
By Admin
ਪੰਜਾਬ ਸਟੇਟ ਨੋ ਤੰਬਾਕੂ ਡੇ

ਪੁਲਿਸ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕੋਟਪਾ (ਐਕਟ) ਲਾਗੂ ਕਰਨਾ ਯਕੀਨੀ ਬਣਾਵਾਂਗੇ: ਬ੍ਰਹਮ ਮਹਿੰਦਰਾ
ਪੀ.ਜੀ.ਆਈ.ਐਮ.ਈ.ਆਰ. ਅਤੇ ਸੂਬਾ ਤੰਬਾਕੂ ਕੰਟਰੋਲ ਸੈੱਲ ਦੇ ਮਾਹਿਰਾਂ ਵਲੋਂ ਤੰਬਾਕੂ- ਐਨ.ਸੀ.ਡੀ. ਕੰਟਰੋਲ ਪ੍ਰੋਗਰਾਮ ਕਿਤਾਬਚਾ ਰਿਲੀਜ਼
ਚੰਡੀਗੜ•, 1 ਨਵੰਬਰ:
ਅੱਜ ਸੂਬੇ ਵਿੱਚ ਤੰਬਾਕੂ ਰੋਕੂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸੂਬਾ ਸਰਕਾਰ ਵੱਲੋਂ ਸਖ਼ਤ ਨੀਤੀ ਤਹਿਤ ਵਿਦਿਅਕ ਸੰਸਥਾਵਾਂ ਦੇ 100 ਗਜ਼ ਘੇਰੇ ਨੂੰ ‘ਯੈਲੋ ਲਾਈਨ’ ਅਧੀਨ ਲਿਆਂਦਾ ਗਿਆ ਅਤੇ ਇਸ ਖੇਤਰ ਨੂੰ ਤੰਬਾਕੂ ਮੁਕਤ ਜ਼ੋਨ ਐਲਾਨਿਆ ਗਿਆ ਹੈ। ਇਸ ‘ਯੈਲੋ ਲਾਈਨ ਮੁਹਿੰਮ’ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ  ਬ੍ਰਹਮ ਮਹਿੰਦਰਾ ਵੱਲੋਂ ਸੁਖਨਾ ਝੀਲ, ਚੰਡੀਗੜ• ਵਿਖੇ ‘ਪੰਜਾਬ ਸਟੇਟ ਨੋ ਤੰਬਾਕੂ ਡੇᣃ’ ਮੌਕੇ ਲਾਂਚ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਸਾਲ ਮਨਾਏ ਜਾਣ ਵਾਲੇ ‘ਪੰਜਾਬ ਸਟੇਟ ਨੋ ਤੰਬਾਕੂ ਡੇᣃ’ ਦਾ ਥੀਮ ‘ਤੰਬਾਕੂ ਬ੍ਰੇਕਸ ਹਰਟ’ ਰੱਖਿਆ ਗਿਆ ਹੈ। ਇਸ ਸਮਾਗਮ ਦੌਰਾਨ ਸਟੇਟ ਤੰਬਾਕੂ ਕੰਟਰੋਲ ਸੈੱਲ ਅਤੇ ਸਕੂਲਜ਼ ਆਫ਼ ਪਬਲਿਕ ਹੈਲੱਥ, ਪੀ.ਜੀ.ਆਈ.ਐਮ.ਈ.ਆਰ., ਚੰਡੀਗੜ• ਦੇ ਸਹਿਯੋਗ ਨਾਲ ਲਿਖਿਆ ਕਿਤਾਬਚਾ ਤੰਬਾਕੂ- ਨਾਨ ਕਮਨੀਓਕੇਬਲ ਡਾਇਜ਼ਿਜ਼ (ਐਨ.ਸੀ.ਡੀ.) ਕੰਟਰੋਲ ਪ੍ਰੋਗਰਾਮ ਵੀ ਰਿਲੀਜ਼ ਕੀਤਾ ਗਿਆ।

ਪ੍ਰਮੁੱਖ ਵਿਸ਼ੇਸ਼ਤਾਵਾਂ ਵਾਲੀ ਇਸ ‘ਯੈਲੋ ਲਾਈਨ ਮੁਹਿੰਮ’ ਦੀ ਸ਼ੁਰੂਆਤ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਦਿਵਸ ਦੇ ਮੌਕੇ ‘ਤੇ ਸੂਬੇ ਦੇ ਸਾਰੇ ਜ਼ਿਲਿ•ਆਂ ਵਿੱਚ ਇਸ ਮੁਹਿੰਮ ਨੂੰ ਲਾਗੂ ਕੀਤਾ ਗਿਆ ਜਿਸ ਅਧੀਨ ਨੌਜਵਾਨਾਂ ਨੂੰ ਪੰਜਾਬ ਸੂਬੇ ਦੇ ਬਣਨ ਬਾਰੇ ਅਤੇ ਪੰਜਾਬ ਨੂੰ ਮੁਕੰਮਲ ਤੌਰ ‘ਤੇ ਨਸ਼ਾ ਮੁਕਤ ਕਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਮਹੱਤਤਾ ਨੂੰ ਘਰ-ਘਰ ਵਿਚ ਪਹੁੰਚਾਉਣ ਲਈ ਸਾਫ-ਸੁਥਰੇ ਵਾਤਾਵਰਨ ਨਾਲ ਭਰਪੂਰ ਚੰਡੀਗੜ• ਦੀ ਸੁਖਨਾ ਝੀਲ ਨੂੰ ਚੁਣਿਆ ਗਿਆ।
ਸਿਹਤ ਮੰਤਰੀ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ 100 ਗਜ਼ ਦੇ ਘੇਰੇ ਅਧੀਨ ਆਉਂਦੇ ਰਕਬੇ ਨੂੰ ਤੰਬਾਕੂ ਮੁਕਤ ਜੋਨ ਘੋਸ਼ਿਤ ਕੀਤਾ ਗਿਆ ਹੈ। ਇਸ ਹਫ਼ਤਾਭਰ ਚਲਣ ਵਾਲੀ ਮੁਹਿੰਮ ਵਿੱਚ ਸੂਬੇ ਦੇ ਨਾਲ-ਨਾਲ ਸਾਰੇ ਜ਼ਿਲ•ਾ ਸਿਹਤ ਅਫ਼ਸਰ ਸਿਗਰੇਟ ਐਂਡ ਅਦਰ ਤੰਬਾਕੂ ਪਰੋਡਕਟਜ਼ ਐਕਟ, 2003 ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ ਅਤੇ 1 ਨਵੰਬਰ, 2018 ਤੋਂ 7 ਨਵੰਬਰ, 2018 ਤੱਕ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਸਬੰਧੀ ਜਾਗਰੂਕ ਕਰਕੇ ਤੰਬਾਕੂ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ, ਪੰਜਾਬ ਨੇ ਤੰਬਾਕੂ ਕੰਟਰੋਲ ਪ੍ਰੋਗਰਾਮ ਨੂੰ ਪ੍ਰਮੁੱਖਤਾ ਦੇ ਆਧਾਰ ‘ਤੇ ਲਿਆ ਜਿਸ ਦੇ ਨਤੀਜੇ ਵਜੋਂ ਪੰਜਾਬ ਤੰਬਾਕੂ ਕੰਟਰੋਲ ਕਾਨੂੰਨ ਲਾਗੂ ਕਰਨ ਵਾਲਾ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣ ਗਿਆ ਹੈ। ਉਨ•ਾਂ ਕਿਹਾ ਕਿ ਸਾਲ 2017-18 ਦੌਰਾਨ ਸਿਗਰੇਟ ਐਂਡ ਅਦਰ ਤੰਬਾਕੂ ਪਰੋਡਕਟਜ਼ ਐਕਟ, 2003 (ਕੋਟਪਾ, 2003) ਤਹਿਤ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ 25,139 ਚਲਾਨ ਜਾਰੀ ਕੀਤੇ ਗਏ। ਉਨ•ਾਂ ਅੱਗੇ ਕਿਹਾ ਕਿ ਸੂਬੇ ਦੇ ਸਾਰੇ 22 ਜ਼ਿਲਿ•ਆਂ ਨੂੰ ਤੰਬਾਕੂ ਦੇ ਧੂੰਏ ਤੋਂ ਮੁਕਤ ਘੋਸ਼ਿਤ ਕੀਤਾ ਗਿਆ ਹੈ ਜਿਸ ਅਧੀਨ 2017-18 ਵਿੱਚ ਪਾਸ ਕੀਤੇ ਪ੍ਰਸਤਾਵ ਤਹਿਤ ਸਾਰੇ 730 ਪਿੰਡਾਂ ਨੇ ਆਪਣੇ ਆਪ ਨੂੰ ਤੰਬਾਕੂ ਮੁਕਤ ਪਿੰਡ ਘੋਸ਼ਿਤ ਕੀਤਾ।
ਉਨ•ਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਕਾਊਸਲਿੰਗ ਦੇ ਨਾਲ-ਨਾਲ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਇਸ ਸਾਲ ਸਾਰੇ ਜਿਲਿ•ਆਂ ਵਿੱਚ ‘ਤੰਬਾਕੂ ਰੋਕੂ ਕੇਂਦਰ’ ਸਥਾਪਤ ਕੀਤੇ ਹਨ। ਇਹਨਾਂ ਸਾਰੇ ਕੇਂਦਰਾਂ ਵਿਚ ਮੁਫ਼ਤ ਕਾਊਂਸਲਿੰਗ ਸੇਵਾਵਾਂ ਦੇ ਨਾਲ ਨਾਲ ਨਿਕੋਟੀਨ ਗਮਜ਼ ਅਤੇ ਤੰਬਾਕੂ ਛੱਡਣ ਲਈ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜ਼ਿਲ•ੇ ਦੇ ਸਾਰੇ ਹਸਪਤਾਲਾਂ ਵਿਚ ਡੈਂਟਲ ਸਰਜਨਾਂ ਵਲੋਂ ਤੰਬਾਕੂ ਰੋਕੂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਨੌਜਵਾਨਾਂ ‘ਤੇ ਧਿਆਨ ਕੇਂਦਰਿਤ ਕਰਕੇ ਈ-ਸਿਗਰਟ ਤੇ ਹੁੱਕਾ-ਬਾਰਾਂ ‘ਤੇ ਪਾਬੰਦੀ ਲਗਾਉਣ ਅਤੇ ਕਾਲਜਾਂ/ਯੂਨੀਵਰਸਿਟੀਆਂ ਦੇ ਹੋਸਟਲਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਵਾਲਾ ਮੋਹਰੀ ਸੂਬਾ ਹੈ। ਦੂਜੇ ਪਾਸੇ ਅਸੀਂ ਪੰਜਾਬ ਦੇ ਸੀਮਾਂਤ ਤੇ ਆਰਥਿਕ ਤੌਰ ‘ਤੇ ਪਛੜੇ ਲੋਕਾਂ ਦੀ ਭਲਾਈ ਲਈ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਾਂ। ਇਹਨਾਂ ਖੇਤਰਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਗੂਲਰ ਓਰਲ ਸਕਰੀਨਿੰਗ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਵਲੋਂ ਤੰਬਾਕੂ ਨੂੰ  ਜੜ•ੋਂ ਖ਼ਤਮ ਕਰਨ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨਾਂ ਤੇ ਬੱਚਿਆਂ ਨੂੰ ਇਸ ਲਾਹਣਤ ਤੋਂ ਦੂਰ ਰੱਖਿਆ ਜਾ ਸਕੇ।
ਇਸ ਮੌਕੇ ‘ਤੇ ‘ਤੰਬਾਕੂ ਬ੍ਰੇਕਸ ਹਰਟਸ’ ਦੇ ਥੀਮ ‘ਤੇ ਆਧਾਰਿਤ ਇਕ ਪੋਸਟਰ ਮੈਕਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿਚ ਸ਼ਿਵਾਲਿਕ ਪਬਲਿਕ ਸਕੂਲ, ਐਸ.ਏ.ਐਸ ਨਗਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਦਿਲੀ ਅਧਾਰਿਤ ਐਨ.ਜੀ.ਓ. ‘ਤੰਬਾਕਗੋ’ ਦੇ ਕਲਾਕਾਰਾਂ ਵਲੋਂ ਨੁਕੜ ਨਾਟਕ ਵੀ ਖੇਡਿਆ ਗਿਆ।

Leave a Reply